• Latest
  • Trending
ਸਮਾਜ ਨੂੰ ਵੱਡਮੁੱਲੀ ਸੇਧ ਦੇ ਸਕਦੀ ਹੈ ਨਾਰੀ ਸ਼ਕਤੀ: ਸਾਧੂ ਸਿੰਘ ਧਰਮਸੋਤ

ਸਮਾਜ ਨੂੰ ਵੱਡਮੁੱਲੀ ਸੇਧ ਦੇ ਸਕਦੀ ਹੈ ਨਾਰੀ ਸ਼ਕਤੀ: ਸਾਧੂ ਸਿੰਘ ਧਰਮਸੋਤ

8 years ago
Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

31 minutes ago
ਪਾਕਿਸਤਾਨ ‘ਚ 125 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੁਣਾ ਬੇਹੱਦ ਨਿੰਦਣਯੋਗ : ਕੇਵਲ ਸਿੰਘ ਢਿੱਲੋਂ

ਪਾਕਿਸਤਾਨ ‘ਚ 125 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਦੀ ਇਮਾਰਤ ਢਾਹੁਣਾ ਬੇਹੱਦ ਨਿੰਦਣਯੋਗ : ਕੇਵਲ ਸਿੰਘ ਢਿੱਲੋਂ

37 minutes ago
India vs England : 5 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਥੋੜ੍ਹੀ ਦੇਰ ‘ਚ ; ਭਾਰਤ ਨੇ ਜਿੱਤਿਆ ਟਾਸ, ਲਿਆ ਇਹ ਫੈਸਲਾ

India vs England : 5 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਥੋੜ੍ਹੀ ਦੇਰ ‘ਚ ; ਭਾਰਤ ਨੇ ਜਿੱਤਿਆ ਟਾਸ, ਲਿਆ ਇਹ ਫੈਸਲਾ

39 minutes ago
ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ

ਔਰਤਾਂ ਦੇ ਬੈਂਕ ਖਾਤਿਆਂ ਵਿੱਚ ਆਏ 1000 ਰੁਪਏ

48 minutes ago
ਅਟਕਲਾਂ ਨੂੰ ਲੱਗਿਆ ਵਿਰਾਮ ਨਹੀਂ ਬਦਲਿਆ ਕਾਂਗਰਸ ਪ੍ਰਧਾਨ

ਅਟਕਲਾਂ ਨੂੰ ਲੱਗਿਆ ਵਿਰਾਮ ਨਹੀਂ ਬਦਲਿਆ ਕਾਂਗਰਸ ਪ੍ਰਧਾਨ

1 hour ago
ਈਸ਼ਾਨ ਕਿਸ਼ਨ ਬਣਿਆ ਦੁਨੀਆ ਦਾ ਨੰਬਰ 1 ਟੀ-20 ਬੱਲੇਬਾਜ਼ 

ਈਸ਼ਾਨ ਕਿਸ਼ਨ ਬਣਿਆ ਦੁਨੀਆ ਦਾ ਨੰਬਰ 1 ਟੀ-20 ਬੱਲੇਬਾਜ਼ 

2 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

4 hours ago
ਭਾਰਤ ਅਤੇ ਮਲੇਸ਼ੀਆ ਦੀਆਂ ਜਲ ਸੈਨਾਵਾਂ ਨੇ ਸਮੁੰਦਰੀ ਸਹਿਯੋਗ ਵਧਾਉਣ ‘ਤੇ ਕੀਤੀ ਚਰਚਾ

ਭਾਰਤ ਅਤੇ ਮਲੇਸ਼ੀਆ ਦੀਆਂ ਜਲ ਸੈਨਾਵਾਂ ਨੇ ਸਮੁੰਦਰੀ ਸਹਿਯੋਗ ਵਧਾਉਣ ‘ਤੇ ਕੀਤੀ ਚਰਚਾ

4 hours ago
National Health Council meet  : ਗੁਜਰਾਤ ਸਰਕਾਰ ਨੇ ਏਮਜ਼ ਰਾਜਕੋਟ ਵਿੱਚ ਅੰਗ ਟ੍ਰਾਂਸਪਲਾਂਟ ਸਹੂਲਤ ਸਥਾਪਤ ਕਰਨ ਦੀ ਕੀਤੀ ਮੰਗ

