‘ਓਮੀਕਰੋਨ ਵਾਇਰਸ’ ਨੇ ਰਾਜਧਾਨੀ ਦਿੱਲੀ ਵਿੱਚ ਦਿੱਤੀ ਦਸਤਕ
10 ਤੋਂ ਵੱਧ ਸ਼ੱਕੀ ਮਰੀਜ਼ ਹੋਏ ਦਾਖਲ
ਚੰਡੀਗੜ੍ਹ, 3 ਦਸੰਬਰ(ਵਿਸ਼ਵ ਵਾਰਤਾ) ਰਾਜਧਾਨੀ ਦਿੱਲੀ ਵਿੱਚ ਸ਼ੁੱਕਰਵਾਰ ਨੂੰ ਕੋਰੋਨਾ ਦੇ ਨਵੇਂ ਵੇਰੀਐਂਟ ‘ਓਮੀਕਰੋਨ’ ਦੇ ਸ਼ੱਕੀ ਲੋਕਾਂ ਦੀ ਗਿਣਤੀ ਵੱਧ ਕੇ 12 ਹੋ ਗਈ ਹੈ।ਇਹਨਾਂ ਸਾਰਿਆਂ ਨੂੰ ਲੋਕ ਨਾਇਕ ਜੈ ਪ੍ਰਕਾਸ਼ ਨਰਾਇਣ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਜਾਣਕਾਰੀ ਹੈ ਕਿ ਦੋ ਦੀ ਕੋਵਿਡ-19 ਰਿਪੋਰਟ ਪਾਜ਼ੇਟਿਵ ਆਈ ਹੈ। ਜਦਕਿ ਬਾਕੀਆਂ ਦੇ ਨਤੀਜਿਆਂ ਦੀ ਉਡੀਕ ਹੈ। ਇਨ੍ਹਾਂ ਵਿਚ 4 ਸ਼ੱਕੀ ਬ੍ਰਿਟੇਨ, ਇਕ ਫਰਾਂਸ ਅਤੇ ਇਕ ਨੀਦਰਲੈਂਡ ਤੋਂ ਵਾਪਸ ਆਏ ਸਨ।