• Latest
  • Trending

ਬਾਦਲਾਂ ਵਾਂਗ ਕਾਂਗਰਸੀਆਂ ਨੇ ਵੀ ਨਹੀਂ ਬਖ਼ਸ਼ੀ ਗ਼ਰੀਬਾਂ-ਮਜ਼ਦੂਰਾਂ ਦੀ ਮਗਨਰੇਗਾ ਯੋਜਨਾ- ਮੀਤ ਹੇਅਰ

5 years ago
International: ਆਸਟ੍ਰੇਲੀਆ ਵੱਲੋਂ ਟੂਰਿਸਟ ਵੀਜ਼ਾ ਨਿਯਮਾਂ ਵਿੱਚ ਸੋਧ

International: ਆਸਟ੍ਰੇਲੀਆ ਵੱਲੋਂ ਟੂਰਿਸਟ ਵੀਜ਼ਾ ਨਿਯਮਾਂ ਵਿੱਚ ਸੋਧ

17 minutes ago
National: ਸੋਨੀਆ ਗਾਂਧੀ ਨਾਲ ਜੁੜੇ ਵੋਟਰ ਸੂਚੀ ਵਿਵਾਦ ’ਤੇ ਦਿੱਲੀ ਦੀ ਅਦਾਲਤ ’ਚ ਸੁਣਵਾਈ ਅੱਜ

National: ਸੋਨੀਆ ਗਾਂਧੀ ਨਾਲ ਜੁੜੇ ਵੋਟਰ ਸੂਚੀ ਵਿਵਾਦ ’ਤੇ ਦਿੱਲੀ ਦੀ ਅਦਾਲਤ ’ਚ ਸੁਣਵਾਈ ਅੱਜ

42 minutes ago
National:  ਸੁਪਰੀਮ ਕੋਰਟ ਵੱਲੋਂ ਤਿਰੁਪਰੰਕੁੰਦਰਮ ਪਹਾੜੀ ’ਤੇ ਦੀਵਾ ਜਗਾਉਣ ਦੇ ਹੁਕਮ

National: ਸੁਪਰੀਮ ਕੋਰਟ ਵੱਲੋਂ ਤਿਰੁਪਰੰਕੁੰਦਰਮ ਪਹਾੜੀ ’ਤੇ ਦੀਵਾ ਜਗਾਉਣ ਦੇ ਹੁਕਮ

1 hour ago
National: ਭਾਰਤੀ ਜਲ ਸੈਨਾ ਅਕੈਡਮੀ ’ਚ ਅੱਜ ਹੋਵੇਗੀ ਪਾਸਿੰਗ ਆਊਟ ਪਰੇਡ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਣਗੇ ਮੁੱਖ ਮਹਿਮਾਨ

National: ਭਾਰਤੀ ਜਲ ਸੈਨਾ ਅਕੈਡਮੀ ’ਚ ਅੱਜ ਹੋਵੇਗੀ ਪਾਸਿੰਗ ਆਊਟ ਪਰੇਡ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਣਗੇ ਮੁੱਖ ਮਹਿਮਾਨ

2 hours ago
Ind Vs NZ 2nd Test: ਭਾਰਤ ਦੀ ਖ਼ਰਾਬ ਸ਼ੁਰੂਆਤ, ਚਾਹ ਤੱਕ ਗੁਆਈਆਂ ਤਿੰਨ ਵਿਕਟਾਂ

Ind Vs NZ 2nd Test: ਭਾਰਤ ਦੀ ਖ਼ਰਾਬ ਸ਼ੁਰੂਆਤ, ਚਾਹ ਤੱਕ ਗੁਆਈਆਂ ਤਿੰਨ ਵਿਕਟਾਂ

2 hours ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

2 hours ago
THOUGHT OF THE DAY: ਅੱਜ ਦਾ ਵਿਚਾਰ Aaj da vichar

THOUGHT OF THE DAY: ਅੱਜ ਦਾ ਵਿਚਾਰ Aaj da vichar

3 hours ago
National: ਹੱਦਬੰਦੀ ‘ਤੇ ਕਾਂਗਰਸ ਦਾ ਆਖਰੀ ਦਾਅ… ਮਲਿਕਾਰਜੁਨ ਖੜਗੇ ਨੇ ਅੱਜ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੁਲਾਈ ਮੀਟਿੰਗ

