• Latest
  • Trending
ਸੰਯੁਕਤ ਕਿਸਾਨ ਮੋਰਚਾ: ਧਰਨਿਆਂ ਦਾ 381ਵਾਂ ਦਿਨ 

ਸੰਯੁਕਤ ਕਿਸਾਨ ਮੋਰਚਾ: ਧਰਨਿਆਂ ਦਾ 381ਵਾਂ ਦਿਨ 

5 years ago
National: ਦੇਸ਼ ਵਿੱਚ ਮਹਿਲਾ ਰਾਖਵਾਂਕਰਨ ਐਕਟ ਲਾਗੂ

National: ਦੇਸ਼ ਵਿੱਚ ਮਹਿਲਾ ਰਾਖਵਾਂਕਰਨ ਐਕਟ ਲਾਗੂ

7 minutes ago
Israel Lebanon Ceasefire: ਇਜ਼ਰਾਈਲ-ਲੇਬਨਾਨ ਵਿਚਾਲੇ ਹੋਈ 10-ਦਿਨਾਂ ਲਈ ਜੰਗਬੰਦੀ

Israel Lebanon Ceasefire: ਇਜ਼ਰਾਈਲ-ਲੇਬਨਾਨ ਵਿਚਾਲੇ ਹੋਈ 10-ਦਿਨਾਂ ਲਈ ਜੰਗਬੰਦੀ

16 minutes ago
IPL 2026 ਵਿੱਚ ਪੰਜਾਬ ਦੀ ਚੌਥੀ ਜਿੱਤ, ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ

IPL 2026 ਵਿੱਚ ਪੰਜਾਬ ਦੀ ਚੌਥੀ ਜਿੱਤ, ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ

27 minutes ago
Hukamnama Sri Darbar Sahib Today – 17 April 2026 | Ang 656 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 17 April 2026 | Ang 656 I ਅੱਜ ਦਾ ਹੁਕਮਨਾਮਾ

3 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

10 hours ago
ਪੰਜਾਬ ਦੇ ਸਿਹਤ ਮੰਤਰੀ ਨੇ ਅੱਪਗ੍ਰੇਡ ਕੀਤੇ ਈਐਸਆਈ ਹੈੱਡਕੁਆਰਟਰਾਂ ਦਾ ਕੀਤਾ ਉਦਘਾਟਨ, ਸਿਹਤ ਸੰਭਾਲ ਸੇਵਾਵਾਂ ਦੇ ਵਿਸਥਾਰ ਲਈ ਸੂਬਾ ਪੱਧਰੀ ਸਮੀਖਿਆ ਮੀਟਿੰਗ ਕੀਤੀ

ਪੰਜਾਬ ਦੇ ਸਿਹਤ ਮੰਤਰੀ ਨੇ ਅੱਪਗ੍ਰੇਡ ਕੀਤੇ ਈਐਸਆਈ ਹੈੱਡਕੁਆਰਟਰਾਂ ਦਾ ਕੀਤਾ ਉਦਘਾਟਨ, ਸਿਹਤ ਸੰਭਾਲ ਸੇਵਾਵਾਂ ਦੇ ਵਿਸਥਾਰ ਲਈ ਸੂਬਾ ਪੱਧਰੀ ਸਮੀਖਿਆ ਮੀਟਿੰਗ ਕੀਤੀ

10 hours ago
ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਦੇ ਹੱਲ ਕਰਨ ਲਈ ਵਚਨਬੱਧ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਬਿਨਾਂ ਕਿਸੇ ਦੇਰੀ ਦੇ ਹੱਲ ਕਰਨ ਲਈ ਵਚਨਬੱਧ: ਹਰਪਾਲ ਸਿੰਘ ਚੀਮਾ

10 hours ago
IPL 2026 : ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਮੁਕਾਬਲਾ ਜਾਰੀ

