
(ਪਿੰਡਾਂ ‘ਚ 3535 ਸੁਸਾਇਟੀਆਂ ‘ਤੇ ਪੈਸੇ ਨਕਦ ਕਢਵਾਉਣ ਦੀ ਸਹੂਲਤ ਮਿਲੇਗੀ )
( ਸਹਿਕਾਰਤਾ ਵਿਭਾਗ ਵੱਲੋਂ ਸਾਰੇ ਪਿੰਡਾਂ ‘ਚ ਬੈਂਕਿੰਗ ਸੇਵਾਵਾਂ ਪਹੁੰਚਾਉਣ ਦਾ ਟੀਚਾ)
ਚੰਡੀਗੜ 19 ਫਰਵਰੀ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਨੇ ਪਿੰਡ ਪੱਧਰ ‘ਤੇ ਕੋਰ ਬੈਂਕਿੰਗ ਸੇਵਾਵਾਂ ਮੁਹੱਈਆ ਕਰਨ ਲਈ ਪਿੰਡਾਂ ਵਿਚ ਸਥਿਤ 3535 ਪ੍ਰਾਇਮਰੀ ਖੇਤੀ ਸਹਿਕਾਰੀ ਸੁਸਾਇਟੀਆਂ (ਪੀ.ਏ.ਸੀ.ਐਸ) ਅਤੇਜ਼ਿਲ•ਾ ਕੇਂਦਰੀ ਸਹਿਕਾਰੀ ਬੈਂਕਾਂ (ਡੀ.ਸੀ.ਸੀ.ਬੀ.) ਵਿਚ ਮਾਈਕਰੋ ਏ.ਟੀ.ਐਮ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ, ਸਹਿਕਾਰਤਾ ਸ਼੍ਰੀ ਡੀ.ਪੀ. ਰੈਡੀ ਨੇ ਦੱਸਿਆ ਕਿ ਸਹਿਕਾਰਤਾ ਵਿਭਾਗ ਨੇ ਕਿਸਾਨਾਂ ਦੀ ਮਾਲੀ ਸਥਿਤੀ ਸੁਧਾਰਨ ਅਤੇ ਪੰਜਾਬ ਵਿਚਵਿਕਾਸ ਦੀ ਰਫਤਾਰ ਤੇਜ਼ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਵਿਭਾਗ ਨੇ ਆਪਣੇ ਮਿਥੇ ਟੀਚਿਆਂ ਦੀ ਪੂਰਤੀ ਕਰਨ ਦੇ ਮੰਤਵ ਤਹਿਤ ਪਿੰਡ ਵਾਸੀਆਂ ਦੇ ਬਰੂਹਾਂ ‘ਤੇ ਸਹਿਕਾਰੀ ਸੇਵਾਵਾਂਅਤੇ ਲੋੜੀਂਦੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਹਨ।
ਉਨਾਂ ਦੱਸਿਆ ਕਿ ਪਿੰਡਾਂ ਤੱਕ ਡਿਜ਼ੀਟਲ ਲੈਣ-ਦੇਣ ਦੀ ਸਹੂਲਤ ਪ੍ਰਦਾਨ ਕਰਨ ਲਈ ਨਾਬਾਰਡ ਨੇ ਸਹਿਕਾਰੀ ਵਿਭਾਗ ਵੱਲੋਂ ਇਸ ਸਬੰਧੀ ਭੇਜੀ ਤਜ਼ਵੀਜ਼ ਨੂੰ ਪ੍ਰਵਾਨ ਕਰਦਿਆਂ 4545 ਮਾਈਕ੍ਰੋਏ.ਟੀ.ਐਮ ਡਿਵਾਈਸਾਂ ‘ਤੇ ਆਉਣ ਵਾਲੇ ਖਰਚੇ ਦਾ 90% ਹਿੱਸਾ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨਾਂ ਕਿਹਾ ਕਿ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਨਾਲ ਰਾਜ ਦੇ 20 ਜਿਲਾ ਕੇਂਦਰੀ ਸਹਿਕਾਰੀਬੈਂਕ ਪਹਿਲਾਂ ਹੀ ਦੇਸ਼ ਦੇ ਮੋਹਰੀ ਸਹਿਕਾਰੀ ਅਦਾਰੇ ਬਣ ਚੁੱਕੇ ਹਨ ਜਿਨਾ ਵਿਚ ਏ.ਟੀ.ਐਮ, ਪੀ.ਓ.ਐਸ/ਈ-ਕਾਮਰਸ ਸੇਵਾਵਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਸ ਪ੍ਰਾਪਤੀ ਲਈ ਨਾਬਾਰਡਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ।
