• Latest
  • Trending
ਚੰਨੀ ਨੇ ਦੋ ਕਦਮ ਅੱਗੇ ਵਧਦਿਆਂ ਰੇਤ ਮਾਫ਼ੀਆ ਦੀਆਂ ਲਾਈਆਂ ਮੌਜਾਂ: ਹਰਪਾਲ ਸਿੰਘ ਚੀਮਾ

ਚੰਨੀ ਨੇ ਦੋ ਕਦਮ ਅੱਗੇ ਵਧਦਿਆਂ ਰੇਤ ਮਾਫ਼ੀਆ ਦੀਆਂ ਲਾਈਆਂ ਮੌਜਾਂ: ਹਰਪਾਲ ਸਿੰਘ ਚੀਮਾ

5 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
ਪਰਾਲੀ ਨਾ ਸਾੜਨ ਵਾਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਮਿਲੀ ਕਰੀਅਰ ਦੀ ਨਵੀਂ ਦਿਸ਼ਾ, ਮਾਹਿਰਾਂ ਨੇ ਦਿਖਾਏ ਸੁਨਹਿਰੇ ਭਵਿੱਖ ਦੇ ਰਾਹ

ਪਰਾਲੀ ਨਾ ਸਾੜਨ ਵਾਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਮਿਲੀ ਕਰੀਅਰ ਦੀ ਨਵੀਂ ਦਿਸ਼ਾ, ਮਾਹਿਰਾਂ ਨੇ ਦਿਖਾਏ ਸੁਨਹਿਰੇ ਭਵਿੱਖ ਦੇ ਰਾਹ

2 hours ago
ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ, ਹਰਜੋਤ ਸਿੰਘ ਬੈਂਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਰਾਸ਼ਟਰੀ ਸਨਮਾਨ ਕੀਤਾ ਪ੍ਰਾਪਤ

ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ, ਹਰਜੋਤ ਸਿੰਘ ਬੈਂਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਰਾਸ਼ਟਰੀ ਸਨਮਾਨ ਕੀਤਾ ਪ੍ਰਾਪਤ

3 hours ago
ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡ ਚੰਦੂ ਵਡਾਲਾ ਦੇ ਖੇਤਾਂ ’ਚੋਂ ਪਿਸਟਲ ਤੇ ਦੋ ਮੈਗਜ਼ੀਨ ਬਰਾਮਦ

ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡ ਚੰਦੂ ਵਡਾਲਾ ਦੇ ਖੇਤਾਂ ’ਚੋਂ ਪਿਸਟਲ ਤੇ ਦੋ ਮੈਗਜ਼ੀਨ ਬਰਾਮਦ

4 hours ago
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਮੈਗਜ਼ੀਨ “ਸ਼ਬਦ “ ਦਾ ‘ਗਿਆਨੀ ਸੋਹਣ ਸਿੰਘ ਸੀਤਲ’ ਵਿਸ਼ੇਸ਼ ਅੰਕ ਲੋਕ-ਅਰਪਣ

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਮੈਗਜ਼ੀਨ “ਸ਼ਬਦ “ ਦਾ ‘ਗਿਆਨੀ ਸੋਹਣ ਸਿੰਘ ਸੀਤਲ’ ਵਿਸ਼ੇਸ਼ ਅੰਕ ਲੋਕ-ਅਰਪਣ

4 hours ago
ਭਾਰਤ ਅਤੇ ਨਾਈਜੀਰੀਆ ਦੇ ਮਨੁੱਖੀ ਅਧਿਕਾਰ ਕਮਿਸ਼ਨਾਂ ਨੇ ਅਬੂਜਾ ਵਿੱਚ ਸਮਝੌਤਾ ਪੱਤਰ (MoU) ‘ਤੇ ਕੀਤੇ ਦਸਤਖਤ

ਭਾਰਤ ਅਤੇ ਨਾਈਜੀਰੀਆ ਦੇ ਮਨੁੱਖੀ ਅਧਿਕਾਰ ਕਮਿਸ਼ਨਾਂ ਨੇ ਅਬੂਜਾ ਵਿੱਚ ਸਮਝੌਤਾ ਪੱਤਰ (MoU) ‘ਤੇ ਕੀਤੇ ਦਸਤਖਤ