National: ਹੱਦਬੰਦੀ ‘ਤੇ ਕਾਂਗਰਸ ਦਾ ਆਖਰੀ ਦਾਅ… ਮਲਿਕਾਰਜੁਨ ਖੜਗੇ ਨੇ ਅੱਜ ਸਦਨ ਵਿੱਚ ਵਿਰੋਧੀ ਧਿਰ ਦੇ ਨੇਤਾਵਾਂ ਦੀ ਬੁਲਾਈ ਮੀਟਿੰਗ

3 hours ago
Punjab: ਪਟਿਆਲਾ, ਧਰਮਕੋਟ ਨਗਰ ਨਿਗਮ ਤੇ ਬਾਘਾਪੁਰਾਣਾ ਨਗਰ ਕੌਂਸਲ ਚੋਣਾਂ ਲਈ ਅੱਜ ਪੈਣਗੀਆਂ ਵੋਟਾਂ

Punjab: ਪਟਿਆਲਾ, ਧਰਮਕੋਟ ਨਗਰ ਨਿਗਮ ਤੇ ਬਾਘਾਪੁਰਾਣਾ ਨਗਰ ਕੌਂਸਲ ਚੋਣਾਂ ਲਈ ਅੱਜ ਪੈਣਗੀਆਂ ਵੋਟਾਂ

3 hours ago
Punjab ਦੀਆਂ ਸਾਰੀਆਂ ਸ਼ਹਿਰੀ ਸਥਾਨਕ ਇਕਾਈਆਂ ਵਿੱਚ ‘ਮਿਸ਼ਨ ਕਲੀਨ ਪੰਜਾਬ 3.0’ ਦੀ ਸ਼ੁਰੂਆਤ

Punjab ਦੀਆਂ ਸਾਰੀਆਂ ਸ਼ਹਿਰੀ ਸਥਾਨਕ ਇਕਾਈਆਂ ਵਿੱਚ ‘ਮਿਸ਼ਨ ਕਲੀਨ ਪੰਜਾਬ 3.0’ ਦੀ ਸ਼ੁਰੂਆਤ

3 hours ago
Ind Vs NZ 2nd Test: ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ‘ਚ ਆਲ ਆਊਟ

Ind Vs NZ 2nd Test: ਨਿਊਜ਼ੀਲੈਂਡ ਦੀ ਟੀਮ ਪਹਿਲੀ ਪਾਰੀ ‘ਚ ਆਲ ਆਊਟ

3 hours ago
Hukamnama Sri Darbar Sahib Today – 28 November 2026 | Ang 613 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 28 November 2026 | Ang 613 I ਅੱਜ ਦਾ ਹੁਕਮਨਾਮਾ

5 hours ago
Hindi News
English News
Saturday, November 28, 2026
No Result
View All Result
20 °c
Chandigarh
19 ° Sun
19 ° Mon
18 ° Tue
18 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਬਾਦਲਾਂ ਵਾਂਗ ਕਾਂਗਰਸੀਆਂ ਨੇ ਵੀ ਨਹੀਂ ਬਖ਼ਸ਼ੀ ਗ਼ਰੀਬਾਂ-ਮਜ਼ਦੂਰਾਂ ਦੀ ਮਗਨਰੇਗਾ ਯੋਜਨਾ- ਮੀਤ ਹੇਅਰ

November 5, 2021
in ਖਬਰਾਂ, ਚੰਡੀਗੜ੍ਹ, ਪੰਜਾਬ

ਬਾਦਲਾਂ ਵਾਂਗ ਕਾਂਗਰਸੀਆਂ ਨੇ ਵੀ ਨਹੀਂ ਬਖ਼ਸ਼ੀ ਗ਼ਰੀਬਾਂ-ਮਜ਼ਦੂਰਾਂ ਦੀ ਮਗਨਰੇਗਾ ਯੋਜਨਾ- ਮੀਤ ਹੇਅਰ

-ਸਿਆਸਤਦਾਨਾਂ ਅਤੇ ਅਫ਼ਸਰਾਂ ਨੇ ਮਗਨਰੇਗਾ ਯੋਜਨਾ ‘ਚ ਕੀਤੇ ਕਰੋੜਾਂ ਦੇ ਘੁਟਾਲੇ, ਹਾਈਕੋਰਟ ਦੀ ਨਿਗਰਾਨੀ ਹੇਠ ਬੈਠੇ ਜਾਂਚ ਕਮਿਸ਼ਨ- ‘ਆਪ’