IPL 2026 : ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਮੁਕਾਬਲਾ ਜਾਰੀ

10 hours ago
ਗੈਂਗਸਟਰਾਂ ‘ਤੇ ਵਾਰ ਦਾ 86ਵਾਂ ਦਿਨ: ਪੰਜਾਬ ਪੁਲਿਸ ਵੱਲੋਂ 566 ਥਾਵਾਂ ‘ਤੇ ਛਾਪੇਮਾਰੀ; 238 ਗ੍ਰਿਫ਼ਤਾਰ

ਗੈਂਗਸਟਰਾਂ ‘ਤੇ ਵਾਰ ਦਾ 86ਵਾਂ ਦਿਨ: ਪੰਜਾਬ ਪੁਲਿਸ ਵੱਲੋਂ 566 ਥਾਵਾਂ ‘ਤੇ ਛਾਪੇਮਾਰੀ; 238 ਗ੍ਰਿਫ਼ਤਾਰ

11 hours ago
Delhi ਹਵਾਈ ਅੱਡੇ ‘ਤੇ ਅਕਾਸਾ ਅਤੇ ਸਪਾਈਸਜੈੱਟ ਜਹਾਜ਼ ਦੀ ਟੱਕਰ

Delhi ਹਵਾਈ ਅੱਡੇ ‘ਤੇ ਅਕਾਸਾ ਅਤੇ ਸਪਾਈਸਜੈੱਟ ਜਹਾਜ਼ ਦੀ ਟੱਕਰ

12 hours ago
Punjab: ਸੁਖਬੀਰ ਬਾਦਲ ਨੇ ਵ੍ਰਿੰਦਾਵਨ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

Punjab: ਸੁਖਬੀਰ ਬਾਦਲ ਨੇ ਵ੍ਰਿੰਦਾਵਨ ਹਾਦਸੇ ਦੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ

12 hours ago
IPL 2026 MI Vs PBKS: ਪੰਜਾਬ ਨੇ ਜਿੱਤਿਆ Toss, ਜਾਣੋ ਕੀ ਲਿਆ ਫੈਸਲਾ

IPL 2026 MI Vs PBKS: ਪੰਜਾਬ ਨੇ ਜਿੱਤਿਆ Toss, ਜਾਣੋ ਕੀ ਲਿਆ ਫੈਸਲਾ

13 hours ago
Hindi News
English News
Friday, April 17, 2026
No Result
View All Result
25 °c
Chandigarh
33 ° Sat
32 ° Sun
33 ° Mon
33 ° Tue
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸੰਯੁਕਤ ਕਿਸਾਨ ਮੋਰਚਾ: ਧਰਨਿਆਂ ਦਾ 381ਵਾਂ ਦਿਨ 