National Health Council meet  : ਗੁਜਰਾਤ ਸਰਕਾਰ ਨੇ ਏਮਜ਼ ਰਾਜਕੋਟ ਵਿੱਚ ਅੰਗ ਟ੍ਰਾਂਸਪਲਾਂਟ ਸਹੂਲਤ ਸਥਾਪਤ ਕਰਨ ਦੀ ਕੀਤੀ ਮੰਗ

4 hours ago
ਸਿਹਤ ਮੰਤਰੀ ਨੇ ਟੀਬੀ ਮੁਕਤ ਭਾਰਤ ਅਭਿਆਨ ਅਤੇ ਡੇਂਗੂ ਦੀ ਰੋਕਥਾਮ ਅਤੇ ਨਿਯੰਤਰਣ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ

ਸਿਹਤ ਮੰਤਰੀ ਨੇ ਟੀਬੀ ਮੁਕਤ ਭਾਰਤ ਅਭਿਆਨ ਅਤੇ ਡੇਂਗੂ ਦੀ ਰੋਕਥਾਮ ਅਤੇ ਨਿਯੰਤਰਣ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ

4 hours ago
ਫਿਲਮ ‘Jai Hind, Jai Sindh’ ਅਕਤੂਬਰ ‘ਚ ਹੋਵੇਗੀ ਰਿਲੀਜ਼

ਫਿਲਮ ‘Jai Hind, Jai Sindh’ ਅਕਤੂਬਰ ‘ਚ ਹੋਵੇਗੀ ਰਿਲੀਜ਼

5 hours ago
ਰੋਮਾਂਟਿਕ ਡਰਾਮਾ ‘Musafir Cafe’ ਵਿੱਚ ਦਿਖਾਈ ਦੇਣਗੇ ਅਦਾਕਾਰ ਵਿਕਰਾਂਤ ਮੈਸੀ  

ਰੋਮਾਂਟਿਕ ਡਰਾਮਾ ‘Musafir Cafe’ ਵਿੱਚ ਦਿਖਾਈ ਦੇਣਗੇ ਅਦਾਕਾਰ ਵਿਕਰਾਂਤ ਮੈਸੀ  

6 hours ago
Hindi News
English News
Wednesday, July 1, 2026
No Result
View All Result
31 °c
Chandigarh
30 ° Thu
35 ° Fri
37 ° Sat
35 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸਮਾਜ ਨੂੰ ਵੱਡਮੁੱਲੀ ਸੇਧ ਦੇ ਸਕਦੀ ਹੈ ਨਾਰੀ ਸ਼ਕਤੀ: ਸਾਧੂ ਸਿੰਘ ਧਰਮਸੋਤ

March 3, 2018
in ਚੰਡੀਗੜ੍ਹ
ਸਮਾਜ ਨੂੰ ਵੱਡਮੁੱਲੀ ਸੇਧ ਦੇ ਸਕਦੀ ਹੈ ਨਾਰੀ ਸ਼ਕਤੀ: ਸਾਧੂ ਸਿੰਘ ਧਰਮਸੋਤ

ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਸੂਬਾ ਪੱਧਰੀ ਸੈਮੀਨਾਰ ਅਤੇ ਸਨਮਾਨ ਸਮਾਰੋਹ ਦਾ ਕੀਤਾ ਉਦਘਾਟਨ

ਸਮਾਜ ਦੀ ਬਿਹਤਰੀ ਲਈ ਹਰ ਇਨਸਾਨ ਆਪਣੀ ਜ਼ਿੰਮੇਵਾਰੀ ਪਛਾਣੇ : ਬਲਬੀਰ ਸਿੰਘ ਸਿੱਧੂ

ਵੱਖ-ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਦਾ ਕੀਤਾ

ਸਨਮਾਨ

ਸ. ਧਰਮਸੋਤ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਦਿਸ਼ਾ ਵਿਮੈਨ ਵੈਲਫੇਅਰ ਟਰੱਸਟ ਨੂੰ 01 ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਐਲਾਨ

ਐਸ.ਏ.ਐਸ. ਨਗਰ, 03 ਮਾਰਚ

ਰਤਨ ਪ੍ਰੋਫੈਸ਼ਨਲ ਕਾਲਜ, ਸੋਹਾਣਾ ਵਿਖੇ ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ‘ਮੌਜੂਦਾ ਸੰਦਰਭ ਵਿੱਚ ਔਰਤ ਦੀ ਭੂਮਿਕਾ’ ਵਿਸ਼ੇ ‘ਤੇ 13ਵਾਂ ਸੂਬਾ ਪੱਧਰੀ ਸੈਮੀਨਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਦਾ ਉਦਘਾਟਨ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ੍ਰੇਣੀਆਂ ਭਲਾਈ ਮੰਤਰੀ ਪੰਜਾਬ ਸ. ਸਾਧੂ ਸਿੰਘ ਧਰਮਸੋਤ ਅਤੇ ਸਥਾਨਿਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕੀਤਾ ।

ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਧਰਮਸੋਤ ਨੇ ਕਿਹਾ ਕਿ ਸਮਾਜ ਦੀ ਬੇਹਤਰੀ ਲਈ ਨਾਰੀ ਸ਼ਕਤੀ ਵੱਡਮੁੱਲਾ ਯੋਗਦਾਨ ਪਾ ਸਕਦੀ ਹੈ । ਉਨ੍ਹਾਂ ਕਿਹਾ ਕਿ ਜੇ ਔਰਤ ਦੂਸਰੀ ਔਰਤ ਦੀ ਕਦਰ ਕਰੇ ਤਾਂ ਸਮਾਜ ਵਿਚ ਔਰਤਾਂ ਦੀ ਬੇਕਦਰੀ ਕਦੇ ਨਹੀ ਹੋ ਸਕਦੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਇਹ ਜਰੂਰੀ ਹੈ ਕਿ ਔਰਤਾਂ ਹਰ ਖੇਤਰ ਵਿਚ ਅੱਗੇ ਵਧਕੇ ਕੰਮ ਕਰਨ ਅਤੇ ਆਪਣੇ ਪਰਵਾਰਿਕ ਮੈਂਬਰਾਂ ਨੂੰ ਵੀ ਵੱਧ ਤੋਂ ਵੱਧ ਕੰਮ ਕਰਨ ਲਈ ਪ੍ਰਰੇਨ । ਉਨਾ੍ਹਂ ਨੇ ਦਿਸ਼ਾ ਵੁਮੈਨ ਵੈਲਫੇਅਰ ਟਰਸਟ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਔਰਤਾਂ ਦੇ ਸਨਮਾਨ ਅਤੇ ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਅਜਿਹੇ ਸਮਾਗਮ ਕਰਾਉਣੇ ਜਰੂਰੀ ਹਨ। ਅਜਿਹੇ ਸਮਾਗਮਾਂ ਸਦਕਾ ਔਰਤਾਂ ਨੂੰ ਅੱਗੇ ਵਧਣ ਦੀ ਪ੍ਰਰੇਨਾ ਮਿਲਦੀ ਹੈ। ਕੈਬਨਿਟ ਮੰਤਰੀ ਨੇ ਆਖਿਆ ਕਿ ਕਈ ਵਾਰ ਪਰਿਵਾਰਾਂ ਵਿੱਚ ਧੀਆਂ ਨੂੰ ਤਾਂ ਮਾਣ ਇੱਜਤ ਦਿੱਤਾ ਜਾਂਦਾ ਹੈ ਪਰ ਨੂੰਹਾਂ ਨੂੰ ਇਸ ਹੱਕ ਤੋਂ ਵਾਝਾਂ ਰੱਖਿਆ ਜਾਂਦਾ ਹੈ ਜੋ ਕਿ ਸਰਾ ਸਰ ਗਲਤ ਹੈ। ਉਨਾ੍ਹਂ ਆਖਿਆ ਕਿ ਸਾਨੂੰ ਇਹ ਗੱਲ ਸਦਾ ਚੇਤੇ ਰੱਖਣੀ ਚਾਹੀਦੀ ਹੈ ਕਿ ਜੇ ਅਸੀਂ ਨੂੰਹਾਂ ਦੀ ਕਦਰ ਕਰਾਗੇ ਤਾਂ ਹੀ ਸਹੁਰੇ ਘਰਾਂ ਵਿਚ ਸਾਡੀਆਂ ਧੀਆਂ ਦੀ ਕਦਰ ਹੋਵੇਗੀ।