-ਕਿਹਾ, ਸਰਕਾਰਾਂ ਦੀ ਨੀਅਤ ਅਤੇ ਨੀਤੀ ਸਾਫ਼ ਹੁੰਦੀ ਤਾਂ ਗ਼ਰੀਬਾਂ-ਮਜ਼ਦੂਰਾਂ ਲਈ ਵਰਦਾਨ ਸਾਬਤ ਹੋ ਸਕਦੀ ਸੀ ਮਗਨਰੇਗਾ ਯੋਜਨਾ

ਚੰਡੀਗੜ੍ਹ, 5 ਨਵੰਬਰ (ਵਿਸ਼ਵ ਵਾਰਤਾ);-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦਿਹਾਤੀ ਖੇਤਰਾਂ ‘ਚ ਗ਼ਰੀਬਾਂ, ਲੋੜਵੰਦਾਂ ਅਤੇ ਮਜ਼ਦੂਰਾਂ ਨੂੰ ਘੱਟੇ-ਘੱਟ 100 ਦਿਨ ਦੇ ਕੰਮ ਦੀ ਗਰੰਟੀ ਦਿੰਦੀ ਮਗਨਰੇਗਾ ਯੋਜਨਾ ‘ਚ ਕਰੋੜਾਂ ਰੁਪਏ ਦੀ ਗੜਬੜੀ ਦੇ ਦੋਸ਼ ਲਗਾਉਂਦੇ ਹੋਏ ਮੌਜੂਦਾ ਚਰਨਜੀਤ ਸਿੰਘ ਚੰਨੀ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜੇਕਰ ਉਹ ਸਹੀ ਅਰਥਾਂ ‘ਚ ਗ਼ਰੀਬਾਂ ਅਤੇ ਮਜ਼ਦੂਰਾਂ ਦੇ ਹਿਤੈਸ਼ੀ ਹਨ ਤਾਂ ਮਗਨਰੇਗਾ ਯੋਜਨਾ ‘ਚ ਹੁਣ ਤੱਕ ਹੋਏ ਕਰੋੜਾਂ-ਅਰਬਾਂ ਰੁਪਏ ਦੇ ਘੁਟਾਲਿਆਂ ਅਤੇ ਫਰਜ਼ੀਫਾੜੇ ਦੀ ਸਮਾਂਬੱਧ ਜਾਂਚ ਲਈ ਇੱਕ ਜਾਂਚ ਕਮਿਸ਼ਨ ਗਠਿਤ ਕਰੇ, ਜਿਸ ਦੀ ਨਿਗਰਾਨੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਕਰੇ।
ਸ਼ੁੱਕਰਵਾਰ ਨੂੰ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਗ਼ਰੀਬਾਂ ਤੇ ਦੱਬੇ-ਕੁਚਲੇ ਵਰਗ ਲਈ ਸਾਲ 2008 ‘ਚ ਲਾਗੂ ਕੀਤੀ ਮਨਰੇਗਾ (ਮਗਨਰੇਗਾ) ਯੋਜਨਾ ਅਧੀਨ ਪੰਜਾਬ ‘ਚ ਅਰਬਾਂ ਰੁਪਏ ਦੇ ਘੁਟਾਲੇ ਹੋ ਚੁੱਕੇ ਹਨ, ਪਰੰਤੂ ਪਿਛਲੀ ਬਾਦਲ ਸਰਕਾਰ ਵਾਂਗ ਮੌਜੂਦਾ ਕਾਂਗਰਸ ਸਰਕਾਰ ਨੂੰ ਵੀ ਗ਼ਰੀਬਾਂ-ਮਜ਼ਦੂਰਾਂ ਦੀ ਕੋਈ ਪ੍ਰਵਾਹ ਨਹੀਂ ਹੈ। ਮੀਤ ਹੇਅਰ ਨੇ ਨਾਲ ਹੀ ਦਾਅਵਾ ਕੀਤਾ ਕਿ 2022 ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਮਗਨਰੇਗਾ ਯੋਜਨਾ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਾਰੀਕੀ ਨਾਲ ਜਾਂਚ ਕਰਵਾਈ ਜਾਵੇਗੀ।
