ਮਾਨਸਾ ਦੇ ਮੁੰਡੇ ਨੇ ਮਾਰਿਆ ਮਾਅਰਕਾ
ਆਈਏਐਸ ਦੇ ਪੇਪਰ ਵਿੱਚ ਹਾਸਿਲ ਕੀਤਾ 34 ਵਾਂ ਰੈਂਕ

ਮਾਨਸਾ 24 ਸਤੰਬਰ (ਵਿਸ਼ਵ ਵਾਰਤਾ)-ਮਾਨਸਾ ਸ਼ਹਿਰ ਦੇ ਜੰਮਪਲ ਸਿਮਰਨਦੀਪ ਸਿੰਘ ਸਪੁੱਤਰ ਅਜੈਬ ਸਿੰਘ (ਦੰਦੀਵਾਲ ਪੈਲੇਸ, ਸੰਤ ਸਵੀਟਸ ਐਂਡ ਰੈਸਟੋਰੈਂਟ ਅਤੇ 4 ਸੀਜ਼ਨ ਹੋਟਲ )ਨੇ ਆਈਏਐਸ ਦਾ ਇਮਤਿਹਾਨ ਪਾਸ ਕਰਕੇ ਉਸ ਵਿਚੋਂ 34ਵਾਂ ਰੈਂਕ ਹਾਸਲ ਕਰਨ ਦੀ ਜਾਣਕਾਰੀ ਮਿਲੀ ਹੈ।ਇਸ ਨਤੀਜੇ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਸੁਰੇਸ਼ ਨੰਦਗੜੀਆ ਨੇ ਸਿਮਰਨਦੀਪ ਸਿੰਘ ਦਾ ਮੂੰਹ ਮਿੱਠਾ ਕਰਵਾਇਆ।
ਸਿਮਰਨਦੀਪ ਸਿੰਘ ਨੇ ਦਸਵੀਂ ਦੀ ਪ੍ਰੀਖਿਆ ਅਕਾਲ ਅਕੈਡਮੀ ਕੌੜੀਵਾੜਾ ਤੋਂ ਕੀਤੀ ਅਤੇ ਬਾਰਵੀਂ ਦਾ ਇਮਤਿਹਾਨ ਡੀਏਵੀ ਸਕੂਲ ਮਾਨਸਾ ਤੋਂ ਪਾਸ ਕਰਕੇ ਝਾਰਖੰਡ ਤੋਂ ਆਈਆਈਟੀ ਕੀਤੀ। ਉਸਨੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੋਂ ਐਮਬੀਏ ਕੀਤੀ । ਉਸ ਨੇ ਹਿੰਦੂਸਤਾਨ ਪੈਟਰੋਲੀਅਮ ਵਿਚ ਕਈ ਸਾਲ ਨੌਕਰੀ ਕੀਤੀ ਅਤੇ ਨਾਲ ਨਾਲ ਕੈਪੀਟੀਸ਼ਨ ਦੀ ਤਿਆਰੀ ਕਰਦਾ ਰਿਹਾ। ਥੋੜਾ ਚਿਰ ਪਹਿਲਾਂ ਹੀ ਉਸ ਦੀ ਨਿਯੁਕਤੀ ਪੀਪੀਐਸਸੀ ਰਾਹੀਂ ਬਤੌਰ ਡੀਐਸਪੀ ਵੱਜੋਂ ਹੋਈ ਸੀ ਅਤੇ ਹੁਣ ਵੱਡੀ ਪ੍ਰਾਪਤੀ ਵਜੋਂ ਆਈਏਐਸ ਦਾ ਮਾਅਰਕਾ ਮਾਰਿਆ ਹੈ।





