ਸ.ਧਰਮਸੋਤ ਨੇ  ਕਿਹਾ ਕਿ  ਗੁਰਬਾਣੀ ਵਿੱਚ ਗੁਰੂ ਸਾਹਿਬਾਨ ਵੱਲੋਂ ਔਰਤਾਂ ਦੀ ਕਦਰ ਕਰਨ ਦੇ ਦਿੱਤੇ ਸਿਧਾਂਤ ਉੱਤੇ ਸਾਨੂੰ ਡਟਕੇ ਪਹਿਰਾ ਦੇਣਾ ਚਾਹੀਦਾ ਹੈ ਤਾਂ ਹੀ ਸਾਡੇ ਸਮਾਜ ਦੀ ਤਰੱਕੀ ਹੋ ਸਕਦੀ ਹੈ। ਉਨਾ੍ਹਂ ਆਖਿਆ ਕਿ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੀਆਂ ਧੀਆਂ ਹਰ ਖੇਤਰ ਵਿੱਚ ਅਗੇ ਵਧਣ ਤੇ ਇਸ ਟੀਚੇ ਦੀ ਪ੍ਰਾਪਤੀ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜੋ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਸ. ਧਰਮਸੋਤ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਦਿਸ਼ਾ ਵੁਮੈਨ ਵੈਲਫੇਅਰ ਟਰੱਸਟ ਨੂੰ 01 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।

ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸਥਾਨਿਕ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਔਰਤਾਂ ਨਾਲ ਕਿਸੇ ਵੀ ਕਿਸਮ ਦੀ ਵਧੀਕੀ ਹੋਣੀ ਸਾਡੇ ਲਈ ਨਮੋਸ਼ੀ ਵਾਲੀ ਗੱਲ ਹੈ ਤੇ ਔਰਤਾਂ ਦੀ ਬਿਹਤਰੀ ਲਈ ਇਹ ਲਾਜ਼ਮੀ ਹੈ ਕਿ ਸਮਾਜ ਦਾ ਹਰ ਮੈਂਬਰ ਆਪਣੇ ਫਰਜ਼ ਪਛਾਣੇ। ਉਨ੍ਹਾਂ ਆਖਿਆ ਕਿ ਅੱਜ ਔਰਤਾਂ ਹਰ ਖੇਤਰ ਵਿੱਚ ਅਗੇ ਵਧ ਰਹੀਆਂ ਹਨ ਤੇ ਲੋੜ ਹੈ ਕਿ ਔਰਤਾਂ ਨੂੰ ਉਨਾ੍ਹਂ ਦੇ ਹੱਕਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ । ਉਨ੍ਹਾਂ ਆਖਿਆ ਕਿ ਪਰਿਵਾਰਾਂ ਵੱਲੋਂ ਆਪਣੇ ਬੱਚਿਆਂ ਨੂੰ ਸਹੀ ਸੇਧ ਦਿੱਤੀ ਜਾਣੀ ਵੀ ਲਾਜ਼ਮੀ ਹੈ ਤਾਂ ਜੋ ਜਦੋ ਕਦੇ ਉਹ ਘਰ ਤੋਂ ਬਾਹਰ ਵਿਚਰਣ ਤਾਂ ਕਿਸੇ ਕਿਸਮ ਦੀ ਗਲਤੀ ਨਾ ਕਰਨ। ਸਹੀ ਸੇਧ ਨਾ ਮਿਲਣ ਕਾਰਨ ਅੱਜ ਘਰਾਂ ਤੋਂ ਦੂਰ ਰਹਿੰਦੇ ਨੌਜਵਾਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਡਟਕੇ ਪੰਜਾਬ ਦੀਆਂ ਧੀਆਂ ਨਾਲ ਖੜੀ ਹੈ ਅਤੇ ਉਨ੍ਹਾਂ ਦੀ ਬਿਹਤਰੀ ਲਈ ਸਰਕਾਰੀ ਪੱਧਰ ਤੇ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾ ਦਿਸ਼ ਵੁਮੈਨ ਵੈਲਫੇਅਰ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਮੁੱਖ ਮਹਿਮਾਨ ਅਤੇ ਆਈਆਂ ਸਖ਼ਸ਼ੀਅਤਾਂ ਨੂੰ ਜੀ ਆਇਆ ਆਖਿਆ ਅਤੇ ਟਰੱਸਟ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ  ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਇਸ ਮੌਕੇ ਕੈਬਨਿਟ ਮੰਤਰੀ ਸ. ਧਰਮਸੋਤ ਅਤੇ ਸਥਾਨਿਕ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਦਿਸ਼ ਵੂਮੈਨ ਵੈਲਫੇਅਰ ਟਰੱਸਟ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਵਿਲਖਣ ਯੋਗਦਾਨ ਪਾਉਣ ਵਾਲੀਆਂ ਔਰਤਾਂ ਦਾ ਸਨਮਾਨ ਕੀਤਾ । ਸਨਮਾਨ ਪਰਾਪਤ ਕਰਨ ਵਾਲੀਆਂ ਵਿਚ ਕੁਲਵੰਤ ਕੌਰ ਮਨੈਲਾ, ਅਨਾਇਤ ਗੁਪਤਾ ਪੀ.ਸੀ.ਐਸ, ਜਸਵੰਤ ਕੌਰ, ਸੁਖਵਿੰਦਰ ਕੌਰ, ਕਰਿਸਪੀ ਗਿੱਲ, ਅਰਵੀਨ ਕੌਰ ਸੰਧੂ, ਡਾ. ਜਸਵੀਰ ਕੌਰ, ਗਾਇਕਾ ਸੁਖੀ ਬਰਾੜ, ਡਾ. ਮੀਨੂੰ ਗਾਂਧੀ,ਮਨਦੀਪ ਕੌਰ ਵਾਲੀਆ, ਪਹਿਲਵਾਨ ਰੀਟਾ ਅਤੇ ਡਾਕਟਰ ਰਿਮੀ ਸਿੰਗਲਾ ਸ਼ਾਮਲ ਹਨ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਰਜਿਸਟਰਾਰ ਬੋਰਡ ਆਫ ਆਯੂਰਵੇਦ ਪੰਜਾਬ ਡਾ. ਸੰਜੀਵ ਗੋਇਲ, ਜੀਵਨ ਸੰਚਾਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸੁਭਾਸ਼ ਗੋਇਲ , ਗਗਨਦੀਪ ਸਿੰਘ ਵਿਰਕ, ਗੁਰਚਰਨ ਸਿੰਘ ਭੰਮਰਾ ਸਮੇਤ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ।

