ਦੀਪ ਇੰਦਰ ਸਿੰਘ ਪਟਵਾਲੀਆ ਬਣੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ

ਚੰਡੀਗੜ੍ਹ,23 ਸਤੰਬਰ(ਵਿਸ਼ਵ ਵਾਰਤਾ) ਦੀਪਇੰਦਰ ਸਿੰਘ ਪਟਵਾਲੀਆ ਨੂੰ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਬਣਾਇਆ ਗਿਆ ਹੈ। ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਨਾਲ ਹੀ ਅਤੁਲ ਨੰਦਾ ਨੇ ਵੀ 19 ਤਰੀਕ ਨੂੰ ਹੀ ਐਡਵੋਕੇਟ ਜਨਰਲ ਦੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਉਸ ਦਿਨ ਤੋਂ ਹੀ ਐਡਵੋਕੇਟ ਜਨਰਲ ਦਾ ਇਹ ਅਹਿਮ ਅਹੁਦਾ ਖਾਲੀ ਪਿਆ ਸੀ।
ਵਰਨਣਯੋਗ ਹੈ ਕਿ ਦੀਪ ਇੰਦਰ ਸਿੰਘ ਰਿਟਾ. ਜਸਟਿਸ ਕੁਲਦੀਪ ਸਿੰਘ ਦੇ ਬੇਟੇ ਹਨ।






















