ਕੈਪਟਨ ਅਮਰਿੰਦਰ ਸਿੰਘ ਪਹੁੰਚੇ ਅਮਿਤ ਸ਼ਾਹ ਨੂੰ ਮਿਲਣ
ਹੋ ਸਕਦਾ ਹੈ ਕੋਈ ਸਿਆਸੀ ਧਮਾਕਾ

ਚੰਡੀਗੜ੍ਹ, 29ਸਤੰਬਰ(ਵਿਸ਼ਵ ਵਾਰਤਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਜੋ ਕਿ ਕੱਲ੍ਹ ਦੇ ਦਿੱਲੀ ਪਹੁੰਚੇ ਹੋਏ ਹਨ। ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਉਹਨਾਂ ਦੀ ਰਿਹਾਇਸ਼ ਤੇ ਪਹੁੰਚੇ ਹਨ। ਚਰਚਾ ਹੈ ਕਿ ਪੰਜਾਬ ਵਿੱਚ ਕੋਈ ਸਿਆਸੀ ਧਮਾਕਾ ਹੋ ਸਕਦਾ ਹੈ।
ਇਥੇ ਇਹ ਗੱਲ ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੱਲ੍ਹ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਤਾਂ ਆਪਣੇ ਨਿੱਜੀ ਦੌਰੇ ਤੇ ਦਿੱਲੀ ਆਏ ਹਨ। ਇਹ ਕੋਈ ਸਿਆਸੀ ਦੌਰਾ ਨਹੀਂ ਹੈ। ਉਹ ਸਿਰਫ ਕਪੂਰਥਲਾ ਹਾਊਸ ਤੋਂ ਆਪਣਾ ਸਾਮਾਨ ਸਮੇਟਣ ਲਈ ਆਏ ਹਨ।






















