ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਭੁੱਖ ਹੜਤਾਲ ਤੇ ਸੁਖਬੀਰ ਬਾਦਲ ਨੇ ਕਸਿਆ ਤੰਜ
ਦੇਖੋ, ਹਰਿਆਣਾ ਦੇ ਗ੍ਰਹਿ ਮੰਤਰੀ ਕੀ ਬੋਲੇ ਸਿੱਧੂ ਦੇ ਮੌਨ ਵਰਤ ਤੇ

ਚੰਡੀਗੜ੍ਹ, 10ਅਕਤੂਬਰ(ਵਿਸ਼ਵ ਵਾਰਤਾ)-ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਲਖੀਮਪੁਰ ਵਿਖੇ ਬੀਤੇ ਦਿਨੀਂ ਰੱਖੇ ਮੌਨ ਵਰਤ ਤੇ ਭੁੱਖ ਹੜਤਾਲ਼ ਤੇ ਰਾਜਸੀ ਵਿਰੋਧੀਆਂ ਨੇ ਤੰਜ ਕਸਿਆ ਹੈ। ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਦੇ ਮੰਤਰੀਆਂ ਨੇ ਵੀ ਸਿੱਧੂ ਨੂੰ ਨਹੀਂ ਬਖਸ਼ਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੱਧੂ ਵੱਲੋਂ ਕੀਤੀ ਭੁੱਖ ਹੜਤਾਲ ਨੂੰ ਡਰਾਮਾ ਦੱਸਿਆ। ਉਹਨਾਂ ਨੇ ਕਿਹਾ ਕਿ ਸਿੱਧੂ ਨੇ ਰਾਤ ਦੇ ਖਾਣੇ ਤੋਂ ਬਾਅਦ ਭੁੱਖ ਹੜਤਾਲ ਸ਼ੁਰੂ ਕੀਤੀ ਅਤੇ ਨਾਸ਼ਤੇ ਦੇ ਸਮੇਂ ਇਸ ਨੂੰ ਤੋੜ ਦਿੱਤਾ।
ਇਸ ਦੇ ਨਾਲ ਹੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜੇਕਰ ਸਿੱਧੂ ਹਮੇਸ਼ਾ ਲਈ ਮੌਨ ਵਰਤ ਰੱਖਣ ਤਾਂ ਦੇਸ਼ ਅਤੇ ਕਾਂਗਰਸ ਨੂੰ ਸ਼ਾਂਤੀ ਮਿਲ ਜਾਵੇਗੀ। ਉਹਨਾਂ ਨੇ ਕਿਹਾ ਕਿ ਜੇਕਰ ਸਿੱਧੂ ਹਮੇਸ਼ਾ ਲਈ ਮੌਨ ਵਰਤ ਰੱਖਦੇ ਹਨ, ਤਾਂ ਕਾਂਗਰਸ ਅਤੇ ਦੇਸ਼ ਦੋਵਾਂ ਨੂੰ ਸ਼ਾਂਤੀ ਮਿਲੇਗੀ।























