ਸਿੱਧੂ ਦੇ ਅਸਤੀਫ਼ੇ ਤੇ ਗੱਲ ਬਣੀ ਨਹੀਂ ਲੱਗਦੀ !
ਸਿੱਧੂ ਤੇ ਚੰਨੀ ਮੀਡੀਆ ਨਾਲ ਗੱਲਬਾਤ ਕੀਤੇ ਬਗੈਰ ਹੀ ਪੰਜਾਬ ਭਵਨ ਤੋਂ ਹੋਏ ਰਵਾਨਾ
2 ਘੰਟਿਆਂ ਦੀ ਗੱਲਬਾਤ ਚ ਨਹੀਂ ਨਿਕਲ ਸਕਿਆ ਕੋਈ ਨਤੀਜਾ
ਹੁਣ ਕਾਂਗਰਸ ਹਾਈ ਕਮਾਂਡ ਹੀ ਕਰੇਗੀ ਕੋਈ ਪ੍ਰਗਟਾਵਾ
ਚੰਡੀਗੜ੍ਹ, 30 ਸਤੰਬਰ(ਵਿਸ਼ਵ ਵਾਰਤਾ)-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਅਸਤੀਫ਼ੇ ਤੋਂ ਬਾਅਦ ਭਾਵੇਂ ਕਾਂਗਰਸ ‘ਚ ਭੂਚਾਲ ਹੈ ਪਰ ਕਾਂਗਰਸ ਹਾਈ ਕਮਾਨ ਵੱਲੋਂ ਇਕ ਵਾਰ ਫਿਰ ਨਵਜੋਤ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਦੀ ਪਹਿਲ ਕੀਤੀ ਗਈ ਅਤੇ ਲਗਾਏ ਗਏ ਅਬਜ਼ਰਬਰ ਹਰੀਸ਼ ਚੌਧਰੀ ਵੱਲੋਂ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਨਵਜੋਤ ਸਿੰਘ ਸਿੱਧੂ ਦੀ ਮੀਟਿੰਗ ਰੱਖੀ ਗਈ। ਸੂਤਰ ਦੱਸਦੇ ਹਨ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਡੀਜੀਪੀ ਤੇ ਐਡਵੋਕੇਟ ਜਨਰਲ ਨੂੰ ਹਟਾਉਣਾ ਚਾਹੁੰਦੇ ਸਨ। ਪਰ ਪੰਜਾਬ ਸਰਕਾਰ ਦੇ ਦੋਵੇਂ ਸੰਵਿਧਾਨਕ ਅਹੁਦਿਆਂ ਤੇ ਤਾਇਨਾਤ ਉੱਚ ਅਧਿਕਾਰੀਆਂ ਨੂੰ ਕਾਂਗਰਸ ਹਾਈ ਕਮਾਨ ਦੀ ਮਨਜ਼ੂਰੀ ਤੇ ਹੀ ਮੁੱਖ ਮੰਤਰੀ ਵੱਲੋਂ ਲਗਾਇਆ ਗਿਆ ਹੈ।ਮੁੱਖ ਮੰਤਰੀ ਨੇ ਇਸ ਬਾਰੇ ਹਾਈਕਮਾਂਡ ਨਾਲ ਸਲਾਹ ਕਰਨ ਦੀ ਗੱਲ ਕਹੀ । ਸੂਤਰ ਦੱਸਦੇ ਹਨ ਕਿ ਗੱਲ ਵਿਚ ਲਟਕ ਗਈ ਹੈ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਧਾ ਘੰਟਾ ਮੀਟਿੰਗ ਤੋਂ ਪਹਿਲਾਂ ਹੀ ਅਕਾਲੀ ਨਿਕਲ ਗਏ ਹਨ ਅਤੇ ਨਵਜੋਤ ਸਿੰਘ ਸਿੱਧੂ ਤੇ ਹਰੀਸ਼ ਚੌਧਰੀ ਤੋਂ ਇਲਾਵਾ ਪਰਗਟ ਸਿੰਘ ਤੇ ਕੁਲਜੀਤ ਸਿੰਘ ਨਾਗਰਾ ਪੰਜਾਬ ਭਵਨ ਦੇ ਅੰਦਰ ਹੀ ਰਹੇ । ਕਿਸੇ ਵੀ ਆਗੂ ਨੇ ਮੀਡੀਆ ਨਾਲ ਗੱਲ ਨਹੀਂ ਕੀਤੀ ਕਿਉਂਕਿ ਪਹਿਲਾਂ ਇਹ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਦੋਵਾਂ ਧਿਰਾਂ ਦੀਆਂ ਜੱਫੀਆਂ ਪੈਣਗੀਆਂ ਤੇ ਸਿੱਧੂ ਮੰਨ ਜਾਵੇਗਾ। ਪਰ ਅਜਿਹਾ ਨਹੀਂ ਹੋਇਆ ਕਿਉਂਕਿ ਪੰਜਾਬ ਭਵਨ ਦੇ ਅਹਾਤੇ ਵਿਚ ਰੱਸੀ ਲਗਾ ਕੇ ਕਾਨਫਰੰਸ ਦਾ ਵੀ ਪ੍ਰਬੰਧ ਕੀਤਾ ਸੀ। ਜਿਸ ਵਿੱਚ ਇਨ੍ਹਾਂ ਆਗੂਆਂ ਨੇ ਪ੍ਰੈਸ ਨੂੰ ਮੁਕੰਮਲ ਦੱਸਣਾ ਸੀ। ਸੂਤਰ ਇਹ ਵੀ ਦੱਸਦੇ ਹਨ ਕਿ ਇਸੇ ਕਾਰਨ ਪ੍ਰੈੱਸ ਕਾਨਫ਼ਰੰਸ ਦੇ ਪ੍ਰਬੰਧ ਵੀ ਵਿੱਚ ਹੀ ਰਹਿ ਗਏ ।























