ਸੀਨੀਅਰ ਕਾਂਗਰਸ ਲੀਡਰ ਲਾਲ ਸਿੰਘ ਨੂੰ ਵੱਡਾ ਝਟਕਾ
ਨਜ਼ਦੀਕੀ ਸੁਰਿੰਦਰ ਖੇੜਕੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ‘ਪੰਜਾਬ ਲੋਕ ਕਾਂਗਰਸ’ ਵਿੱਚ ਕੀਤਾ ਸ਼ਾਮਿਲ
ਚੰਡੀਗੜ੍ਹ,6 ਜਨਵਰੀ(ਵਿਸ਼ਵ ਵਾਰਤਾ)- ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੂੰ ਵੱਡਾ ਝਟਕਾ ਦਿੰਦੇ ਹੋਏ ਉਹਨਾਂ ਦੇ ਨਜ਼ਦੀਕੀ ਸੁਰਿੰਦਰ ਸਿੰਘ ਖੇੜਕੀ ਕਾਂਗਰਸ ਨੂੰ ਅਲਵਿਦਾ ਆਖ ਕੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ‘ਚ ਸ਼ਾਮਲ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨੇ ਸਮਾਣਾ ਵਿਖੇ ਰੈਲੀ ਦੌਰਾਨ ਖੇੜਕੀ ਦਾ ਆਪਣਾ ਪਾਰਟੀ ‘ਚ ਸ਼ਾਮਲ ਹੋਣ ‘ਤੇ ਸਨਮਾਨ ਕੀਤਾ।






















