ਆਖਰ ਮਿਲ ਹੀ ਗਈ ਚੰਨੀ ਮੰਤਰੀ ਮੰਡਲ ਨੂੰ ਕਾਂਗਰਸ ਹਾਈਕਮਾਂਡ ਦੀ ਮਨਜ਼ੂਰੀ
11 ਪੁਰਾਣੇ ਤੇ 7 ਨਵੇਂ ਮੰਤਰੀ ਹੋਣਗੇ ਚੰਨੀ ਟੀਮ ‘ਚ
ਸਾਰੇ ਵਰਗਾਂ,ਇਲਾਕਿਆਂ ਨੂੰ ਪ੍ਰਤਿਨਿਧਤਾ ਦੇਣ ਦੀ ਕੋਸ਼ਿਸ਼
ਮਾਲਵੇ ਨੂੰ 9,ਮਾਝੇ ਨੂੰ 6 ਤੇ ਦੁਆਬੇ ਨੂੰ ਮਿਲੇ 3 ਮੰਤਰੀ
ਮੁੱਖ ਮੰਤਰੀ ਦੀ ਕਾਰਗੁਜ਼ਾਰੀ ਦੀ ਵਿਰੋਧੀ ਵੀ ਕਰ ਰਹੇ ਨੇ ਪ੍ਰਸ਼ੰੰਸਾ
ਕੈਪਟਨ ਅਮਰਿੰਦਰ ਸਿੰਘ ਦੇ ਭਵਿੱਖੀ ਵਤੀਰੇ ਤੇ ਰਹੇਗੀ ਸਭ ਦੀ ਨਜ਼ਰ

ਚੰਡੀਗੜ੍ਹ,25 ਸਤੰਬਰ(ਵਿਸ਼ਵ ਵਾਰਤਾ) ਕਾਂਗਰਸ ਨੇ ਪੰਜਾਬ ਵਿੱਚ ਇੱਕ ਨਵਾਂ ਇਤਿਹਾਸ ਸਿਰਜਦਿਆਂ ਇੱਕ ਅਨੁਸੂਚਿਤ ਜਾਤੀ ਦੇ ਨੋਜਵਾਨ ਤੇ ਅਗਾਂਹਵਧੂ ਲੀਡਰ ਚਰਨਜੀਤ ਸਿੰਘ ਚੰਨੀ ਦੇ ਹੱਥ ਪੰਜਾਬ ਦੀ ਕਮਾਂਡ ਸੌਂਪ ਦਿੱਤੀ ਹੈ। ਪਿਛਲੇ ਕੁੱਝ ਦਿਨਾਂ ਦੀ ਮੱਥਾ ਪੱਚੀ ਕਰਨ ਤੋਂ ਬਾਅਦ ਅੱਜ ਚੰਨੀ ਮੰਤਰੀ ਮੰਡਲ ਉੱਤੇ ਵੀ ਹਾਈਕਮਾਨ ਨੇ ਆਪਣੀ ਮੋਹਰ ਲਗਾ ਦਿੱਤੀ ਹੈ। ਇਸ ਨਵੇਂ ਮੰਤਰੀ ਮੰਡਲ ਜਿਸ ਨੂੰ ਕਿ ਕੱਲ੍ਹ ਸ਼ਾਮ ਨੂੰ ਸਹੁੰ ਚੁਕਾਈ ਜਾਣੀ ਹੈ ਵਿੱਚ ਪੰਜਾਬ ਦੇ ਸਾਰੇ ਵਰਗਾਂ ਅਤੇ ਇਲਾਕਿਆਂ ਨੂੰ ਪੂਰੀ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਨਵੇਂ ਬਣ ਰਹੇ ਮੰਤਰੀ ਮੰਡਲ ਵਿੱਚ ਮਾਲਵੇ ਦੇ 9,ਮਾਝੇ ਦੇ 6 ਅਤੇ ਦੁਆਬੇ ਦੇ 3 ਵਿਧਾਇਕਾਂ ਨੂੰ ਪ੍ਰਤਿਨਿਧਤਾ ਦੇ ਕੇ ਸਭ ਨੂੰ ਖੁਸ਼ ਰੱਖਣ ਦੇ ਯਤਨ ਕੀਤੇ ਗਏ ਹਨ। ਇਸ ਮੰਤਰੀ ਮੰਡਲ ਵਿੱਚ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ ਦੇ 11 ਮੰਤਰੀਆਂ ਨੂੰ ਬਹਾਲ ਰੱਖਿਆ ਗਿਆ ਹੈ ਅਤੇ ਇਹਨਾਂ ਵਿੱਚੋਂ 1 ਨੂੰ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ,ਜਦਕਿ 7 ਨਵੇਂ ਚਿਹਰੇ ਸ਼ਾਮਿਲ ਕੀਤੇ ਗਏ ਹਨ।ਕੈਪਟਨ ਮੰਤਰੀ ਮੰਡਲ ਦੇ 5 ਮੰਤਰੀਆਂ ਨੂੰ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ।
