ਨਵਜੋਤ ਸਿੱਧੂ ਇੱਕ ਮਿਸਗਾਇਡਿਡ ਮਿਜ਼ਾਇਲ-ਸੁਖਬੀਰ ਬਾਦਲ

ਚੰਡੀਗੜ੍ਹ,28 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਤੇ ਤੰਜ ਕਸਦਿਆਂ ਕਿਹਾ ਹੈ ਕਿ “ਸਿੱਧੂ ਇੱਕ ਮਿਸਗਾਇਡਿਡ ਮਿਜ਼ਾਇਲ,ਜੋ ਪਹਿਲਾਂ ਕੈਪਟਨ ਤੇ ਡਿੱਗੀ ਅਤੇ ਹੁਣ ਕਾਂਗਰਸ ਤੇ।” ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਸਿੱਧੂ ਨੇ ਕੈਪਟਨ ਨੂੰ ਖਤਮ ਕਰ ਦਿੱਤਾ ਅਤੇ ਹੁਣ ਉਹ ਜਿਸ ਪਾਰਟੀ ਨੇ ਉਸਨੂੰ ਪ੍ਰਧਾਨ ਬਣਾਇਆ ਉਸ ਨੂੰ ਹੀ ਖਤਮ ਕਰ ਦੇਣਗੇ।























