ਮੰਤਰੀ ਮੰਡਲ ਵਿੱਚ ਵਾਧੇ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੱਧੂ ਦਿੱਲੀ ਲਈ ਰਵਾਨਾ
ਮੁੱਖ ਮੰਤਰੀ ਦਾ ਪਿਛਲੇ ਚਾਰ ਦਿਨਾਂ ਵਿੱਚ ਤੀਜਾ ਗੇੜਾ
ਸੁਨੀਲ ਜਾਖੜ ਦੀ ਨਾਰਾਜ਼ਗੀ ਨੇ ਫਸਾਇਆ ਪੇਚਾ
ਹੈਲੀਕਾਪਟਰ ਰਾਂਹੀਂ ਦਿੱਲੀ ਨੂੰ ਰਵਾਨਾ ਹੋਏ ਮੁੱਖ ਮੰਤਰੀ ਤੇ ਨਵਜੋਤ ਸਿੱਧੂ

ਚੰਡੀਗੜ੍ਹ,24 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਿਛਲੇ ਚਾਰ ਦਿਨਾਂ ਦਰਮਿਆਨ ਅੱਜ ਚੌਥੀ ਵਾਰ ਦਿੱਲੀ ਲਈ ਰਵਾਨਾ ਹੋ ਗਏ ਹਨ। ਅੱਜ ਸਵੇਰੇ ਹੀ ਰਾਹੁਲ ਗਾਂਧੀ ਅਤੇ ਹੋਰ ਕਾਂਗਰਸ ਹਾਈਕਮਾਨ ਨਾਲ ਮੀਟਿੰਗ ਕਰਕੇ ਵਾਪਸ ਪਰਤੇ ਸਨ। ਖਾਸ ਗੱਲ ਹੈ ਕਿ ਹੁਣ ਮੁੱਖ ਮੰਤਰੀ ਨਾਲ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਹਨ। ਦੱਸ ਦਈਏ ਕਿ ਕੱਲ੍ਹ ਰਾਤ ਰਾਹੁਲ ਗਾਂਧੀ ,ਪ੍ਰਿਅੰਕਾ ਗਾਂਧੀ ,ਹਰੀਸ਼ ਰਾਵਤ ਅਤੇ ਕੇ.ਸੀ ਵੇਣੂਗੋਪਾਲ ਨਾਲ ਮੁੱਖ ਮੰਤਰੀ ਦੀ ਕਾਫੀ ਲੰਮੀ ਮੀਟਿੰਗ ਚੱਲੀ ਸੀ,ਜਿਸ ਤੋਂ ਬਾਅਦ ਇਹ ਤੈਅ ਸਮਝਿਆ ਜਾ ਰਿਹਾ ਸੀ ਕਿ ਕਿਸੇ ਵੀ ਸਮੇਂ ਮੰਤਰੀ ਮੰਡਲ ਦਾ ਐਲਾਨ ਹੋ ਸਕਦਾ ਹੈ। ਪਰ,ਮੰਤਰੀ ਮੰਡਲ ਦੇ ਫੈਸਲੇ ਨੂੰ ਲੈ ਕੇ ਹੋ ਰਹੀ ਦੇਰੀ ਸੀਨੀਅਰ ਆਗੂ ਸੁਨੀਲ ਜਾਖੜ ਦੀ ਨਾਰਾਜਗੀ ਦੱਸੀ ਜਾ ਰਹੀ ਹੈ।






