October 16, 2021
in ਖਬਰਾਂ, ਚੰਡੀਗੜ੍ਹ, ਦਿੱਲੀ, ਪੰਜਾਬ
ਸੰਯੁਕਤ ਕਿਸਾਨ ਮੋਰਚਾ: ਧਰਨਿਆਂ ਦਾ 381ਵਾਂ ਦਿਨ 
ਸੰਯੁਕਤ ਕਿਸਾਨ ਮੋਰਚਾ: ਧਰਨਿਆਂ ਦਾ 381ਵਾਂ ਦਿਨ 
‘ਖੇਤੀ ਕਾਨੂੰਨ ਰੱਦ ਕਰੋ’ ਦੇ ਆਕਾਸ਼ ਗੁੰਜਾਊ ਨਾਹਰਿਆਂ ਨਾਲ ਕਿਸਾਨਾਂ ਨੇ ਕੀਤੇ ਸੂਬੇ ਭਰ ‘ਚ 550 ਥਾਵਾਂ ‘ਤੇ ਰੋਹ-ਭਰਪੂਰ ਮੁਜ਼ਾਹਰੇ
*ਮੋਦੀ, ਸ਼ਾਹ, ਯੋਗੀ ਅਤੇ ਮਿਸ਼ਰਾ ਸਮੇਤ ਕਾਰਪੋਰੇਟ ਲੁਟੇਰਿਆਂ ਦੇ ਪੁਤਲੇ ਫੂਕੇ ਗਏ; ਕਿਸਾਨ ਬੀਬੀਆਂ ਨੇ ਦਿਖਾਈ ਅੱਗ
* ਸ਼ਾਸ਼ਕਾਂ ਅਤੇ ਕਾਰਪੋਰੇਟਾਂ ਦਾ ਗੱਠਜੋੜ ਸਾਡੇ ਦੌਰ ਦੀ ਸਭ ਤੋਂ ਘਾਤਕ ਬਦੀ; ਹਰਾਉਣ ਲਈ ਜਥੇਬੰਦਕ ਏਕਾ ਹੋਰ ਮਜ਼ਬੂਤ ਕਰੋ : ਕਿਸਾਨ ਆਗੂ
* 351ਵੇਂ ਜਨਮ ਦਿਵਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿਜਦਾ ਕੀਤਾ ਗਿਆ
* ਸਿੰਘੂ ਬਾਰਡਰ ਦੀ ਮੰਦਭਾਗੀ ਘਟਨਾ ਨੂੰ ਲੈ ਕੇ ਕਿਸਾਨ ਅੰਦੋਲਨ ਨਾ ਬਦਨਾਮ ਕਰਨਾ ਬੰਦ ਕਰੇ ਸਰਕਾਰ: ਕਿਸਾਨ ਆਗੂ 
18 ਅਕਤੂਬਰ ਦੇ ਰੇਲ-ਰੋਕੋ ਪ੍ਰੋਗਰਾਮ ਦੀਆਂ ਵੀ ਤਿਆਰੀਆਂ
ਚੰਡੀਗੜ੍ਹ,16 ਅਕਤੂਬਰ (ਵਿਸ਼ਵ ਵਾਰਤਾ):-ਅੱਜ ਪੰਜਾਬ ਦੇ ਲੋਕ ਨਾਇਕ ਅਤੇ ਸਿੱਖ ਰਾਜ ਦੇ ਪਹਿਲੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਵਸ ਸੀ। ਇਸ ਮੌਕੇ ਬੁਲਾਰਿਆਂ ਨੇ ਉਸ ਮਹਾਨ ਸ਼ਖਸੀਅਤ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ । ਬਾਬਾ ਜੀ ਨੇ ਪਹਿਲੀ ਵਾਰ ਜਾਗੀਰਦਾਰਾਂ ਤੋਂ ਜ਼ਮੀਨਾਂ ਖੋਹ ਕੇ ਹਲ-ਵਾਹਕ ਕਿਸਾਨਾਂ ਨੂੰ  ਇਨ੍ਹਾਂ ਦਾ ਮਾਲਕ ਬਣਾਇਆ। ਇਸੇ ਲਈ ਪੰਜਾਬੀ  ਕਿਸਾਨ ਸਤਿਕਾਰ ਸਹਿਤ ਉਨ੍ਹਾਂ ਨੂੰ ਪੰਜਾਬ ਦੇ ਪਹਿਲੇ ਤਹਿਸੀਲਦਾਰ ਦਾ ਖਿਤਾਬ ਦਿੰਦੇ ਹਨ।
ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਸੱਦੇ ਤਹਿਤ ਤਿੰਨ ਖੇਤੀ-ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਆਰਡੀਨੈਂਸ ਖਿਲਾਫ਼ 32 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਸਾਂਝੇ ਕਿਸਾਨ ਸੰਘਰਸ਼ ਦੀ ਕੜੀ ਵਜੋਂ ਅੱਜ ਕੇਂਦਰ-ਸਰਕਾਰ ਅਤੇ ਕਾਰਪੋਰੇਟ-ਘਰਾਣਿਆਂ ਦਾ ਸਮੁੱਚੇ ਪੰਜਾਬ ਵਿੱਚ 550 ਥਾਵਾਂ ‘ਤੇ ਦਹਿ ਹਜਾਰਾਂ ਦੀ ਤਾਦਾਦ ਵਿੱਚ ਸ਼ਾਮਿਲ ਹੋਈ ਵਿਸ਼ਾਲ ਲੋਕਾਈ ਨੇ ਰੋਹ ਭਰਪੂਰ ਮਾਰਚ ਕਰਕੇ ਪੁਤਲੇ ਫੂਕੇ ਅਤੇ ਜੰਮਕੇ ਨਾਅਰੇਬਾਜ਼ੀ ਕਰਨ ਦੇ ਨਾਲ ਸਾਂਝੇ ਪੁਤਲਿਆਂ ਦੀ ਖੂਬ ਛਿੱਤਰ ਪਰੇਡ ਕੀਤੀ।  ਬਹੁਤ ਥਾਵਾਂ ‘ਤੇ ਔਰਤਾਂ ਨੇ ਮੋਦੀ ਹਕੂਮਤ ਨੂੰ ਰੋਹਲੇ ਵੈਣਾਂ ਰਾਹੀਂ ਵੰਗਾਰਿਆ। ਬੁਲਾਰਿਆਂ ਨੇ ਕਿਹਾ ਕਿ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਚੱਲ ਰਿਹਾ ਸੰਘਰਸ਼ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ।
 ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਡਾ. ਦਰਸ਼ਨਪਾਲ, ਬੂਟਾ ਸਿੰਘ ਬੁਰਜ਼ਗਿੱਲ, ਸਤਨਾਮ ਸਿੰਘ ਸਾਹਨੀ, ਹਰਿੰਦਰ ਸਿੰਘ ਲੱਖੋਵਾਲ, ਹਰਮੀਤ ਸਿੰਘ ਕਾਦੀਆਂ, ਮੇਜਰ ਸਿੰਘ ਪੁੰਨਾਂਵਾਲ, ਬਲਦੇਵ ਸਿੰਘ ਨਿਹਾਲਗੜ, ਕੁਲਦੀਪ ਸਿੰਘ ਵਜੀਦਪੁਰ,  ਨੇ ਕਿਹਾ ਕਿ ਸਾਡੇ ਮੌਜੂਦਾ ਸ਼ਾਸ਼ਕਾਂ ਨੇ ਤਿੰਨ ਕਾਲੇ ਖੇਤੀ ਕਾਨੂੰਨ ਇਨ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ  ਹੀ ਬਣਾਏ ਹਨ। ਸ਼ਾਸ਼ਕਾਂ ਤੇ ਕਾਰਪੋਰੇਟੀ ਲੁਟੇਰਿਆਂ ਦਾ ਇਹ ਨਾਪਾਕ ਗਠਜੋੜ ਹੀ ਸਾਡੇ ਦੌਰ ਦੀ ਅਸਲੀ  ਤੇ ਸਭ ਤੋਂ ਘਾਤਕ ਬਦੀ  ਹੈ। ਆਮ ਲੋਕਾਂ ਦਾ ਵਿਸ਼ਾਲ ਤੇ ਜਥੇਬੰਦਕ ਏਕਾ ਹੀ ਇੱਕੋ ਇੱਕ ਤਾਕਤ ਹੈ ਜਿਸ ਨਾਲ ਇਸ ਬਦੀ ਨੂੰ ਹਰਾਇਆ ਜਾ ਸਕਦਾ ਹੈ। ਸਾਨੂੰ ਆਪਣੀ ਇਸ ਤਾਕਤ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ।