4 hours ago
ਕੰਬੋਡੀਆ ਨੇ ਲੜਕੀਆਂ ਨੂੰ cervical cancer ਤੋਂ ਬਚਾਉਣ ਲਈ ਦੇਸ਼-ਵਿਆਪੀ HPV ਮੁਹਿੰਮ ਕੀਤੀ ਸ਼ੁਰੂ 

ਕੰਬੋਡੀਆ ਨੇ ਲੜਕੀਆਂ ਨੂੰ cervical cancer ਤੋਂ ਬਚਾਉਣ ਲਈ ਦੇਸ਼-ਵਿਆਪੀ HPV ਮੁਹਿੰਮ ਕੀਤੀ ਸ਼ੁਰੂ 

4 hours ago
‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 295ਵਾਂ ਦਿਨ: ਪੰਜਾਬ ਪੁਲਿਸ ਵੱਲੋਂ 528 ਥਾਈਂ ਛਾਪੇਮਾਰੀ; 176 ਕਾਬੂ

‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਦਾ 295ਵਾਂ ਦਿਨ: ਪੰਜਾਬ ਪੁਲਿਸ ਵੱਲੋਂ 528 ਥਾਈਂ ਛਾਪੇਮਾਰੀ; 176 ਕਾਬੂ

4 hours ago
ਪੰਜਾਬ ਵਿੱਚ ‘ਜਨਗਣਨਾ 2027 – ਪੜਾਅ 2’ ਦੀ ਸ਼ੁਰੂਆਤ: ਜਨਗਣਨਾ ਬਾਰੇ ਪ੍ਰਚਾਰ ਅਤੇ ਜਾਗਰੂਕਤਾ ਮੁਹਿੰਮ ਵਾਸਤੇ 9 ਡਿਜੀਟਲ ਐਲਈਡੀ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਦੇ ਕੀਤਾ ਰਵਾਨਾ

ਪੰਜਾਬ ਵਿੱਚ ‘ਜਨਗਣਨਾ 2027 – ਪੜਾਅ 2’ ਦੀ ਸ਼ੁਰੂਆਤ: ਜਨਗਣਨਾ ਬਾਰੇ ਪ੍ਰਚਾਰ ਅਤੇ ਜਾਗਰੂਕਤਾ ਮੁਹਿੰਮ ਵਾਸਤੇ 9 ਡਿਜੀਟਲ ਐਲਈਡੀ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਦੇ ਕੀਤਾ ਰਵਾਨਾ

5 hours ago
ਪੰਜਾਬ ਦੀ ਤਕਨੀਕੀ ਸਿੱਖਿਆ ਵਿੱਚ ਇਤਿਹਾਸਕ ਬਦਲਾਅ; ਭਗਵੰਤ ਮਾਨ ਸਰਕਾਰ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਦਿਵਾ ਰਹੀ ਹੈ ਉਦਯੋਗਿਕ ਖੇਤਰ ਦਾ ਤਜਰਬਾ

ਪੰਜਾਬ ਦੀ ਤਕਨੀਕੀ ਸਿੱਖਿਆ ਵਿੱਚ ਇਤਿਹਾਸਕ ਬਦਲਾਅ; ਭਗਵੰਤ ਮਾਨ ਸਰਕਾਰ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਦਿਵਾ ਰਹੀ ਹੈ ਉਦਯੋਗਿਕ ਖੇਤਰ ਦਾ ਤਜਰਬਾ

5 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

5 hours ago
ਕਪੂਰਥਲਾ ਦੇ ਪਿੰਡ ਕਾਲਵਾਂ ’ਚ ਪਰਾਲੀ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦੀ ਪਰਾਲੀ ਸੜ ਕੇ ਸੁਆਹ

ਕਪੂਰਥਲਾ ਦੇ ਪਿੰਡ ਕਾਲਵਾਂ ’ਚ ਪਰਾਲੀ ਦੇ ਡੰਪ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦੀ ਪਰਾਲੀ ਸੜ ਕੇ ਸੁਆਹ

