ਤਰਨਤਾਰਨ ਦੀ ਪਹਿਲਵਾਨ ਨਵਜੋਤ ਕੌਰ ਨੇ ਸਿਰਜਿਆ ਇਤਿਹਾਸ

170
Advertisement
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਦੀ ਜੰਮਪਲ ਪਹਿਲਵਾਨ ਨਵਜੋਤ ਕੌਰ ਨੇ ਏਸ਼ੀਅਨ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤ ਲਿਆ ਹੈ। ਪਹਿਲਵਾਨ ਨਵਜੋਤ ਕੌਰ ਨੇ ਇਸ ਜਿੱਤ ਤੋਂ ਬਾਅਦ ਭਾਰਤ ਦੀ ਪਹਿਲੀ ਏਸ਼ੀਅਨ ਚੈਂਪੀਅਨ ਪਹਿਲਵਾਨ ਬਣਨ ਦਾ ਮਾਣ ਪ੍ਰਾਪਤ ਕੀਤਾ। ਨਵਜੋਤ ਕੌਰ ਨੇ ਫਾਈਨਲ ਮੁਕਾਬਲੇ ‘ਚ ਜਪਾਨ ਦੀ ਖਿਡਾਰਨ ਮੂਈ ਈਮਾਊ ਨੂੰ 9-1 ਨਾਲ ਹਰਾਕੇ, ਇਹ ਜਿੱਤ ਪ੍ਰਾਪਤ ਕੀਤੀ।