ਸਾਰੇ ਘਪਲੇ-ਘੁਟਾਲਿਆਂ ਸਮੇਤ ਸਮੁੱਚੀ ਮਗਨਰੇਗਾ ਦੀਆਂ ਸਾਰੀਆਂ ਵਿੱਤੀ ਐਂਟਰੀਆਂ ਬਾਰੇ ਇੱਕ ਵਾਈਟ ਪੇਪਰ ਜਾਰੀ ਕੀਤਾ ਜਾਵੇਗਾ। ਘਪਲਿਆਂ-ਘੁਟਾਲਿਆਂ ਲਈ ਜ਼ਿੰਮੇਵਾਰ ਲੋਕਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੀਤ ਹੇਅਰ ਨੇ ਕਿਹਾ ਕਿ ਮਗਨਰੇਗਾ ਯੋਜਨਾ ਅਤੇ ਦਿਹਾੜੀ-ਮਜ਼ਦੂਰੀ ਲਈ ਲੋੜਵੰਦ ਗ਼ਰੀਬ ਤਬਕੇ ਬਾਰੇ ਜੇਕਰ ਸੱਤਾਧਾਰੀਆਂ ਦੀ ਨੀਅਤ ਅਤੇ ਅਮਲ ਨੀਤੀ ਸਾਫ਼ ਸੁਥਰੀ ਹੁੰਦੀ ਤਾਂ ਮਗਨਰੇਗਾ ਯੋਜਨਾ ਜਿੱਥੇ ਮਜ਼ਦੂਰ ਵਰਗ ਲਈ ਵਰਦਾਨ ਬਣਦੀ ਉੱਥੇ ਸੂਬੇ ਖ਼ਾਸ ਕਰਕੇ ਪੇਂਡੂ ਇਲਾਕਿਆਂ ਦੇ ਬਹੁਪੱਖੀ ਵਿਕਾਸ ‘ਚ ਵੀ ਭਾਰੀ ਯੋਗਦਾਨ ਪਾਉਂਦੀ।
ਮੀਤ ਹੇਅਰ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਹੀ ਮਗਨਰੇਗਾ ਯੋਜਨਾ ‘ਚ ਸੈਂਕੜੇ ਕਰੋੜਾਂ ਦੇ ਘਪਲੇਬਾਜ਼ੀ ਅਤੇ ਘੁਟਾਲੇਬਾਜੀ ਹੋਈ ਹੈ। ਜੇਕਰ ਪਿਛਲੀ ਬਾਦਲ ਸਰਕਾਰ ਦਾ ਵੀ ਹਿਸਾਬ ਲਿਆ ਜਾਵੇ ਤਾਂ ਇਹ ਘੁਟਾਲਾ ਕਈ ਹਜ਼ਾਰ ਕਰੋੜ ਪਾਰ ਕਰ ਸਕਦਾ ਹੈ।
ਮੀਤ ਹੇਅਰ ਨੇ ਸੁਖਬੀਰ ਸਿੰਘ ਬਾਦਲ ਦੇ ਹਵਾਲੇ ਨਾਲ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਘੇਰਦੇ ਹੋਏ ਕਿਹਾ, ” ਲੰਘੀ ਜਨਵਰੀ ਮਹੀਨੇ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਉੱਤੇ ਮਗਨਰੇਗਾ ਯੋਜਨਾ ‘ਚ 1000 ਕਰੋੜ ਤੋਂ ਵੱਧ ਦੇ ਘੁਟਾਲੇ ਦਾ ਦੋਸ਼ ਲਗਾਇਆ ਸੀ, ਪਰੰਤੂ ਸਿਰਫ਼ ਦੋਸ਼ ਲਗਾਇਆ ਅਤੇ ਫਿਰ ਚੁੱਪੀ ਧਾਰ ਲਈ, ਕਿਉਂਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਮਗਨਰੇਗਾ ਯੋਜਨਾ ‘ਚ ਹੋਰ ਵੀ ਵੱਡੇ ਘੁਟਾਲੇ ਅਤੇ ਫਰਜ਼ੀਵਾੜੇ ਹੋਏ ਸਨ।”
ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਹ ਮਸਲਾ ਤੱਥਾਂ, ਸਬੂਤਾਂ ਅਤੇ ਦਸਤਾਵੇਜ਼ਾਂ ਨਾਲ ਵਿਧਾਨ ਸਭਾ ‘ਚ ਵੀ ਆਵਾਜ਼ ਚੁੱਕੇਗੀ ਅਤੇ ਜੇਕਰ ਚੰਨੀ ਸਰਕਾਰ ਨੇ ਮਗਨਰੇਗਾ ਯੋਜਨਾ ‘ਚ ਹੋਏ ਘੁਟਾਲਿਆਂ ਵਿਰੁੱਧ ਠੋਸ ਕਦਮ ਨਾ ਚੁੱਕਿਆ ਅਤੇ ਸਹੀ ਦਿਹਾੜੀਦਾਰਾਂ ਦੇ ਹਿੱਤ ਨਾ ਬਚਾਏ ਤਾਂ ਮੁੱਖ ਮੰਤਰੀ ਚੰਨੀ ਖ਼ਿਲਾਫ਼ ਸੂਬਾ ਪੱਧਰੀ ਮੋਰਚਾ ਖੋਲ੍ਹਿਆ ਜਾਵੇਗਾ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

