ਚੰਡੀਗੜ, 01 ਮਾਰਚ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੋਲੀ ਦੀ ਵਧਾਈ ਦਿੰਦਿਆਂ ਲੋਕਾਂ ਨੂੰ ਇਸ ਰਵਾਇਤੀ ਭਾਰਤੀ ਤਿਉਹਾਰ ਨੂੰ ਏਕਤਾ, ਸਹਿਣਸ਼ੀਲਤਾ, ਭਾਈਚਾਰਕ ਸਾਂਝ ਅਤੇ ਆਪਸੀ ਪ੍ਰੇਮ ਦੇ ਰੰਗਾਂ ਨਾਲ ਮਨਾਉਣ ਦਾ ਸੁਨੇਹਾ ਦਿੱਤਾ ਹੈ।
ਹੋਲੀ ਦੀ ਪੂਰਬਲੀ ਸ਼ਾਮ ਨੂੰ ਮੁੱਖ ਮੰਤਰੀ ਨੇ ਆਪਣੇ ਵਧਾਈ ਸੰਦੇਸ਼ ’ਚ ਲੋਕਾਂ ਨੂੰ ਪਿਆਰ ਦੇ ਇਸ ਤਿਉਹਾਰ ਦੇ ਜਸ਼ਨ ਸਦਭਾਵਨਾ ਨਾਲ ਮਨਾਉਣ ਅਤੇ ਰਲ-ਮਿਲ ਕੇ ਖੁਸ਼ਹਾਲੀ ਲਈ ਅਰਦਾਸ ਕਰਨ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਤਿਉਹਾਰ ਮੌਕੇ ਦਿਲਾਂ ਨੂੰ ਰੰਗਾਂ ਨਾਲ ਛੂਹਣ ਅਤੇ ਬਹਾਰ ਰੁੱਤ, ਜਿਸ ਦੀ ਆਮਦ ਹੋਲੀ ਮੌਕੇ ਹੁੰਦੀ ਹੈ, ਦੇ ਫੁੱਲਾਂ ਨੂੰ ਸਾਡੀ ਜ਼ਿੰਦਗੀ ਵਿੱਚ ਖਿੜਨ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਸਦੀਆਂ ਪੁਰਾਣੀਆਂ ਕਦਰਾਂ-ਕੀਮਤਾਂ ਨੂੰ ਆਪਣੇ ਦਿਲਾਂ ’ਚ ਵਸਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਤਿਉਹਾਰ ਬਦੀ ’ਤੇ ਨੇਕੀ ਦੀ ਜਿੱਤ ਅਤੇ ਉਨਾਂ ਕਦਰਾਂ ਕੀਮਤਾਂ ਦਾ ਪ੍ਰਤੀਕ ਹੈ ਜਿਨਾਂ ’ਤੇ ਭਗਵਾਨ ਿਸ਼ਨ ਨੇ ਪਹਿਰਾ ਦਿੱਤਾ ਸੀ। ਉਨਾਂ ਕਿਹਾ ਕਿ ਹੋਲੀ ਸਾਨੂੰ ਮਾਨਵਤਾ ਦੀਆਂ ਉੱਚੀਆਂ ਨੈਤਿਕ ਕਦਰਾਂ ਕੀਮਤਾਂ ਦੀ ਯਾਦ ਦਿਵਾਉਂਦੀ ਹੈ।