ਜਲੰਧਰ ਵਿਖੇ ਅੱਜ ਆਮ ਆਦਮੀ ਪਾਰਟੀ ਦੀ ਵਿਸ਼ਾਲ ਤਿਰੰਗਾ ਯਾਤਰਾ
ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਨਾਲ ਸਮੁੱਚੀ ਲੀਡਰਸ਼ਿਪ ਤਿਰੰਗਾ ਯਾਤਰਾ ਵਿੱਚ ਹਾਜਰ
ਚੰਡੀਗੜ੍ਹ,15 ਦਸੰਬਰ(ਵਿਸ਼ਵ ਵਾਰਤਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨਾਂ ਪੰਜਾਬ ਦੌਰੇ ਤੇ ਹਨ। ਅੱਜ ਉਹ ਆਮ ਆਦਮੀ ਪਾਰਟੀ ਵੱਲੋਂ ਕੱਢੀ ਜਾ ਰਹੀ ਤਿਰੰਗਾ ਯਾਤਰਾ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਤੋਂ ਇਲਾਵਾ ਭਗਵੰਤ ਮਾਨ,ਹਰਪਾਲ ਚੀਮਾ,ਅਤੇ ਰਾਘਵ ਚੱਡਾ ਦੇ ਨਾਲ ਨਾਲ ਸਮੁੱਚੀ ਪੰਜਾਬ ਆਪ ਲੀਡਰਸ਼ਿਪ ਇਸ ਯਾਤਰਾ ਵਿੱਚ ਸ਼ਾਮਿਲ ਹੈ।























