ਨਵਜੋਤ ਸਿੱਧੂ ਤੇ ‘ਆਪ’ ਦਾ ਪਲਟਵਾਰ
ਪੜ੍ਹੋ, ਕੀ ਕਿਹਾ ‘ਆਪ’ ਨੇ ਸਿੱਧੂ ਦੇ ਧਰਨੇ ਵਿੱਚ ਸ਼ਾਮਲ ਹੋਣ ਤੇ

ਚੰਡੀਗੜ੍ਹ, 5 ਦਸੰਬਰ(ਵਿਸ਼ਵ ਵਾਰਤਾ)- ਨਵਜੋਤ ਸਿੱਧੂ ਅੱਜ ਦਿੱਲੀ ਵਿੱਚ ਗੈਸਟ ਟੀਚਰਾਂ ਦੇ ਧਰਨੇ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਸਿੱਧੂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਨਿਸ਼ਾਨੇ ਸਾਧੇ ਗਏ। ਉਹਨਾਂ ਨੇ ਕੇਜਰੀਵਾਲ ਨੂੰ ਸ਼ਾਇਰਾਨਾ ਅੰਦਾਜ਼ ਵਿੱਚ ਤੰਜ ਕਸਦਿਆ ਕਿਹਾ ਸੀ ਕਿ “ਕੇਜਰੀਵਾਲ ਸਾਹਬ… ਪੰਜਾਬ ਮੇਂ ਆਕਰ ਲੈਕਟਰ ਕਰਤੇ ਹੋ ਅਰੇ ਗੁਰੂ.. ਆਪਣਾ ਰੋਗ ਬੜ੍ਹਤਾ ਜਾਏ, ਔਰ ਦੂਸਰੋਂ ਕੋ ਦਵਾ ਬਤਾਏ” । ਇਸ ਦੌਰਾਨ ਗੈਸਟ ਅਧਿਆਪਕਾਂ ਵਲੋਂ ਵੀ ਸਿੱਧੂ ਦਾ ਪੂਰਾ ਸਾਥ ਦਿੱਤਾ ਗਿਆ।
ਹੁਣ ‘ਆਪ’ ਵੱਲੋਂ ਸਿੱਧੂ ਤੇ ਪਲਟਵਾਰ ਕੀਤਾ ਗਿਆ ਹੈ। ‘ਆਪ’ ਨੇ ਸਿੱਧੂ ਤੇ ਪਲਟਵਾਰ ਕਰਦਿਆਂ ਕਿਹਾ ਕਿ ਇਹ ਸਿੱਧੂ ਦਾ ਇੱਕ ਸਿਆਸੀ ਸਟੰਟ ਹੈ। ਨਵਜੋਤ ਸਿੱਧੂ ਸਿਰਫ਼ ਡਰਾਮੇਬਾਜ਼ੀ ਕਰ ਰਹੇ ਹਨ, ਹੋਰ ਕੁਝ ਵੀ ਨਹੀਂ ਹੈ। ਉਨ੍ਹਾਂ ਨੇ ਸਿੱਧੂ ਤੇ ਤੰਜ ਕਸਦਿਆਂ ਕਿਹਾ ਕਿ ਸਿੱਧੂ ਪਹਿਲਾਂ ਪੰਜਾਬ ਦੇ ਟੀਚਰਾਂ ਦੇ ਮਸਲੇ ਹੱਲ ਕਰਨ ਤੇ ਬਾਅਦ ਵਿੱਚ ਦਿੱਲੀ ਦੇ ਟੀਚਰਾਂ ਵੱਲ ਨੂੰ ਵਧਣ।






