6 hours ago
Hindi News
English News
Thursday, November 12, 2026
No Result
View All Result
17 °c
Chandigarh
21 ° Thu
22 ° Fri
23 ° Sat
19 ° Sun
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਚੰਨੀ ਨੇ ਦੋ ਕਦਮ ਅੱਗੇ ਵਧਦਿਆਂ ਰੇਤ ਮਾਫ਼ੀਆ ਦੀਆਂ ਲਾਈਆਂ ਮੌਜਾਂ: ਹਰਪਾਲ ਸਿੰਘ ਚੀਮਾ

September 21, 2021
in ਸਿਆਸੀ, ਖਬਰਾਂ, ਪੰਜਾਬ
ਚੰਨੀ ਨੇ ਦੋ ਕਦਮ ਅੱਗੇ ਵਧਦਿਆਂ ਰੇਤ ਮਾਫ਼ੀਆ ਦੀਆਂ ਲਾਈਆਂ ਮੌਜਾਂ: ਹਰਪਾਲ ਸਿੰਘ ਚੀਮਾ

ਚੰਨੀ ਨੇ ਦੋ ਕਦਮ ਅੱਗੇ ਵਧਦਿਆਂ ਰੇਤ ਮਾਫ਼ੀਆ ਦੀਆਂ ਲਾਈਆਂ ਮੌਜਾਂ: ਹਰਪਾਲ ਸਿੰਘ ਚੀਮਾ

ਕਿਹਾ, ਦ੍ਰਿੜ ਸਿਆਸੀ ਇਰਾਦੇ ਅਤੇ ਠੋਸ ਨੀਤੀ ਬਗੈਰ ਰੇਤ ਮਾਫ਼ੀਆ ਦੀਆਂ ਜੜਾਂ ਪੁੱਟਣੀਆਂ ਅਸੰਭਵ

ਨਵ- ਨਿਯੁਕਤ ਮੁੱਖ ਮੰਤਰੀ ਦੇ ਲੋਕ ਲਭਾਉ ਐਲਾਨਾਂ ‘ਤੇ ‘ਆਪ’ ਨੇ ਚੁੱਕੇ ਗੰਭੀਰ ਸਵਾਲ

ਚੰਨੀ ਨੇ ਦੋ ਕਦਮ ਅੱਗੇ ਵਧਦਿਆਂ ਰੇਤ ਮਾਫ਼ੀਆ ਦੀਆਂ ਲਾਈਆਂ ਮੌਜਾਂ: ਹਰਪਾਲ ਸਿੰਘ ਚੀਮਾ

ਚੰਡੀਗੜ, 21 ਸਤੰਬਰ(ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਤੇ ਐਲਾਨਾਂ ‘ਤੇ ਗੰਭੀਰ ਸਵਾਲ ਖੜੇ ਕੀਤੇ ਹਨ। ‘ਆਪ’ ਨੇ ਦੋਸ਼ ਲਾਇਆ ਕਿ ਚੰਨੀ ਨੇ ਰੇਤ ਮਾਫ਼ੀਆ ਦੀਆਂ ਲਗਾਮਾਂ ਕਸਣ ਦੀ ਥਾਂ ਹੋਰ ਜ਼ਿਆਦਾ ਢਿੱਲੀਆਂ ਕਰ ਦਿੱਤੀਆਂ ਹਨ। ਇਸੇ ਤਰਾਂ ਮੁਲਜ਼ਮ ਵਰਗ ਨੂੰ ਗੱਫ਼ੇ ਦੇਣ ਨਾਂ ‘ਤੇ ਉਲਟਾ ਤਿੰਨ- ਚਾਰ ਸਿੱਧੀਆਂ ਠੱਗੀਆਂ ਮਾਰ ਲਈਆਂ ਹਨ।
ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ, ”ਉਮੀਦ ਦੇ ਉਲਟ ਚਰਨਜੀਤ ਸਿੰਘ ਚੰਨੀ ‘ਮੋਦੀ ਸਟਾਇਲ’ ਵਿੱਚ ਪੰਜਾਬ ਅਤੇ ਪੰਜਾਬੀਆਂ ਗੁੰਮਰਾਹ ਕਰਨ ਲੱਗੇ ਹਨ। ਸਹੁੰ ਚੁੱਕਣ ਉਪਰੰਤ ਚੰਨੀ ਵੱਲੋਂ ਕੀਤੇ ਗਏ ਐਲਾਨ ਅਤੇ ਜ਼ਮੀਨੀ ਹਕੀਕਤ ਇਸ ਦੀ ਪੁਸ਼ਟੀ ਕਰਦੇ ਹਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਇੱਕ ਠੋਸ ਖਣਨ ਨੀਤੀ (ਮਾਇਨਿੰਗ ਪਾਲਿਸੀ) ਅਤੇ ਦ੍ਰਿੜ ਸਿਆਸੀ ਇਰਾਦੇ ਬਗੈਰ ਪੰਜਾਬ ਵਿੱਚ 20 ਸਾਲਾਂ ਤੋਂ ਜਾਰੀ ਰੇਤ- ਬਜਰੀ ਮਾਫੀਆ ਦੀਆਂ ਜੜਾਂ ਨਹੀਂ ਪੁੱਟੀਆਂ ਜਾ ਸਕਦੀਆਂ। ਜ਼ਮੀਨ ਮਾਲਕਾਂ ਨੂੰ ਆਪਣੀ ਜ਼ਮੀਨ ਵਿਚੋਂ ਮੁਫ਼ਤ ਰੇਤ ਕੱਢ ਕੇ ਵੇਚਣ ਦੀ ਮਨਜੂਰੀ ਦਿੱਤੇ ਜਾਣ ਨਾਲ ਰੇਤ ਮਾਫ਼ੀਆ ਨੂੰ ਕਿਵੇਂ ਨੱਥ ਪਏਗੀ ? ਇਹ ਵੱਡਾ ਸਵਾਲ ਹੀ ਨਹੀਂ ਸਗੋਂ ਵੱਡਾ ਸ਼ੰਕਾ ਹੈ ਕਿ ਬਚਦੇ 4- 5 ਮਹੀਨਿਆਂ ਵਿੱਚ ਰੇਤ ਮਾਫੀਆ ਜ਼ਮੀਨ ਮਾਲਕਾਂ ਦੀ ਆੜ ‘ਚ ਜਿੰਨੀ ਮਰਜ਼ੀ ਨਜਾਇਜ਼ ਮਾਇਨਿੰਗ ਕਰਦਾ ਰਹੇ।
ਚੀਮਾ ਨੇ ਕਿਹਾ ਕਿ ਜਿੰਨਾ ਚਿਰ ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਪੱਤਰ ਅਨੁਸਾਰ ਪੰਜਾਬ ਸਰਕਾਰ ‘ਰੇਤ- ਬਜਰੀ ਖਣਨ ਨਿਗਮ’ ਦਾ ਗਠਨ ਨਹੀਂ ਕਰਦੀ, ਓਨੀ ਦੇਰ ਨਾ ਰੇਤ ਮਾਫ਼ੀਆ ਨੂੰ ਨੱਥ ਪੈ ਸਕਦੀ ਹੈ ਅਤੇ ਨਾ ਹੀ ਪੰਜਾਬ ਦੇ ਖ਼ਜ਼ਾਨੇ ਤੇ ਲੋਕਾਂ ਦੀ ਲੁੱਟ ਬੰਦ ਹੋ ਸਕਦੀ ਹੈ। ਇਸ ਕਰਕੇ ਚੰਨੀ ਸਰਕਾਰ ਗੁੰਮਰਾਹਕੁੰਨ ਕਦਮ ਚੁੱਕਣ ਦੀ ਥਾਂ ਪਿਛਲੀ ਖਣਨ ਨੀਤੀ ਨੂੰ ਤੁਰੰਤ ਰੱਦ ਕਰਕੇ ਨਵੀਂ ਅਤੇ ਠੋਸ ਖਣਨ ਨੀਤੀ ਤੁਰੰਤ ਬਣਾਵੇ ਅਤੇ ਲਾਗੂ ਕਰੇ।
