ਪ੍ਰਸ਼ਾਂਤ ਕਿਸ਼ੋਰ ਨੇ ਕਾਂਗਰਸ ਬਾਰੇ ਕੀ ਕਰ ਦਿੱਤੀ ਭਵਿੱਖਬਾਣੀ – ਤੁਸੀਂ ਵੀ ਪੜ੍ਹ ਲਓ
ਚੰਡੀਗੜ੍ਹ, 8ਅਕਤੂਬਰ(ਬਰਿੰਦਰ ਪਨੂੰ/ਵਿਸ਼ਵ ਵਾਰਤਾ)- ਪਿਛਲੇ ਐਤਵਾਰ ਨੂੰ ਲਖੀਮਪੁਰ ਵਿਖੇ ਵਾਪਰੀ ਹਿੰਸਕ ਘਟਨਾ ਨੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਦੀ ਸਿਆਸਤ ਨੂੰ ਇਕ ਨਵਾਂ ਰੂਪ ਦੇ ਦਿੱਤਾ ਹੈ। ਉਸ ਦਿਨ ਤੋਂ ਹੀ ਸਿਆਸੀ ਪਾਰਟੀਆਂ ਲਖੀਮਪੁਰ ਵਿਖੇ ਜਾ ਕੇ ਮ੍ਰਿਤਕ ਕਿਸਾਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਸਭ ਤੋਂ ਪਹਿਲਾਂ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਉਥੇ ਜਾਣ ਦੀ ਕੋਸ਼ਿਸ਼ ਕੀਤੀ , ਜਿਸ ਨੂੰ ਕਿ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਉਸ ਤੋਂ ਬਾਅਦ ਪੰਜਾਬ ਦੀ ਕੈਬਨਿਟ ਦੇ ਕਈ ਵੱਡੇ ਚਿਹਰੇ ਵੀ ਉਥੇ ਜਾਣ ਦੀ ਕੋਸ਼ਿਸ਼ ਕਰਦੇ ਹੋਏ ਬਾਰਡਰ ਤੋਂ ਹੀ ਮੋੜ ਦਿੱਤੇ ਗਏ ਸਨ। ਜਿਸ ਤੋਂ ਬਾਅਦ ਪੰਜਾਬ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਨੂੰ ਲੈ ਕੇ ਰਾਹੁਲ ਗਾਂਧੀ ਉਥੇ ਪਹੁੰਚੇ। ਇਸ ਸਭ ਦੇ ਵਿਚਾਲੇ ਇਹ ਕਿਆਸ ਲੱਗਣੇ ਸ਼ੁਰੂ ਹੋ ਗਏ ਸਨ ਕਿ ਲਖੀਮਪੁਰ ਦੀ ਘਟਨਾ ਅਤੇ ਪ੍ਰਿਅੰਕਾ ਗਾਂਧੀ ਦੀ ਗ੍ਰਿਫਤਾਰੀ ਸੱਤਾ ਵਿੱਚ ਕਾਂਗਰਸ ਦੀ ਵਾਪਸੀ ਦਾ ਰਾਹ ਬਣ ਸਕਦੀ ਹੈ। ਪਰ ਚੋਣਾਂ ਦੇ ਵਿਸ਼ੇਸ਼ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਇਹਨਾਂ ਸਭ ਕਿਆਸਰਾਈਆਂ ਤੇ ਪਾਣੀ ਫੇਰਦਿਆਂ ਬਿਆਨ ਜਾਰੀ ਕੀਤਾ ਹੈ ਕਿ ਜਿਹਨਾਂ ਲੋਕਾਂ ਨੂੰ ਲੱਗ ਰਿਹਾ ਹੈ ਕਿ ਲਖੀਮਪੁਰ ਦੀ ਘਟਨਾ ਕਾਂਗਰਸ ਨੂੰ ਦੁਬਾਰਾ ਫਿਰ ਤੋਂ ਤੇਜ਼ੀ ਨਾਲ ਜੀਵਤ ਕਰ ਦੇਵੇਗੀ ਤਾਂ ਉਹ ਆਪਣੇ ਆਪ ਨੂੰ ਇਕ ਵੱਡੀ ਨਿਰਾਸ਼ਾ ਵੱਲ ਲਿਜਾ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਦੀ ਸਭ ਤੋਂ ਵੱਧ ਪੁਰਾਣੀ ਸਿਆਸੀ ਪਾਰਟੀ ਦੀ ਸੱਤਾ ਵਿੱਚ ਵਾਪਸੀ ਦਾ ਰਾਹ ਐਨਾ ਸੌਖਾ ਨਹੀਂ ਹੈ।
https://twitter.com/PrashantKishor/status/1446352603726565383?t=Z8Y-92e_t99NieEqf1ARyQ&s=19