ਸ੍ਰੀ ਰੈਡੀ ਨੇ ਕਿਹਾ ਕਿ ਸੰਨ 1949 ਤੋਂ ਕਾਰਜਸ਼ੀਲ ਪੰਜਾਬ ਦੀਆਂ ਖੇਤੀ ਸਹਿਕਾਰੀ ਬੈਂਕਾਂ ਵੱਲੋਂ ਸਮਾਜ ਦੇ ਸਾਰੇ ਵਰਗਾਂ ਲਈ ਲੋੜੀਂਦੀਆਂ ਕਰਜ਼ਾ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨਅਤੇ ਆਪਣੇ ਹਿੱਸੇਦਾਰਾਂ ਦੀ ਲੋੜ ਮੁਤਾਬਿਕ ਖੇਤੀ, ਮਕਾਨ ਉਸਾਰੀ, ਖੰਡ ਉਤਪਾਦਨ ਅਤੇ ਡੇਅਰੀ ਆਦਿ ਦੇ ਖੇਤਰਾਂ ਵਿਚ ਹਰ ਸੰਭਵ ਦੀ ਮੱਦਦ ਕੀਤੀ ਜਾ ਰਹੀ ਹੈ। ਉਨਾ ਕਿਹਾ ਕਿ ਇਸ ਡਿਜ਼ੀਟਲਯੁੱਗ ਦੌਰਾਨ ਰਾਜ ਦੇ ਪ੍ਰਮੁੱਖ ਸਹਿਕਾਰੀ ਬੈਂਕ ਨੇ ਬੈਂਕਿੰਗ ਸਹੂਲਤਾਂ ਤੋਂ ਸੱਖਣੇ ਪਿੰਡਾਂ ਵਿਚ ਡਿਜ਼ੀਟਲ ਬੈਂਕਿੰਗ ਰਾਹੀਂ ਸੇਵਾਵਾਂ ਦੇਣ ਦੀ ਯੋਜਨਾ ਬਣਾਈ ਹੈ। ਉਨਾਂ ਕਿਹਾ ਕਿ ਇਹ ਵਿਲੱਖਣਪਹਿਲਕਦਮੀ ਸਹਿਕਾਰੀ ਸੰਸਥਾਵਾਂ ਦੇ ਵਿਸਥਾਰ ਵਿਚ ਵਾਧਾ ਕਰੇਗੀ ਅਤੇ ਨਾਲ ਹੀ ਸਹਿਕਾਰੀ ਬੈਂਕਾਂ ਅਤੇ ਸਭਾਵਾਂ ਨੂੰ ਵਾਧੂ ਮਾਲੀਆ ਵੀ ਪ੍ਰਾਪਤ ਹੋਵੇਗਾ।
ਮਾਈਕਰੋ ਏ.ਟੀ.ਐਮ. ਦੇ ਲਾਭ ਬਾਰੇ ਦੱਸਦਿਆਂ ਸ਼੍ਰੀ ਰੈਡੀ ਨੇ ਕਿਹਾ ਕਿ ਇਨਾੰ ਉਪਰਕਨਾਂ ਰਾਹੀਂ ਆਮ ਲੋਕਾਂ ਨੂੰ ਬੈਂਕ ਖਾਤਿਆਂ ‘ਚ ਬਕਾਇਆ ਦੀ ਪੜਤਾਲ, ਨਕਦੀ ਜ਼ਮਾਂ ਕਰਨ ਜਾਂਕਢਵਾਉਣ, ਪੈਸੇ ਭੇਜਣ ਤੇ ਪ੍ਰਾਪਤ ਕਰਨ ਵਰਗੀਆਂ ਸਹੂਲਤਾਂ ਮਿਲਣਗੀਆਂ। ਜੋ ਹਿੱਸੇਦਾਰ ਕਿਸਾਨ ਕ੍ਰੈਡਿਟ ਕਾਰਡ (ਕੇ.ਸੀ.ਸੀ) ਨੂੰ ਆਪਣੇ ਮੰਤਵ ਲਈ ਹੋਰ ਬੈਂਕਾਂ ਦੇ ਏ.ਟੀ.ਐਮ. ਦੀ ਵਰਤੋਂ ਕਰ ਰਹੇਹਨ, ਉਹ ਹੁਣ ਪਿੰਡਾਂ ਵਿਚ ਸਹਿਕਾਰੀ ਸਭਾਵਾਂ ‘ਤੇ ਇਹਨਾਂ ਮਾਈਕ੍ਰੋ ਏ.ਟੀ.ਐਮ. ਦੀ ਵਰਤੋਂ ਕਰ ਸਕਣਗੇ ਅਤੇ ਦੂਜੇ ਬੈਂਕਾਂ ਨੂੰ ਅੰਤਰ ਬੈਂਕ ਟਰਾਂਸਪੋਰਟੇਬਲ ਲਾਗਤ ਅਦਾ ਕਰਨ ਤੋਂ ਬਚ ਸਕਣਗੇ। ਇਸ ਤੋਂਇਲਾਵਾ ਬੈਂਕ ਗਾਹਕ ਇਹਨਾਂ ਸਥਾਨਾਂ ‘ਤੇ ਕਿਸੇ ਹੋਰ ਬੈਂਕ ਦੇ ਡੈਬਿਟ ਕਾਰਡ ਵੀ ਵਰਤ ਸਕਣਗੇ। ਉਨਾ ਕਿਹਾ ਕਿ ਹੁਣ ਪਿੰਡ ਵਾਸੀਆਂ ਨੂੰ ਏ.ਟੀ.ਐਮ. ਦੀ ਭਾਲ ਕਰਨ ਲਈ ਦੂਰ-ਦਰਾਡੇ ਨਹੀਂ ਜਾਣਾਪਵੇਗਾ।
