
ਗੁਰੂ ਘਰਾਂ ਦੇ ਗਰੰਥੀਆਂ ਨੂੰ ਸਪਸ਼ੈਲ ਟਰੇਨਿੰਗ ਸਿੱਖਿਆ ਦੇਣ ਦਾ ਐਲਾਨ
ਮਾਨਸਾ, 20 ਫਰਵਰੀ (ਵਿਸ਼ਵ ਵਾਰਤਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਆਉਣ ਵਾਲੇ ਸਮੇਂ *ਚ ਉਹ ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਸਕੂਲਾਂ, ਚ ਇਕੋ ਕਿਸਮ ਦੀ ਵਰਦੀ ਪਾਉਣ ਵਾਲੀ ਸਕੀਮ ਸ਼ੁਰੂ ਕਰਨ ਜਾ ਰਹੇ ਹਨ, ਤਾਂ ਕਿ ਸਾਡੀਆਂ ਵਿਦਿਅਕ ਸੰਸਥਾਵਾਂ ਦੇ ਵਿਦਿਅਰਥੀਆਂ ਦੀ ਸਿੱਖੀ ਪ੍ਰੰਪਰਾ ਵਾਲੀ ਵੱਖਰੀ ਦਿੱਖ ਅਤੇ ਪਹਿਚਾਣ ਹੋਵੇ| ਉਨ੍ਹਾਂ ਕਿਹਾ ਕਿ ਉਹ ਸੰਸਥਾਵਾਂ *ਚੋਂ ਸਿੱਖਾਂ ਦੇ ਮਾਰ੍ਹਲ ਵਿਦਿਆਰਥੀ ਪੈਦਾ ਕਰਨ ਦਾ ਉਦ੍ਹੇ ਲੈਕੇ ਸੇਵਾ ਕਰਨੀ ਚਾਹੁੰਦੇ ਹਨ, ਜਿਸ ਲਈ ਵਿਦਿਅਕ ਸੰਸਥਾਵਾਂ ਦੇ ਸਟਾਫ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਸਹਿਯੋਗ ਦੀ ਲੋਡ਼ ਹੈ| ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਸਿੱਖ ਸਮਾਜ ਦੀ ਇਕੋ ਰਸਮਾਂ ਨੀਤੀ ਚ ਪ੍ਰੋਣ ਲਈ ਸਪ੍ਹੈਲ ਟਰੇਨਿੰਗ ਸਿੱਖਿਆ ਦਿੱਤੀ ਜਾ ਰਹੀ ਹੈ| ਉਹ ਭਾਈ ਬਹਿਲੋ ਖਾਲਸਾ ਗਰਲਜ਼ ਕਾਲਜ ਫਫਡ਼ੇ ਭਾਈਕੇ ਵਿਖੇ ਦੇ ਸਲਾਨਾਂ ਇਨਾਮ ਵੰਡ ਸਮਾਰੋਹ *ਚ ਬਤੌਰ ਮੁੱਖ ਮਹਿਮਾਨ ਵੱਜੋ ਸੰਬੋਧਨ ਕਰ ਰਹੇ ਸਨ|
ਸ੍ਰੀ ਲੌਂਗੋਵਾਲ ਨੇ ਆਪਣੀ ਤਕਰੀਰ ਦੌਰਾਨ ਲੋਕਾਂ ਨੂੰ ਜਾਤ^ਪਾਤ ਤੋਂ ਦੂਰ ਹੋਕੇ ਸਿੱਖ ਗੁਰੂਆਂ ਦੇ ਸ਼ਬਦ “ਮਾਨਸ ਕੀ ਜਾਤ ਏਕੋ ਪਹਿਚਾਨਬੋ” ਨੂੰ ਸਮਾਜ^ਪੰਜਾਬ, ਤੇ ਸਿੱਖ ਕੌਮ *ਚ ਅਪਣਾਉਣ ਦਾ ਸੱਦਾ ਦਿੱਤਾ| ਉਨ੍ਹਾਂ ਪਿੰਡਾਂ *ਚ ਆਰਥਿਕ ਤੌਰ *ਤੇ ਪਛਡ਼ੇ ਮਿਹਨਤਕਸ^ਕੰਮੀਆਂ, ਕਾਮਿਆਂ ਦੇ ਮੁਹੱਲਿਆਂ *ਚ ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਹੀ ਸਿਹਤ ਲੋਕਾਂ ਦੇ ਹੈਲਥ ਟੈਸਟ ਕਰਕੇ, ਲੋਕਾਂ ਨੂੰ ਮੁਫਤ ਦਵਾਈਆਂ ਤੇ ਇਲਾਜ ਮੁਹੱਈਆ ਕਰਵਾਉਣਗੀਆਂ|
ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੱਤਰੀ ਜਸਟਿਨ ਟਰੁਡੋ ਦਾ ਮਰਿਯਾਦਾ ਅਨੁਸਾਰ ਐਸਜੀਪੀਸੀ ਵੱਲੋਂ ਸਵਾਗਤ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਟਰੁਡੋ ਨੇ ਪੱਜਾਬੀਆਂ ਨੇ ਸਨਮਾਨ ਦਿੱਤਾ ਹੈ ਅਤੇ ਉਸ ਦਾ ਸਨਮਾਨ ਕਰਨਾ ਸਾਡਾ ਫਰਜ ਬਣਦਾ ਹੈ| ਸ੍ਰੀ ਲੌਂਗੋਵਾਲ ਨੇ ਕਿਹਾ ਕਿ ਦੇਸ਼ ਵਿਚ ਹਾਲੇ ਪੰਜਾਬੀ ਭਾਸ਼ਾ ਨੂੰ ਦੂਜਾ ਦਰਜਾ ਨਹੀਂ ਮਿਲਿਆ, ਪਰ ਕੈਨੇਡਾ ਨੇ ਇਹ ਦਰਜਾ ਦੇਕੇ ਸਾਡਾ ਮਾਣ ਵਧਾਇਆ ਹੈ| ਉਨ੍ਹਾਂ ਕਿਹਾ ਕਿ ਪੱਜਾਬੀਆਂ ਵਿਚੋਂ ਦਾਜ^ਦਹੇਜ ਦੀ ਪ®ਥਾ ਮੁਕੱਮਲ ਤੌਰ ’ਤੇ ਖਤਮ ਹੋਣ ਚਾਹੀਦੀ ਹੈ|
ਇਸ ਮੌਕੇ ਉਨ੍ਹਾਂ ਕਾਲਜ ਨੂੰ 20 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਛੇਤੀ ਹੀ ਮਾਨਸਾ ਵਿਚ ਨਵੇਂ ਵਿੱਦਿਅਕ ਅਦਾਰੇ ਖੋਲ੍ਹਣ ਦੀ ਪਹਿਲ ਕੀਤੀ ਜਾਵੇਗੀ| ਇਸ ਮੌਕੇ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਭਾਈ ਬਹਿਲੋ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਲਈ ਬਣਾਏ ਕਮਰਿਆਂ ਦਾ ਉਦਘਾਟਨ ਕੀਤਾ|
ਇਸੇ ਦੌਰਾਨ ਸ੍ਰੀ ਲੌਂਗੋਵਾਲ ਨੇ ਕਾਲਜ ਵਿਚ ਨਵੀ ਲਾਇਬ੍ਰੇਰੀ ਅਤੇ ਮਲਟੀਪਰਪਜ ਹਾਲ ਦਾ ਨੀਂਹ ਪੱਥਰ ਰੱਖਿਆ ਅਤੇ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਅਕਾਦਮਿਕ, ਖੇਡਾਂ ਅਤੇ ਸੱਭਿਆਚਰਕ ਗਤੀਵਿਧੀਆਂ ਵਿੱਚ ਆਈਆਂ ਅੱਵਲ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ| ਇਸ ਤੋਂ ਇਲਾਵਾ ਬੀ ..ਸੀ .ਏ .