ਰਾਹੁਲ ਗਾਂਧੀ ਨੇ ਕੀਤੀ ਕਿਸਾਨਾਂ ਵੱਲੋਂ ਦਿੱਤੇ ‘ਭਾਰਤ ਬੰਦ’ ਦੇ ਸੱਦੇ ਦੀ ਹਿਮਾਇਤ
ਪੜ੍ਹੋ,ਕੀ ਕੀਤਾ ਟਵੀਟ

ਚੰਡੀਗੜ੍ਹ,27 ਸਤੰਬਰ(ਵਿਸ਼ਵ ਵਾਰਤਾ) ਤਿੰਨ ਖੇਤੀ ਕਾਨੂੁੰਨਾਂ ਖਿਲਾਫ ਪਿਛਲੇ 10 ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਅੰਦੋਲਨ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਦੇ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਵੱਖ ਵੱਖ ਵਿਰੋਧੀ ਪਾਰਟੀਆਂ ਦਾ ਸਾਥ ਮਿਲ ਰਿਹਾ ਹੈ। ਅੱਜ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਵੀ ਟਵੀਟ ਕਰਦਿਆਂ ਕਿਹਾ ਹੈ ਕਿ “ਕਿਸਾਨਾਂ ਦਾ ਅਹਿੰਸਕ ਅੰਦੋਲਨ ਅੱਜ ਵੀ ਪ੍ਰਚੰਡ ਹੈ ਅਤੇ ਸ਼ੋਸ਼ਣਕਾਰੀ ਸਰਕਾਰ ਨੂੰ ਇਹ ਪਸੰਦ ਨਹੀਂ ਹੈ ,ਇਸ ਲਈ ਅੱਜ ਭਾਰਤ ਬੰਦ ਹੈ “। ਇਸ ਦੇ ਨਾਲ ਹੀ ਉਹਨਾਂ ਨੇ ਅੰਗਰੇਜ਼ੀ ਵਿੱਚ ਆਈਸਟੈਂਡਵਿਦਫਾਰਮਰਜ਼ ਦੀ ਵੀ ਵਰਤੋਂ ਕੀਤੀ।