ਉਨਾਂ ਕਿਹਾ ਕਿ ਇਨਾਂ ਕੋਰ ਬੈਂਕਿੰਗ ਸਹੂਲਤਾਂ ਦੇ ਲਾਗੂ ਹੋਣ ਸਦਕਾ ਕਿਸਾਨ ਮਾਈਕ੍ਰਰੋ ਏ.ਟੀ.ਐਮ. ਅਤੇ ਕੇ.ਸੀ.ਸੀ. ਕਾਰਡ ਵਰਤ ਕੇ ਹਰ ਕਿਸਮ ਦੇ ਖਾਦ, ਬੀਜ ਆਦਿ ਨਜ਼ਦੀਕੀਸਹਿਕਾਰੀ ਕੇਂਦਰਾਂ ਤੋਂ ਪ੍ਰਾਪਤ ਕਰ ਸਕਣਗੇ। ਇਹਨਾਂ ਏ.ਟੀ.ਐਮ. ਰਾਹੀਂ ਸਹਿਕਾਰੀ ਬੈਂਕਾਂ ਅਤੇ ਬ੍ਰਾਂਚਾਂ ਬਾਇਓਮੈਟ੍ਰਿਕ ਜਾਂ ਪਿੰਨ ਰਾਹੀਂ ਅਧਾਰ ਨੰਬਰ ਅਤੇ ਗਾਹਕ ਦੀ ਪਛਾਣ ਕਰਨ ਲਈ ਗਾਹਕ ਨੂੰਕੋਰ ਬੈਂਕਿੰਗ ਵਿਚ ਮਦਦ ਮਿਲੇਗੀ।
ਸ੍ਰੀ ਰੈਡੀ ਨੇ ਦੱਸਿਆ ਕਿ ਪੰਜਾਬ ਰਾਜ ਸਹਿਕਾਰੀ ਬੈਂਕ ਵਲੋਂ ਨੈਸ਼ਨਲ ਇਨਫਾਰਮੈਟਿਕ ਸੈਂਟਰ (ਐਨ.ਆਈ.ਸੀ) ਨਾਲ ਸਮਝੌਤਾ ਸਹੀਬੱਦ ਕੀਤਾ ਗਿਆ ਹੈ ਜਿਸ ਤਹਿਤ ਸਹਿਕਾਰਤਾ ਕੋਰਬੈਂਕਿੰਗ ਐਪਲੀਕੇਸ਼ਨ ਦੀ ਤਿਆਰੀ ਉਪਰੰਤ ਸਮੂਹ ਬੈਂਕਾਂ ਤੇ ਸ਼ਾਖਾਵਾਂ ਵਿਚ ਡਿਜੀਟਲ ਬੈਂਕਿੰਗ ਸੇਵਾਵਾਂ ਗਾਹਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਨ•ਾਂ ਡਿਜੀਟਲ ਐਪਲੀਕੇਸ਼ਨਜ਼ ਸਦਕਾ ਬੈਂਕਅਮਲਾ ਆਪਣੇ ਗਾਹਕਾਂ ਨੂੰ ਤੁਰੰਤ ਸੇਵਾਵਾਂ ਦੇਣ, ਸ਼ਿਕਾਇਤਾਂ ਦਾ ਤੁਰੰਤ ਹੱਲ ਕਰਨ, ਪਾਰਦਾਰਸ਼ਤਾ ਰਾਹੀਂ ਕਰਜੇ ਦੀ ਛੇਤੀ ਅਦਾਇਗੀ ਅਤੇ ਮੈਂਬਰਾਂ ਨੂੰ ਇਕੋ ਖਿੜਕੀ ‘ਤੇ ਸਾਰੀ ਜਾਣਕਾਰੀ ਅਤੇ ਸਹੂਲਤਮੁਹੱਈਆ ਹੋ ਸਕੇਗੀ। ਉਨ•ਾਂ ਕਿਹਾ ਕਿ ਅਜਿਹੀ ਕੰਪਿਊਟਰੀਕ੍ਰਿਤ ਸਹੂਲਤ ਸਦਕਾ ਬੈਂਕਾਂ ਵਿਚ ਘੱਟ ਅਮਲੇ ਦੀ ਲੋੜ ਪਵੇਗੀ ਅਤੇ ਸੇਵਾਵਾਂ ਘੱਟ ਲਾਗਤ ‘ਤੇ ਮੁਹੱਈਆ ਕਰਵਾਉਂਦੇ ਹੋਏ ਜਿਥੇਸਹਿਕਾਰਤਾ ਲਹਿਰ ਦੇ ਮੈਂਬਰ ਕਿਸਾਨਾਂ ਨੂੰ ਡਿਵੀਡੈਂਡ ਦੀ ਅਦਾਇਗੀ ਹੋਵੇਗੀ ਉਥੇ ਸਹਿਕਾਰੀ ਬੈਂਕਾਂ ਨੂੰ ਵੀ ਮੁਨਾਫਾ ਹੋ ਸਕੇਗਾ।






















