ਪੰਜਾਬ ਸਕੱਤਰੇਤ ਵਿੱਚ ਅੱਜ ਤੋਂ ਬਿਜਲੀ ਰਹੇਗੀ ਬੰਦ

ਚੰਡੀਗੜ੍ਹ, 27ਨਵੰਬਰ(ਵਿਸ਼ਵ ਵਾਰਤਾ)-ਪੰਜਾਬ ਸਕੱਤਰੇਤ ਵਿੱਚ ਅੱਜ 27 ਨਵੰਬਰ ਅਤੇ ਕੱਲ੍ਹ 28 ਨਵੰਬਰ ਨੂੰ ਬਿਜਲੀ ਬੰਦ ਰਹੇਗੀ। ਸਰਕਾਰ ਵੱਲੋਂ ਇਸ ਬਾਰੇ ਇਕ ਪੱਤਰ ਜਾਰੀ ਕਰਕੇ ਸਪੱਸ਼ਟ ਕੀਤਾ ਗਿਆ ਹੈ ਕਿ, ਸਕੱਤਰੇਤ ਵਿਚ ਮੌਜੂਦ HT panel ਨੂੰ ਅੱਜ ਅਤੇ ਕੱਲ੍ਹ ਰਿਪੇਅਰ ਕੀਤਾ ਜਾਣਾ ਹੈ, ਜਿਸ ਕਾਰਨ ਦੋ ਦਿਨ ਬਿਜਲੀ ਬੰਦ ਰਹੇਗੀ।























