ਭਾਰਤ ਬਨਾਮ ਨਿਊਜ਼ੀਲੈਂਡ ਪਹਿਲਾ ਟੈਸਟ
ਦੂਜੇ ਦਿਨ ਦਾ ਪਹਿਲਾ ਸੈਸ਼ਨ ਖਤਮ,ਸ਼੍ਰੇਅਸ ਅਈਅਰ ਨੇ ਡੈਬਿਊ ਟੈਸਟ ‘ਚ ਸ਼ਾਨਦਾਰ ਸੈਂਕੜਾ ਲਗਾਇਆ
ਇੱਥੇ ਕਲਿੱਕ ਕਰਕੇ ਜਾਣੋ ਮੈਚ ਦਾ ਹਾਲ

ਚੰਡੀਗੜ੍ਹ,26 ਨਵੰਬਰ(ਵਿਸ਼ਵ ਵਾਰਤਾ)- ਲੰਚ ਬ੍ਰੇਕ ਤੱਕ ਭਾਰਤ ਦਾ ਸਕੋਰ 109 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 339 ਦੌੜਾਂ ਹੈ। ਰਵੀਚੰਦਰਨ ਅਸ਼ਵਿਨ 54 ਗੇਂਦਾਂ ਵਿੱਚ 38 ਅਤੇ ਉਮੇਸ਼ ਯਾਦਵ 28 ਗੇਂਦਾਂ ਵਿੱਚ 4 ਦੌੜਾਂ ਬਣਾ ਕੇ ਖੇਡ ਰਹੇ ਹਨ।
ਸ਼੍ਰੇਅਸ ਅਈਅਰ ਨੇ ਡੈਬਿਊ ਟੈਸਟ ‘ਚ ਸ਼ਾਨਦਾਰ ਸੈਂਕੜਾ ਲਗਾਇਆ ਹੈ। ਅਈਅਰ ਨੇ ਕਾਨਪੁਰ ਟੈਸਟ ਦੇ ਦੂਜੇ ਦਿਨ ਨਿਊਜ਼ੀਲੈਂਡ ਖਿਲਾਫ 157 ਗੇਂਦਾਂ ‘ਚ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ। ਉਸ ਨੇ ਆਪਣੀ ਪਾਰੀ ਵਿੱਚ 12 ਚੌਕੇ ਅਤੇ ਦੋ ਛੱਕੇ ਲਾਏ। ਅਈਅਰ ਡੈਬਿਊ ਟੈਸਟ ‘ਚ ਸੈਂਕੜਾ ਲਗਾਉਣ ਵਾਲੇ 16ਵੇਂ ਭਾਰਤੀ ਬੱਲੇਬਾਜ਼ ਹਨ।