 ਬੁਲਾਰਿਆਂ ਨੇ ਕਿਹਾ ਕਿ  ਸਿੰਘੂ ਬਾਰਡਰ ‘ਤੇ ਕੱਲ੍ਹ ਵਾਪਰੀ ਘਟਨਾ ਬਹੁਤ ਦੁਖਦਾਈ ਹੈ। ਪਰ ਸੰਯੁਕਤ ਕਿਸਾਨ ਮੋਰਚੇ ਦਾ ਕਾਤਲ ਤੇ ਮਕਤੂਲ, ਦੋਵਾਂ ਨਾਲ ਹੀ ਕੋਈ ਸਬੰਧ ਨਹੀਂ। ਅੱਜ ਆਗੂਆਂ ਨੇ ਕਿਹਾ ਕਿ ਸਰਕਾਰ ਤੇ ਬੀਜੇਪੀ ਇਸ ਮੰਦਭਾਗੀ ਘਟਨਾ ਨੂੰ ਲੈ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨਾ ਬੰਦ ਕਰੇ।
ਬੀਜੇਪੀ ਨੇਤਾਵਾਂ ਮੋਦੀ, ਯੋਗੀ, ਸ਼ਾਹ ਤੇ ਅਜੈ ਮਿਸ਼ਰਾ ਦੇ ਅਤੇ ਕਾਰਪੋਰੇਟ ਘਰਾਣਿਆਂ ਅੰਬਾਨੀ, ਅਡਾਨੀ ੳਤੇ ਵਾਲਮਾਰਟ ਦੇ ਪੁਤਲੇ ਫੂਕੇ ਗਏ। ਆਕਾਸ਼ ਗੁੰਜਾਊ ਨਾਹਰਿਆਂ ਦੌਰਾਨ ਬਦੀ ਦੀਆਂ ਤਾਕਤਾਂ ਨੂੰ ਅਗਨ ਭੇਟ ਕੀਤਾ ਗਿਆ। ਪੁਤਲਿਆਂ ਨੂੰ ਅੱਗ ਲਾਉਣ ਦੀ ਰਸਮ ਕਿਸਾਨ ਬੀਬੀਆਂ ਨੇ ਨਿਭਾਈ।
 ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਕੱਲ੍ਹ ਬੀਜੇਪੀ ਨੇਤਾਵਾਂ ਮੋਦੀ, ਯੋਗੀ, ਅਮਿਤ ਸ਼ਾਹ ਅਤੇ ਅੰਬਾਨੀ,ਅਡਾਨੀ,ਵਾਲਮਾਰਟ ਜਿਹੇ ਦੇਸੀ – ਵਿਦੇਸ਼ੀ  ਕਾਰਪੋਰੇਟਾਂ ਦੇ ਪੁਤਲੇ ਫੂਕੇ ਗਏ। ਪਹਿਲਾਂ ਇਹ ਪ੍ਰੋਗਰਾਮ 15 ਤਰੀਕ, ਦੁਸਹਿਰੇ ਵਾਲੇ ਦਿਨ ਲਈ ਤੈਅ ਕੀਤਾ ਗਿਆ ਸੀ, ਪਰ ਇੱਕ ਫਿਰਕੇ ਦੇ ਪੈਰੋਕਾਰਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ ਇੱਕ ਦਿਨ ਲਈ ਟਾਲ ਦਿੱਤਾ ਗਿਆ ਸੀ। ਆਗੂਆਂ ਨੇ ਕਿਹਾ ਕਿ ਸਰਕਾਰ ਤੇ ਬੀਜੇਪੀ ਜਾਣਬੁੱਝ ਕੇ ਕਿਸਾਨ ਮੋਰਚੇ ਦੇ ਹਰ ਫੈਸਲੇ  ਤੇ ਪ੍ਰੋਗਰਾਮ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕਰਦੀ ਹੈ। ਸਰਕਾਰ ਨੇ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਨੂੰ ਇੱਕ ਧਰਮ ਵਿਸ਼ੇਸ਼ ਦੇ ਲੋਕਾਂ ਦਾ ਅੰਦੋਲਨ ਸਿੱਧ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ। ਪਰ ਇਹ ਸਾਰੇ ਦੇਸ਼ ਵਾਸੀਆਂ ਦਾ ਸਾਂਝਾ ਅੰਦੋਲਨ ਹੈ, ਕਿਸੇ ਇੱਕ ਧਰਮ,ਫਿਰਕੇ ਜਾਂ ਸੂਬੇ ਦਾ ਨਹੀਂ।
