ਜ਼ਮੀਨ ਖਿਸਕਣ ਕਾਰਨ 10 ਤੋਂ ਵੱਧ ਵਾਹਨ ਮਲਬੇ ਥੱਲੇ ਦੱਬੇ,15 ਦੇ ਕਰੀਬ ਲੋਕ ਲਾਪਤਾ
ਚੰਡੀਗੜ੍ਹ,1 ਜਨਵਰੀ (ਵਿਸ਼ਵ ਵਾਰਤਾ)- ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿੱਚ ਤੋਸ਼ਾਮ ਬਲਾਕ ਵਿੱਚ ਜਮੀਨ ਖਿਸਕਣ ਕਾਰਨ 12 ਦੇ ਕਰੀਬ ਵਾਹਨ ਜਿਹਨਾਂ ਵਿੱਚ ਟਰੱਕ ਅਤੇ ਜੇਸੀਬੀ ਮਸ਼ੀਨਾਂ ਸ਼ਾਮਿਲ ਹਨ,ਮਲਬੇ ਥੱਲੇ ਦੱਬ ਗਏ ਹਨ।ਇਹਨਾਂ ਵਾਹਨਾਂ ਨੂੰ ਚਲਾਉਣ ਵਾਲੇ ਅਤੇ ਮਾਈਨਿੰਗ ਦੇ ਕੰਮ ਵਿੱਚ ਲੱਗੇ ਹੋਏ 15 ਦੇ ਕਰੀਬ ਲੋਕ ਵੀ ਮਲਬੇ ਥੱਲੇ ਦੱਬ ਗਏ ਹਨ। ਇਹਨਾਂ ਨੂੰ ਕੱਢਣ ਲਈ ਰਾਹਤ ਕਰਮਚਾਰੀ ਪਹੁੰਚ ਗਏ ਹਨ। ਉਹਨਾਂ ਵੱਲੋਂ ਬਚਾਅ ਕਾਰਜਾਂ ਦਾ ਕੰਮ ਜਾਰੀ ਹੈ।
























