ਜਨਰਲ ਰਾਵਤ ਸਮੇਤ ਫੌਜ ਦੇ 13 ਜਵਾਨਾਂ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਈ

ਦਿੱਲੀ, 10 ਦਸੰਬਰ(ਵਿਸ਼ਵ ਵਾਰਤਾ)- ਦੇਸ਼ ਦੇ ਪਹਿਲੇ ਚੀਫ ਆਫ ਡਿਫੇਂਸ ਸਟਾਫ ਜਨਰਲ ਬਿਪਿਨ ਰਾਵਤ ਦਾ ਸਸਕਾਰ ਅੱਜ ਦਿੱਲੀ ‘ਚ ਕੀਤਾ ਜਾਵੇਗਾ, ਇਸ ਤੋਂ ਪਹਿਲਾਂ ਆਮ ਲੋਕ ਦਰਸ਼ਨ ਕਰਨਗੇ, ਉਥੇ ਹੀ ਫੌਜੀ ਹੈਲੀਕਾਪਟਰ ਹਾਦਸੇ ‘ਚ ਸ਼ਹੀਦ ਹੋਏ ਬ੍ਰਿਗੇਡੀਅਰ ਐੱਲ.ਐੱਸ. ਲਿੱਦੜ ਦਾ ਅੰਤਿਮ ਸੰਸਕਾਰ ਅੱਜ ਸ਼ਾਮ 7.15 ਵਜੇ ਦਿੱਲੀ ਕੈਂਟ ‘ਚ ਕੀਤਾ ਜਾਵੇਗਾ।





















