ਗੁਰੂ ਨਾਨਕ ਦੇਵ ਜੀ ਦੇ ਜੀਵਨ,ਉੁਦਾਸੀਆਂ ਅਤੇ ਬਾਣੀ ’ਤੇ ਆਧਾਰਿਤ ਅੰਤਰ ਹਾਊਸ ਕੁਇਜ਼ ਮੁਕਾਬਲਾ ਕਰਵਾਇਆ

ਲਹਿਰਾਗਾਗਾ, 22 ਨਵੰਬਰ (ਵਿਸ਼ਵ ਵਾਰਤਾ ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੂਰਬ ਮੌਕੇ ਉਨ੍ਹਾਂ ਦੇ ਜੀਵਨ, ਉੁਦਾਸੀਆਂ ਅਤੇ ਬਾਣੀ ’ਤੇ ਆਧਾਰਿਤ ਸੀਬਾ ਸਕੂਲ ਲਹਿਰਾਗਾਗਾ ਵਿਚ ਅੰਤਰ ਹਾਊਸ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਰਵਿੰਦਰ ਨਾਥ ਟੈਗੋਰ ਹਾਊਸ ਦੇ ਦੀਆ ਸਿੰਗਲਾ, ਸ਼ੁਭਪ੍ਰੀਤ ਗੰਢੂਆਂ ਅਤੇ ਪ੍ਰਵੰਸ਼ ਸਿੰਗਲਾ ਨੇ ਸਭ ਤੋਂ ਵੱਧ ਜਵਾਬ ਦੇ ਕੇ 58 ਅੰਕਾਂ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਰਾਣੀ ਝਾਂਸੀ ਹਾਊਸ ਦੇ ਮਨਪ੍ਰੀਤ ਕੌਰ, ਜਗਸੀਰ ਸਿੰਘ, ਭਵੀਸ਼ ਗਰਗ ਨੇ 40 ਅੰਕਾਂ ਨਾਲ ਦੂਸਰਾ ਸਥਾਨ ਪ੍ਰਾਪਤ ਕੀਤਾ।ਦਰਸ਼ਕਾਂ ਵਿਚੋਂ ਮਹਿਕਪ੍ਰੀਤ ਕੌਰ ਭਰੂਰ, ਹਰਵਿੰਦਰ ਸਿੰਘ, ਮਨਜੀਤ ਕੌਰ ਭੁਟਾਲ ਕਲਾਂ ਨੇ ਜਵਾਬ ਦਿੱਤੇ।ਮੰਚ ਸੰਚਾਲਨ ਰਣਦੀਪ ਸੰਗਤਪੁਰਾ ਨੇ ਕੀਤਾ।ਇਸ ਤੋਂ ਪਹਿਲਾਂ ਜਗਦੀਸ਼ ਪਾਪੜਾ ਨੇ ਬਾਬੇ ਨਾਨਕ ਦੇ ਜੀਵਨ ਅਤੇ ਸਮਕਾਲੀ ਸੰਸਾਰ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ।ਉਨ੍ਹਾਂ ਉਸ ਸਮੇਂ ਯੂਰਪ ਵਿਚ ਵਿਿਗਆਨਿਕ ਦ੍ਰਿਸ਼ਟੀਕੋਣ ਵਿਚ ਆ ਰਹੀ ਤਬਦੀਲੀ, ਕੋਲੰਬਸ, ਵਾਸਕੋ ਡੀ ਗਾਮਾ ਦੀਆਂ ਲੰਬੀਆਂ ਸਮੁੰਦਰੀ ਯਾਤਰਾਵਾਂ ਅਤੇ ਪੇਂਟਰ ਵਿੰਚੀ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ।ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਵੀ ਗੁਰੂ ਨਾਨਕ ਦੀ ਫਿਲਾਸਫੀ ਅਤੇ ਜੀਵਨ ਸ਼ੈਲੀ ਬਾਰੇ ਜਾਣਕਾਰੀ ਸਾਂਝੀ ਕੀਤੀ।






