International: ਆਸਟ੍ਰੇਲੀਆ ਵੱਲੋਂ ਟੂਰਿਸਟ ਵੀਜ਼ਾ ਨਿਯਮਾਂ ਵਿੱਚ ਸੋਧ

International: ਆਸਟ੍ਰੇਲੀਆ ਵੱਲੋਂ ਟੂਰਿਸਟ ਵੀਜ਼ਾ ਨਿਯਮਾਂ ਵਿੱਚ ਸੋਧ

by Ranjit Singh
November 28, 2026
0

International: ਆਸਟ੍ਰੇਲੀਆ ਵੱਲੋਂ ਟੂਰਿਸਟ ਵੀਜ਼ਾ ਨਿਯਮਾਂ ਵਿੱਚ ਸੋਧ ਚੰਡੀਗੜ੍ਹ, 28 ਨਵੰਬਰ (ਵਿਸ਼ਵ ਵਾਰਤਾ): ਆਸਟ੍ਰੇਲੀਆ ਵਲੋਂ ਆਪਣੇ ਟੂਰਿਸਟ ਵੀਜ਼ਾ ਨਿਯਮਾਂ ਵਿੱਚ...

National: ਸੋਨੀਆ ਗਾਂਧੀ ਨਾਲ ਜੁੜੇ ਵੋਟਰ ਸੂਚੀ ਵਿਵਾਦ ’ਤੇ ਦਿੱਲੀ ਦੀ ਅਦਾਲਤ ’ਚ ਸੁਣਵਾਈ ਅੱਜ

National: ਸੋਨੀਆ ਗਾਂਧੀ ਨਾਲ ਜੁੜੇ ਵੋਟਰ ਸੂਚੀ ਵਿਵਾਦ ’ਤੇ ਦਿੱਲੀ ਦੀ ਅਦਾਲਤ ’ਚ ਸੁਣਵਾਈ ਅੱਜ

by Ranjit Singh
November 28, 2026
0

National: ਸੋਨੀਆ ਗਾਂਧੀ ਨਾਲ ਜੁੜੇ ਵੋਟਰ ਸੂਚੀ ਵਿਵਾਦ ’ਤੇ ਦਿੱਲੀ ਦੀ ਅਦਾਲਤ ’ਚ ਸੁਣਵਾਈ ਅੱਜ - ਭਾਰਤੀ ਨਾਗਰਿਕਤਾ ਮਿਲਣ ਤੋਂ...

