ਆਪਣੇ ਪੁੱਤਰ ਦੇ ਵਿਆਹ ਚ ਬੇਹੱਦ ਖੁਸ਼ ਨਜ਼ਰ ਆਏ ਮੁੱਖ ਮੰਤਰੀ ਚੰਨੀ
ਖੁਦ ਲਾੜੇ ਪੁੱਤਰ ਦੀ ਗੱਡੀ ਚਲਾ ਕੇ ਪਹੁੰਚੇ ਆਨੰਦ ਕਾਰਜਾਂ ਲਈ

ਚੰਡੀਗੜ੍ਹ, 10ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਪਣੇ ਪੁੱਤਰ ਨਵਜੀਤ ਸਿੰਘ ਦੇ ਵਿਆਹ ਵਿੱਚ ਬੇਹੱਦ ਖੁਸ਼ ਨਜ਼ਰ ਆ ਰਹੇ ਹਨ।ਮੁੱਖ ਮੰਤਰੀ ਚੰਨੀ ਆਪਣੇ ਲਾੜੇ ਪੁੱਤਰ ਦੀ ਫੁੱਲਾਂ ਨਾਲ ਸਜੀ ਕਾਰ ਖੁਦ ਚਲਾ ਕੇ ਗੁਰਦੁਆਰਾ ਸਾਹਿਬ ਪਹੁੰਚੇ। ਵਿਆਹ ਲਈ ਗੁਰਦੁਆਰਾ ਸਾਹਿਬ ਨੂੰ ਆਕਰਸ਼ਕ ਫੁੱਲਾਂ ਨਾਲ ਸਜਾਇਆ ਗਿਆ ਹੈ।






