ਦੀ ਵਿਦਿਆਰਥਣ ਰਮਨਦੀਪ ਕੌਰ ਨੂੰ ਸਵੱਛ ਭਾਰਤ ਅਭਿਆਨ ਤਹਿਤ ਕਰਵਾਏ ਗਏ ਲੇਖ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ *ਤੇ ਪ੍ਰਧਾਨ ਨੇ ਵ੍ਹ੍ਹੇ ਸਨਮਾਨ ਦਿੱਤਾ| ਉਨ੍ਹਾਂ ਕਾਲਜ ਵਿੱਚ ਲੋਡ਼ੀਦੇ ਕਮਰਿਆਂ ਦੀ ਉਸਾਰੀ ਵੀ ਛੇਤੀ ਤੋਂ ਛੇਤੀ ਕਰਨ ਲਈ ਕਿਹਾ ਗਿਆ|
ਡਾਇਰੈਕਟਰ ਐ੦ੂਕੇਸਨ ਡਾ .ਜਤਿੰਦਰ ਸਿੰਘ ਸਿੱਧੂ ਨੇ ਇਸ ਕਾਲਜ ਦੀਆਂ ਲੋਡ਼ਾਂ ਨੂੰ ਛੇਤੀ ਪੂਰਾ ਕਰਨ ਦਾ ਵਚਨ ਦਿੰਦਿਆਂ ਕਿਹਾ ਕਿ ਇਹ ਕਾਲਜ ਪਛਡ਼ੇ ਇਲਾਕੇ ਵਿੱਚ ਹੋਣ ਦੇ ਬਾਵਜੂਦ ਬੁਲੰਦੀਆਂ ਛੂਹ ਰਿਹਾ ਹੈ| ਇਸ ਦੀਆਂ ਮੁਸਕਲਾਂ ਨੂੰ ਛੇਤੀ ਹੱਲ ਕੀਤਾ ਜਾਵੇਗਾ ਅਤੇ ਸਾ੦ੋ ਸਮਾਨ ਦੇ ਨਾਲ^ਨਾਲ ਇੱਥੇ ਨਵੇ ਕੋਰਸ ਵੀ ਜਲਦੀ ਹੀ ਚਾਲੂ ਕੀਤੇ ਜਾਣਗੇ| ਇਸ ਮੌਕੇ ਤੇ ਕਾਲਜ ਦੇ ਪਿੰ੍ਰਸੀਪਲ ਡਾ .ਸੁਖਦੇਵ ਸਿੰਘ ਨੇ ਸੰਸਥਾ ਦੀ ਸਲਾਨਾਂ ਰਿਪੋਰਟ ਪਡ਼੍ਹੀ ਅਤੇ ਕਾਲਜ ਦੀਆਂ ਸਮੱਸਿਆਵਾਂ ਵੱਲ ਧਿਆਨ ਦਿਵਾਇਆਂ ਅਤੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ|
ਇਸ ਮੌਕੇ ਗੁਰਮੇਲ ਸਿੰਘ, ਸੁਖਵਿੰਦਰ ਸਿੰਘ ਔਲਖ, ਜਥੇਦਾਰ ਮਨਜੀਤ ਸਿੰਘ ਬੱਪੀਆਣਾ, ਗੁਰਪ੍ਰੀਤ ਸਿੰਘ ਝੱਬਰ, ਮਿੱਠੂ ਸਿੰਘ ਕਾਹਨੇਕੇ, ਸੁਰਜੀਤ ਸਿੰਘ ਰਾਏਪੁਰ, ਡਾ . ਕੁਲਦੀਪ ਸਿੰਘ ਬੱਲ, ਸੁਖਜੀਤ ਸਿੰਘ ਸਮਾਓ, ਅਵਤਾਰ ਸਿੰਘ ਫਫਡ਼ੇ ਨੇ ਵੀ ਸੰਬੋਧਨ ਕੀਤਾ|
ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਛੇ ਵਿਅਕਤੀ 14 ਪਿਸਤੌਲਾਂ ਸਮੇਤ ਕਾਬੂ
ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਵਾਲੇ ਨੈੱਟਵਰਕਾਂ ਨਾਲ ਜੁੜੇ ਛੇ ਵਿਅਕਤੀ 14 ਪਿਸਤੌਲਾਂ ਸਮੇਤ ਕਾਬੂ — ਇਹ ਮੁਲਜ਼ਮ ਵਿਦੇਸ਼ਾਂ...






















