ਜੂਨੀਅਰ ਵਿਸ਼ਵ ਹਾਕੀ ਕੱਪ
ਭਾਰਤ ਦਾ ਜਰਮਨੀ ਨਾਲ ਮੁਕਾਬਲਾ ਅੱਜ
ਚੰਡੀਗੜ੍ਹ,3 ਦਸੰਬਰ(ਵਿਸ਼ਵ ਵਾਰਤਾ)-ਭੁਵਨੇਸ਼ਵਰ ਵਿਚ ਖੇਡੇ ਜਾ ਰਹੇ ਜੂਨੀਅਰ ਵਿਸ਼ਵ ਹਾਕੀ ਕੱਪ ਦੇ ਸੈਮੀ ਫਾਈਨਲ ਦੇ ਦੋਨੋਂ ਮੈਚ ਅੱਜ ਖੇਡੇ ਜਾ ਰਹੇ ਹਨ ।
ਅੱਜ ਦੇ ਪਹਿਲੇ ਮੁਕਾਬਲੇ ਵਿਚ ਫਰਾਂਸ ਦਾ ਮੁਕਾਬਲਾ ਅਰਜਨਟਾਈਨਾ ਨਾਲ ਹੋਵੇਗਾ, ਜਦੋਂ ਕਿ ਦੂਸਰੇ ਮੈਚ ਵਿਚ ਭਾਰਤ ਦੀ ਟੀਮ ਜਰਮਨੀ ਨਾਲ ਭਿੜੇਗੀ।
ਇਸ ਤੋਂ ਪਹਿਲਾਂ ਭਾਰਤ ਨੇ ਕੁਆਰਟਰ ਫਾਈਨਲ ਮੈਚ ਵਿਚ ਬੈਲਜੀਅਮ ਨੂੰ 1-0 ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਸੀ। ਭਾਰਤ ਮੌਜੂਦਾ ਚੈਂਪੀਅਨ ਵੀ ਹੈ।
ਇਸੇ ਤਰ੍ਹਾਂ ਜਰਮਨੀ ਨੇ ਸਪੇਨ ਨੂੰ, ਫਰਾਂਸ ਨੇ ਮਲੇਸ਼ੀਆ 4-0 ਨਾਲ ਅਤੇ ਅਰਜਨਟਾਈਨਾ ਨੇ ਨੀਦਰਲੈਂਡ ਨੂੰ 2 -1 ਨਾਲ ਹਰਾਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ਸੀ।






