National:  ਸੁਪਰੀਮ ਕੋਰਟ ਵੱਲੋਂ ਤਿਰੁਪਰੰਕੁੰਦਰਮ ਪਹਾੜੀ ’ਤੇ ਦੀਵਾ ਜਗਾਉਣ ਦੇ ਹੁਕਮ

National: ਸੁਪਰੀਮ ਕੋਰਟ ਵੱਲੋਂ ਤਿਰੁਪਰੰਕੁੰਦਰਮ ਪਹਾੜੀ ’ਤੇ ਦੀਵਾ ਜਗਾਉਣ ਦੇ ਹੁਕਮ

by Ranjit Singh
November 28, 2026
0

National: ਸੁਪਰੀਮ ਕੋਰਟ ਵੱਲੋਂ ਤਿਰੁਪਰੰਕੁੰਦਰਮ ਪਹਾੜੀ ’ਤੇ ਦੀਵਾ ਜਗਾਉਣ ਦੇ ਹੁਕਮ - ਸੁਪਰੀਮ ਕੋਰਟ ਨੇ ਤਾਮਿਲਨਾਡੂ ਸਰਕਾਰ ਦੇ ਅਧਿਕਾਰੀਆਂ ਨੂੰ...

National: ਭਾਰਤੀ ਜਲ ਸੈਨਾ ਅਕੈਡਮੀ ’ਚ ਅੱਜ ਹੋਵੇਗੀ ਪਾਸਿੰਗ ਆਊਟ ਪਰੇਡ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਣਗੇ ਮੁੱਖ ਮਹਿਮਾਨ

National: ਭਾਰਤੀ ਜਲ ਸੈਨਾ ਅਕੈਡਮੀ ’ਚ ਅੱਜ ਹੋਵੇਗੀ ਪਾਸਿੰਗ ਆਊਟ ਪਰੇਡ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਣਗੇ ਮੁੱਖ ਮਹਿਮਾਨ

by Ranjit Singh
November 28, 2026
0

National: ਭਾਰਤੀ ਜਲ ਸੈਨਾ ਅਕੈਡਮੀ ’ਚ ਅੱਜ ਹੋਵੇਗੀ ਪਾਸਿੰਗ ਆਊਟ ਪਰੇਡ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਣਗੇ ਮੁੱਖ ਮਹਿਮਾਨ - 400 ਤੋਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

International: ਆਸਟ੍ਰੇਲੀਆ ਵੱਲੋਂ ਟੂਰਿਸਟ ਵੀਜ਼ਾ ਨਿਯਮਾਂ ਵਿੱਚ ਸੋਧ

International: ਆਸਟ੍ਰੇਲੀਆ ਵੱਲੋਂ ਟੂਰਿਸਟ ਵੀਜ਼ਾ ਨਿਯਮਾਂ ਵਿੱਚ ਸੋਧ

by Ranjit Singh
November 28, 2026
0

International: ਆਸਟ੍ਰੇਲੀਆ ਵੱਲੋਂ ਟੂਰਿਸਟ ਵੀਜ਼ਾ ਨਿਯਮਾਂ ਵਿੱਚ ਸੋਧ ਚੰਡੀਗੜ੍ਹ, 28 ਨਵੰਬਰ (ਵਿਸ਼ਵ ਵਾਰਤਾ): ਆਸਟ੍ਰੇਲੀਆ ਵਲੋਂ ਆਪਣੇ ਟੂਰਿਸਟ ਵੀਜ਼ਾ ਨਿਯਮਾਂ ਵਿੱਚ...

Most Popular

National: ਮਾਂ ਦੀ ਅੰਤਿਮ ਵਿਦਾਈ ਮੌਕੇ ਭਾਵੁਕ ਹੋਏ ਯੋਗੀ ਆਦਿੱਤਿਆਨਾਥ, ਅੱਖਾਂ ’ਚੋਂ ਛਲਕੇ ਹੰਝੂ

National: ਮਾਂ ਦੀ ਅੰਤਿਮ ਵਿਦਾਈ ਮੌਕੇ ਭਾਵੁਕ ਹੋਏ ਯੋਗੀ ਆਦਿੱਤਿਆਨਾਥ, ਅੱਖਾਂ ’ਚੋਂ ਛਲਕੇ ਹੰਝੂ

by Ranjit Singh
7 days ago
0

National: ਮਾਂ ਦੀ ਅੰਤਿਮ ਵਿਦਾਈ ਮੌਕੇ ਭਾਵੁਕ ਹੋਏ ਯੋਗੀ ਆਦਿੱਤਿਆਨਾਥ, ਅੱਖਾਂ ’ਚੋਂ ਛਲਕੇ ਹੰਝੂ - ਪੈਤ੍ਰਿਕ ਪਿੰਡ ਪੰਚੂਰ ਵਿੱਚ ਮਾਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 