ਫੋਟੋ ਕੈਪਸ਼ਨ : ਜੰਗਲਾਤ ਮੰਤਰੀ ਪੰਜਾਬ ਸ. ਸਾਧੂ ਸਿੰਘ ਧਰਮਸੋਤ ਰਤਨ ਪ੍ਰੋਫੈਸ਼ਨਲ ਕਾਲਜ, ਸੋਹਾਣਾ ਵਿਖੇ ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ ਵੱਲੋਂ ਕਰਵਾਏ 13ਵੇਂ ਸੂਬਾ ਪੱਧਰੀ ਸੈਮੀਨਾਰ ਅਤੇ ਸਨਮਾਨ ਸਮਾਰੋਹ ਦਾ ਸ਼ਮਾ ਰੋਸ਼ਨ ਕਰਕੇ ਅਗਾਜ਼ ਕਰਦੇ ਹੋਏ ਉਨ੍ਹਾਂ ਨਾਲ ਸਥਾਨਿਕ ਵਿਧਾਇਕ ਬਲਬੀਰ ਸਿੰਘ ਸਿੱਧੂ ਵੀ ਦਿਖਾਈ ਦੇ ਰਹੇ ਹਨ ।

2) ਜੰਗਲਾਤ ਮੰਤਰੀ ਪੰਜਾਬ ਸ. ਸਾਧੂ ਸਿੰਘ ਧਰਮਸੋਤ ਰਤਨ ਪ੍ਰੋਫੈਸ਼ਨਲ ਕਾਲਜ, ਸੋਹਾਣਾ ਵਿਖੇ ਦਿਸ਼ਾ ਵਿਮੈਨ ਵੈੱਲਫੇਅਰ ਟਰੱਸਟ ਵੱਲੋਂ ਕਰਵਾਏ 13ਵੇਂ ਸੂਬਾ ਪੱਧਰੀ ਸੈਮੀਨਾਰ ਅਤੇ ਸਨਮਾਨ ਸਮਾਰੋਹ ਮੌਕੇ  ਵੱਖ ਵੱਖ ਖੇਤਰਾਂ ਵਿੱਚ ਵਿਲਖਣ ਯੋਗਦਾਨ ਪਾਉਣ ਵਾਲੀਆਂ ਔਰਤਾਂ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਨਾਲ ਸਥਾਨਿਕ ਵਿਧਾਇਕ ਬਲਬੀਰ ਸਿੰਘ ਸਿੱਧੂ ਵੀ ਦਿਖਾਈ ਦੇ ਰਹੇ ਹਨ ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
July 1, 2026
0

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

by Ranjit Singh
June 29, 2026
0

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ...

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

by Ranjit Singh
June 25, 2026
0

Chandigarh 'ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ-35...

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

by Ranjit Singh
June 23, 2026
0

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh - ਸਿਹਤ ਵਿਭਾਗ ਨੇ ਰਾਤ ਨੂੰ 'ਏਡਜ਼ ਸੁਰੱਖਿਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Navjot
July 1, 2026
0

Big Breaking : ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 1 ਜੁਲਾਈ (ਵਿਸ਼ਵ ਵਾਰਤਾ) : ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...

Most Popular

Cricket: ਚੰਡੀਗੜ੍ਹ ਟੈਸਟ ਦਾ ਦੂਜਾ ਦਿਨ – ਭਾਰਤ ਨੇ ਲੰਚ ਤੱਕ 475 ਦੌੜਾਂ ਬਣਾਈਆਂ, ਟੀਮ ਵੱਡੇ ਸਕੋਰ ਵੱਲ

Cricket: ਚੰਡੀਗੜ੍ਹ ਟੈਸਟ ਦਾ ਦੂਜਾ ਦਿਨ – ਭਾਰਤ ਨੇ ਲੰਚ ਤੱਕ 475 ਦੌੜਾਂ ਬਣਾਈਆਂ, ਟੀਮ ਵੱਡੇ ਸਕੋਰ ਵੱਲ

by Ranjit Singh
3 weeks ago
0

Cricket: ਚੰਡੀਗੜ੍ਹ ਟੈਸਟ ਦਾ ਦੂਜਾ ਦਿਨ - ਭਾਰਤ ਨੇ ਲੰਚ ਤੱਕ 475 ਦੌੜਾਂ ਬਣਾਈਆਂ, ਟੀਮ ਵੱਡੇ ਸਕੋਰ ਵੱਲ - ਭਾਰਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 