ਪੀਐਸਪੀਸੀਐਲ ਨੇ 4 ਪਾਵਰ ਪਲਾਂਟਾਂ ਦੇ ਸਮਝੌਤੇ ਰੱਦ ਕਰਨ ਲਈ ਨੋਟਿਸ ਕੀਤਾ ਜਾਰੀ

ਚੰਡੀਗੜ੍ਹ, 7ਅਕਤੂਬਰ(ਵਿਸ਼ਵ ਵਾਰਤਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਆਖਰਕਾਰ ਚਾਰ ਬਿਜਲੀ ਸਮਝੌਤੇ ਰੱਦ ਕਰਨ ਲਈ ਨੋਟਿਸ ਜਾਰੀ ਕੀਤੇ ਹਨ। ਇਨ੍ਹਾਂ ਪਲਾਂਟਾਂ ਤੋਂ ਕੁੱਲ 885.10 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਸੀ। ਇਹ ਨੋਟਿਸ 31 ਅਕਤੂਬਰ ਤੋਂ ਲਾਗੂ ਹੋਵੇਗਾ।

ਜਿਨ੍ਹਾਂ ਬਿਜਲੀ ਪਲਾਂਟਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਉਨ੍ਹਾਂ ਵਿੱਚ ਦਮੋਦਰ ਵੈਲੀ ਕਾਰਪੋਰੇਸ਼ਨ (ਡੀਵੀਸੀ), ਦੁਰਗਾਪੁਰ (200 ਮੈਗਾਵਾਟ ਦਾ ਹਿੱਸਾ), ਰਘੂਨਾਥਪੁਰ (300 ਮੈਗਾਵਾਟ ਦਾ ਹਿੱਸਾ), ਬੋਕਾਰੋ (200 ਮੈਗਾਵਾਟ ਦਾ ਹਿੱਸਾ) ਅਤੇ ਮੇਜਾ ਊਰਜਾ ਪਾਵਰ ਪ੍ਰੋਜੈਕਟ (85 ਮੈਗਾਵਾਟ ਦਾ ਹਿੱਸਾ) ,ਪ੍ਰਗਤੀ ਪਾਵਰ ਕਾਰਪੋਰੇਸ਼ਨ ਲਿਮਿਟੇਡ ਸ਼ਾਮਲ ਹਨ।






















