ਵੱਡੀ ਖ਼ਬਰ
ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ ਹੋਏ ਕਾਂਗਰਸ ਵਿੱਚ ਸ਼ਾਮਲ
ਜੇਕਰ ਕਾਂਗਰਸ ਨਹੀਂ ਬਚੀ ਤਾਂ ਦੇਸ਼ ਨਹੀਂ ਬਚੇਗਾ, ਇਸ ਲਈ ਹੋਇਆ ਹਾਂ ਕਾਂਗਰਸ ਵਿੱਚ ਸ਼ਾਮਲ: ਕਨ੍ਹਈਆ ਕੁਮਾਰ

ਨਵੀਂ ਦਿੱਲੀ,28ਸਤੰਬਰ(ਵਿਸ਼ਵ ਵਾਰਤਾ)- ਆਖਰਕਾਰ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ ਕਾਂਗਰਸ ਵਿੱਚ ਸ਼ਾਮਲ ਹੋ ਗਏ। ਦੋਵੇਂ ਨੌਜਵਾਨ ਆਗੂ ਕਾਂਗਰਸ ਦੇ ਜਨਰਲ ਸਕੱਤਰ ਕੇਕੇ ਵੇਣੂਗੋਪਾਲ ਅਤੇ ਰਣਦੀਪ ਸੁਰਜੇਵਾਲਾ ਦੀ ਮੌਜੂਦਗੀ ਵਿੱਚ ਪਾਰਟੀ ਵਿੱਚ ਸ਼ਾਮਲ ਹੋਏ। ਕਨ੍ਹਈਆ ਕੁਮਾਰ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਹੈ ਕਿ ‘ਮੈਂ ਜਾਂ ਦੇਸ਼ ਦੇ ਕਰੋੜਾਂ ਨੌਜਵਾਨਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਹੈ ਕਿ ਜੇਕਰ ਕਾਂਗਰਸ ਨਹੀਂ ਬਚੀ ਤਾਂ ਦੇਸ਼ ਨਹੀਂ ਬਚੇਗਾ। ਇਸੇ ਲਈ ਮੈਂ ਕਾਂਗਰਸ ਵਿੱਚ ਸ਼ਾਮਲ ਹੋਇਆ।






