 ਬੁਲਾਰਿਆਂ ਨੇ ਕਿਹਾ ਕਿ ਅੱਜ ਦੁਸਹਿਰੇ ਵਾਲੇ ਦਿਨ ਸਾਨੂੰ ਬਦੀ ਦੀਆਂ ਅਜੋਕੀਆਂ ਅਸਲੀ ਤਾਕਤਾਂ ਦੀ ਪਹਿਚਾਣ ਕਰਕੇ ਉਨਾਂ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ। ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣੇ ਅਤੇ ਇਨ੍ਹਾਂ ਦੇ ਹੱਕ ਵਿੱਚ ਨੀਤੀਆਂ ਬਣਾਉਣ ਵਾਲੇ ਸਿਆਸੀ ਨੇਤਾ ਅੱਜ ਦੇ ਰਾਵਣ ਹਨ। ਸਾਨੂੰ ਇਨ੍ਹਾਂ ਅਜੋਕੇ ਰਾਵਣਾਂ ਦੇ ਪੁਤਲੇ ਫੂਕਣੇ  ਚਾਹੀਦੇ ਹਨ ਅਤੇ ਆਪਣਾ ਚੋਟ-ਨਿਸ਼ਾਨਾ ਬਣਾਉਣਾ ਚਾਹੀਦਾ ਹੈ।
 ਬੁਲਾਰਿਆਂ ਨੇ ਦੱਸਿਆ ਕਿ ਲਖੀਮਪੁਰ-ਖੀਰੀ ਕਾਂਡ ਦੇ ਦੋਸ਼ੀ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ, ਸਾਡੀ ਮੰਗ ਅਨੁਸਾਰ, ਨਾ ਤਾਂ ਅਜੇ ਤਕ ਬਰਖਾਸਤ ਕੀਤਾ ਹੈ ਅਤੇ ਨਾ ਹੀ ਗ੍ਰਿਫਤਾਰ ਕੀਤਾ ਹੈ। ਇਸ ਲਈ ਸੰਯੁਕਤ ਕਿਸਾਨ ਮੋਰਚੇ ਨੇ 18 ਤਰੀਕ ਨੂੰ ਦੇਸ਼ ਭਰ ਵਿਚ ਰੇਲਾਂ ਰੋਕਣ ਵਾਲੇ ਆਪਣੇ ਸੱਦੇ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਉਸ ਦਿਨ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਾਂ ਰੋਕੀਆਂ ਜਾਣਗੀਆਂ। ਇਸ ਸਬੰਧੀ ਵੱਖ ਵੱਖ  ਰੇਲਵੇ ਲਾਈਨਾਂ ‘ਤੇ ਕਿਸਾਨ ਕਾਰਕੁੰਨਾਂ  ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਬੁਲਾਰਿਆਂ ਨੇ ਸਭ ਨੂੰ ਵਧ ਚੜ੍ਹ ਕੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ।
Tags: AgricultureBREAKING NEWSCapt Amarinder SinghCongressCovid 19educationOLYMPICSpunjab newsTOKYO2020WISHAVWARTA.INਕਿਸਾਨ ਅੰਦੋਲਨਤਿੰਨ ਖੇਤੀ ਕਾਨੂੰਨ
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