ਜਿਨ੍ਹਾਂ ਸਾਬਕਾ ਮੰਤਰੀਆਂ ਨੂੰ ਨਵੇਂ ਬਣ ਰਹੇ ਚੰਨੀ ਮੰਤਰੀ ਮੰਡਲ ਵਿੱਚ ਮੁੜ ਮੰਤਰੀ ਬਣਾਇਆ ਜਾ ਰਿਹਾ ਹੈ ਉਹਨਾਂ ਵਿੱਚੋਂ ਦੋ ਸ.ਸੁਖਜਿੰਦਰ ਸਿੰਘ ਰੰਧਾਵਾ ਅਤੇ ਓਮ ਪ੍ਰਕਾਸ਼ ਸੋਨੀ ਪਹਿਲਾਂ ਹੀ ਡਿਪਟੀ ਮੁੱਖ ਮੰਤਰੀ ਦੇ ਅਹੁਦਿਆਂ ਤੇ ਬਿਰਾਜਮਾਨ ਹੋ ਚੁੱਕੇ ਹਨ,ਜਦਕਿ ਬ੍ਰਹਮ ਮੋਹਿੰਦਰਾ,ਤ੍ਰਿਪਤ ਰਾਜਿੰਦਰ ਸਿੰਘ ਬਾਜਵਾ,ਮਨਪ੍ਰੀਤ ਸਿੰਘ ਬਾਦਲ,ਅਰੁਣਾ ਚੌਧਰੀ,ਰਜ਼ੀਆ ਸੁਲਤਾਨਾ,ਸੁਖਬਿੰਦਰ ਸਿੰਘ ਸੁਖਸਰਕਾਰੀਆ,ਭਾਰਤ ਭੂਸ਼ਣ ਆਸ਼ੂ ਅਤੇ ਵਿਜੇ ਇੰਦਰ ਸਿੰਗਲਾ ਸ਼ਾਮਿਲ ਹਨ।ਇਹਨਾਂ ਤੋਂ ਇਲਾਵਾ ਜਿਹੜੇ 7 ਨਵੇਂ ਚਿਹਰਿਆਂ ਨੂੰ ਚੰਨੀ ਮੰਤਰੀ ਮੰਡਲ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਉਹਨਾਂ ਵਿੱਚ ਕੈਪਟਨ ਮੰਤਰੀ ਮੰਡਲ ਵਿੱਚ ਪਹਿਲਾਂ ਮੰਤਰੀ ਰਹੇ ਰਾਣਾ ਗੁਰਜੀਤ ਸਿੰਘ ,ਕੁਲਜੀਤ ਸਿੰਘ ਨਾਗਰਾ,ਸੰਗਤ ਸਿੰਘ ਗਿਲਜ਼ੀਆਂ ,ਰਾਜ ਕੁਮਾਰ ਵੇਰਕਾ ,ਪਰਗਟ ਸਿੰਘ , ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ.ਬੇਅੰਤ ਸਿੰਘ ਦੇ ਪੋਤੇ ਗੁਰਕੀਰਤ ਸਿੰਘ ਕੋਟਲੀ ਸ਼ਾਮਲ ਹਨ।
ਜਿਨ੍ਹਾਂ ਕੈਪਟਨ ਮੰਤਰੀ ਮੰਡਲ ਦੇ 5 ਮੰਤਰੀਆਂ ਨੂੰ ਚੰਨੀ ਮੰਤਰੀ ਮੰਡਲ ਵਿੱਚ ਥਾਂ ਨਹੀਂ ਮਿਲੀ ਉਹਨਾਂ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ,ਬਲਬੀਰ ਸਿੰਘ ਸਿੱਧੂ,ਸਾਧੂ ਸਿੰਘ ਧਰਮਸੋਤ,ਸ਼ਾਮ ਸੁੰਦਰ ਅਰੋੜਾ ਅਤੇ ਗੁਰਪ੍ਰੀਤ ਸਿੰਘ ਕਾਂਗੜ ਸ਼ਾਮਿਲ ਹਨ।
ਕਾਂਗਰਸ ਹਾਈਕਮਾਨ ਨੇ ਭਾਵੇਂ ਸਭ ਵਰਗਾਂ ਅਤੇ ਇਲਾਕਿਆਂ ਨੂੰ ਪ੍ਰਤੀਨਿਧਤਾ ਦੇ ਕੇ ਪੰਜਾਬ ਵਿਧਾਇਕ ਦਲ ਵਿੱਚ ਧੜੇਬੰਦੀ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ,ਪਰੰਤੂ ਇਹ ਹੁਣ ਸਮਾਂ ਹੀ ਦੱਸੇਗਾ ਕਿ ਝੰਡੀ ਵਾਲੀ ਕਾਰ ਖੁੱਸਣ ਅਤੇ ਲੈਣ ਦੇ ਚਾਹਵਾਨਾਂ ਵੱਲੋਂ ਹਾਈਕਮਾਨ ਦੇ ਫੈੇਸਲੇ ਤੇ ਸਹਿਮਤੀ ਪ੍ਰਗਟ ਕੀਤੀ ਜਾਂਦੀ ਹੈ ਜਾਂ ਫੇਰ ਇਸ ਦਾ ਵਿਰੋਧ ਕੀਤਾ ਜਾਂਦਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਗੱਦੀਓਂ ਲਾਹੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹਨਾਂ ਨੇ ਕਾਂਗਰਸ ਹਾਈਕਮਾਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ ਬਗਾਵਤੀ ਸੁਰਾਂ ਅਪਣਾਈਆਂ ਹੋਈਆਂ ਹਨ,ਭਵਿੱਖ ਵਿੱਚ ਕੀ ਰਣਨੀਤੀ ਅਪਣਾਉਂਦੇ ਹਨ ਉਸ ਦਾ ਵੀ ਮੌਜੂਦਾ ਸਰਕਾਰ ਉੱਤੇ ਕਾਫੀ ਅਸਰ ਦੇਖਣ ਨੂੰ ਮਿਲੇਗਾ। ਭਾਵੇਂਕਿ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਥਾਂ ਤੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੰਦਿਆਂ ਉਹਨਾਂ ਦੀ ਕਾਫੀ ਪ੍ਰਸ਼ੰਸ਼ਾ ਕੀਤੀ ਹੈ।
ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪਿਛਲੇ 7 ਦਿਨਾਂ ਦੇ ਕਾਰਜਕਾਲ ਦੌਰਾਨ ਉਹਨਾਂ ਵੱਲੋਂ ਕੀਤੀ ਗਈ ਦਿਨ ਰਾਤ ਮਿਹਨਤ ਅਤੇ ਆਮ ਲੋਕਾਂ ਨੂੰ ਜੱਫੀਆਂ ਪਾ ਕੇ ਮਿਲਣ ਅਤੇ ਉਹਨਾਂ ਵੱਲੋਂ ਲਏ ਗਏ ਲੋਕ ਪੱਖੀ ਕਈ ਅਹਿਮ ਫੈਸਲਿਆਂ ਦੀ ਹਰ ਪਾਸਿਓਂ ਇੱਥੋਂ ਤੱਕ ਕਿ ਵਿਰੋਧੀ ਧਿਰਾਂ ਵੱਲੋਂ ਵੀ ਪ੍ਰਸ਼ੰਸ਼ਾ ਹੋ ਰਹੀ ਹੈ। ਪੰਜਾਬ ਦੇ ਲੋਕ ਹੁਣ ਇਹ ਆਸ ਕਰਨ ਲੱਗੇ ਹਨ ਕਿ ਬੇਸ਼ੱਕ ਭਾਵੇ ਚਰਨਜੀਤ ਸਿੰਘ ਚੰਨੀ ਨੂੰ ਬਹੁਤ ਘੱਟ ਸਮਾਂ ਮਿਲਿਆ ਹੈ ਪਰ ਉਹਨਾਂ ਦੀ ਦੂਰਅੰਦੇਸ਼ੀ ਸੋਚ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹ ਪੰਜਾਬ ਦੇ ਭਖਦੇ ਮਸਲਿਆਂ ਨੂੰ ਜਰੂਰ ਹੱਲ ਕਰਾ ਕੇ ਹੀ ਸਾਹ ਲੈਣਗੇ। ਹੜਤਾਲਾਂ ਵਿੱਚ ਜੁਟੇ ਮੁਲਾਜ਼ਮ ਵੀ ਆਪਣੇ ਮਸਲੇ ਹੱਲ ਹੋਣ ਦੇ ਆਸਵੰਦ ਦਿਖਾਈ ਦੇ ਰਹੇ ਹਨ ਕਿਉਂਕਿ ਸ. ਚੰਨੀ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਵਿੱਚ ਹੀ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਸੀ ਕਿ ਉਹਨਾਂ ਦੀਆਂ ਮੰਗਾਂ ਦਾ ਛੇਤੀ ਹੀ ਨਿਪਟਾਰਾ ਹੋ ਜਾਵੇਗਾ।
ਜਿਨ੍ਹਾਂ ਮੰਤਰੀਆਂ ਦੀ ਕੈਬਨਿਟ ਵਿੱਚੋਂ ਛੁੱਟੀ ਹੋ ਗਈ ਹੈ ,ਉਹਨਾਂ ਦੀ ਸੂਚੀ ਇਸ ਪ੍ਰਕਾਰ ਹੈ-:





ਕੈਬਨਿਟ ਵਿੱਚ ਸ਼ਾਮਿਲ ਹੋਣ ਵਾਲੇ ਨਵੇਂ ਚਿਹਰੇ-:







ਕੈਬਨਿਟ ਵਿੱਚ ਫੇਰ ਦੋਬਾਰਾ ਮੌਕਾ ਪਾਉਣ ਵਾਲੇ ਵਿਧਾਇਕ-:






























