ਮੁੱਖ ਮੰਤਰੀ ਚੰਨੀ ਅੱਜ ਸ਼ਾਮ ਨੂੂੰ ਜਾਣਗੇ ਦਿੱਲੀ
ਪਾਰਟੀ ਦੇ ਸੀਨੀਅਰ ਆਗੂਆਂ ਨਾਲ ਕਰਨਗੇ ਮੁਲਾਕਾਤ
ਚੰਡੀਗੜ੍ਹ,22 ਨਵੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਫਿਰ ਦਿੱਲੀ ਦੇ ਦੌਰੇ ਤੇ ਰਵਾਨਾ ਹੋਣਗੇ। ਉਹ ਸ਼ਾਮ ਨੂੰ 5 ਵਜੇ ਦਿੱਲੀ ਪਹੁੰਚਣਗੇ। ਉਹਨਾਂ ਵੱਲੋਂ ਦਿੱਲੀ ਜਾ ਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂਂ ਨਾਲ ਮੁਲਾਕਾਤ ਕੀਤੀ ਜਾਵੇਗੀ। ਇਸ ਦੌਰਾਨ ਮੁੱਖ ਮੰਤਰੀ ਚੰਨੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਹਨਾਂ ਲੀਡਰਾਂ ਨਾਲ ਮੰਥਨ ਕਰ ਸਕਦੇ ਹਨ।






