National: ਦੇਸ਼ ਵਿੱਚ ਮਹਿਲਾ ਰਾਖਵਾਂਕਰਨ ਐਕਟ ਲਾਗੂ

National: ਦੇਸ਼ ਵਿੱਚ ਮਹਿਲਾ ਰਾਖਵਾਂਕਰਨ ਐਕਟ ਲਾਗੂ

by Ranjit Singh
April 17, 2026
0

National: ਦੇਸ਼ ਵਿੱਚ ਮਹਿਲਾ ਰਾਖਵਾਂਕਰਨ ਐਕਟ ਲਾਗੂ - ਸਰਕਾਰ ਨੇ ਸੰਸਦ ਵਿੱਚ ਬਹਿਸ ਦੌਰਾਨ ਨੋਟੀਫਿਕੇਸ਼ਨ ਜਾਰੀ ਕੀਤਾ ਨਵੀਂ ਦਿੱਲੀ, 17...

Israel Lebanon Ceasefire: ਇਜ਼ਰਾਈਲ-ਲੇਬਨਾਨ ਵਿਚਾਲੇ ਹੋਈ 10-ਦਿਨਾਂ ਲਈ ਜੰਗਬੰਦੀ

Israel Lebanon Ceasefire: ਇਜ਼ਰਾਈਲ-ਲੇਬਨਾਨ ਵਿਚਾਲੇ ਹੋਈ 10-ਦਿਨਾਂ ਲਈ ਜੰਗਬੰਦੀ

by Ranjit Singh
April 17, 2026
0

Israel Lebanon Ceasefire: ਇਜ਼ਰਾਈਲ-ਲੇਬਨਾਨ ਵਿਚਾਲੇ ਹੋਈ 10-ਦਿਨਾਂ ਲਈ ਜੰਗਬੰਦੀ - ਦੋਵਾਂ ਦੇਸ਼ਾਂ ਦੇ ਆਗੂਆਂ ਵਿਚਕਾਰ ਪਹਿਲੀ ਮੀਟਿੰਗ ਕਰਨ ਦੀਆਂ ਕੋਸ਼ਿਸ਼ਾਂ...

IPL 2026 ਵਿੱਚ ਪੰਜਾਬ ਦੀ ਚੌਥੀ ਜਿੱਤ, ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ

IPL 2026 ਵਿੱਚ ਪੰਜਾਬ ਦੀ ਚੌਥੀ ਜਿੱਤ, ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ

by Ranjit Singh
April 17, 2026
0

IPL 2026 ਵਿੱਚ ਪੰਜਾਬ ਦੀ ਚੌਥੀ ਜਿੱਤ, ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ - ਪ੍ਰਭਸਿਮਰਨ ਅਈਅਰ ਨੇ ਅਰਧ ਸੈਂਕੜੇ ਲਗਾਏ...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
April 16, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 16 ਅਪ੍ਰੈਲ (ਵਿਸ਼ਵ ਵਾਰਤਾ): – ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

National: ਦੇਸ਼ ਵਿੱਚ ਮਹਿਲਾ ਰਾਖਵਾਂਕਰਨ ਐਕਟ ਲਾਗੂ

National: ਦੇਸ਼ ਵਿੱਚ ਮਹਿਲਾ ਰਾਖਵਾਂਕਰਨ ਐਕਟ ਲਾਗੂ

by Ranjit Singh
April 17, 2026
0

National: ਦੇਸ਼ ਵਿੱਚ ਮਹਿਲਾ ਰਾਖਵਾਂਕਰਨ ਐਕਟ ਲਾਗੂ - ਸਰਕਾਰ ਨੇ ਸੰਸਦ ਵਿੱਚ ਬਹਿਸ ਦੌਰਾਨ ਨੋਟੀਫਿਕੇਸ਼ਨ ਜਾਰੀ ਕੀਤਾ ਨਵੀਂ ਦਿੱਲੀ, 17...

Most Popular

Hukamnama Sri Darbar Sahib Today – 27 March 2026 | Ang 954 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 27 March 2026 | Ang 954 I ਅੱਜ ਦਾ ਹੁਕਮਨਾਮਾ

by Ankit
3 weeks ago
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | March | Date 27-03-2026 |...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 