ਕੈਪਟਨ ਅਮਰਿੰਦਰ ਸਿੰਘ ਪਹੁੰਚੇ ਦਿੱਲੀ
ਮੈਂ ਕਿਸੇ ਸਿਆਸੀ ਲੀਡਰ ਨੂੰ ਮਿਲਣ ਨਹੀਂ ਆਇਆ-ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਦਾ ਪਹਿਲਾ ਦਿੱਲੀ ਦੌਰਾ

ਦਿੱਲੀ,28 ਸਤੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਦਿੱਲੀ ਦੇ ਦੌਰੇ ਤੇ ਹਨ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਇਹ ਪਹਿਲਾ ਦਿੱਲੀ ਦੌਰਾ ਹੈ । ਉਹਨਾਂ ਨੇ ਕਿਹਾ ਕਿ ਮੈਂ ਕਿਸੇ ਪਾਲੀਟੀਕਲ ਪਰਸੈਨਲਿਟੀ ਨੂੰ ਨਹੀਂ ਮਿਲਾਂਗਾ ਅਤੇ ਕਪੂਰਥਲਾ ਹਾਊਸ ਤੋਂ ਆਪਣਾ ਸਾਮਾਨ ਵਾਪਸ ਲੈ ਕੇ ਕੱਲ੍ਹ ਨੂੰ ਪੰਜਾਬ ਪਰਤ ਜਾਵਾਂਗਾ।






