ਹਰਪਾਲ ਸਿੰਘ ਚੀਮਾ ਨੇ ਮੁੁਲਾਜ਼ਮਾਂ ਬਾਰੇ ਕੀਤੇ ਸਰਕਾਰੀ ਐਲਾਨਾਂ ਨੂੰ ਧੋਖ਼ਾ ਕਰਾਰ ਦਿੰਦੇ ਹੋਏ ਕਿਹਾ ਕਿ ਸਰਕਾਰੀ ਕਰਮਚਾਰੀਆਂ ਦਾ ਜਨਵਰੀ 2016 ਤੋਂ ਲਾਗੂ ਮਹਿੰਗਾਈ ਭੱਤਾ 125 ਫ਼ੀਸਦੀ ਬਣਦੀ ਹੈ , ਪ੍ਰੰਤੂ ਐਲਾਨ 113 ਫ਼ੀਸਦੀ ਦਾ ਕੀਤਾ ਗਿਆ ਹੈ। ਇੱਥੇ 12 ਫ਼ੀਸਦੀ ਘਟਾਇਆ ਗਿਆ ਅਤੇ 15 ਫ਼ੀਸਦੀ ਦਾ ਵਾਧਾ ਮਹਿਜ 3 ਫ਼ੀਸਦੀ ਰਹਿ ਜਾਵੇਗਾ। ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ 15 ਫ਼ੀਸਦੀ ਵਾਧੇ ਦਾ ਐਲਾਨ ਤਾਂ ਕਰ ਦਿੱਤਾ, ਪ੍ਰੰੰਤੂ 2016 ਤੋਂ ਲੈ ਕੇ ਜੂਨ 2021 ਤੱਕ ਦੇ ਬਣਦੇ ਲੱਖਾਂ ਬਕਾਏ ਗੋਲਮੋਲ ਕਰ ਦਿੱਤੇ। ਇਸੇ ਤਰਾਂ ਸਰਕਾਰੀ ਮੁਲਾਜ਼ਮਾਂ ਦੇ ਸਕੇਲ ਅਤੇ ਭੱਤੇ ਤੈਅ ਕਰਨ ਲਈ ਦੋ ਫ਼ਾਰਮੂਲੇ ਲਾਗੂ ਕਰਕੇ ਨਾ ਕੇਵਲ ਕਰਮਚਾਰੀ ਵਰਗ ਵਿੱਚ ਫੁੱਟ ਪਾਉਣ ਦੀ ਸਾਜਿਸ਼ ਹੋ ਰਹੀ ਹੈ, ਸਗੋਂ ਸਕੇਲ ਤੈਅ ਕਰਨ ਲਈ ਤਕਨੀਕੀ ਜਟਿਲਤਾ ਵੀ ਵਧਾ ਦਿੱਤੀ ਹੈ। ਚੀਮਾ ਮੁਤਾਬਕ ਇੱਕ ਫ਼ਾਰਮੂਲੇ ਤਹਿਤ 2. 25 ਫ਼ੀਸਦੀ ਅਤੇ ਦੂਜੇ ਫ਼ਾਰਮੂਲੇ ਤਹਿਤ 2. 59 ਫ਼ੀਸਦੀ ਪੈਮਾਨਾ ਠੀਕ ਨਹੀਂ ਹੈ। ਇਸ ਲਈ ਵਿਅਕਤੀਗਤ ਰੂਪ ‘ਚ ਫ਼ਾਰਮੂਲਾ ਲਾਗੂ ਕਰਨ ਦੀ ਥਾਂ ਸਾਰੇ ਮੁਲਾਜ਼ਮਾਂ ਲਈ ਇੱਕਸਾਰ ਅਤੇ ਸਰਲ ਫ਼ਾਰਮੂਲਾ ਲਾਗੂ ਕੀਤਾ ਜਾਵੇ। ਉਨਾਂ ਦੋੋਸ਼ ਲਾਇਆ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਬਣਦੀ 20 ਲੱਖ ਦੀ ਗ੍ਰੈਜੂਟੀ ਬਾਰੇ ਕਦੇ ਮੂੰਹ ਨਹੀਂ ਖੋਲਿਆ। ਚੀਮਾ ਨੇ ਕੱਚੇ ਮੁਲਾਜ਼ਮ ਪੱਕੇ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਵੀ ਨਵੇਂ ਮੁੱਖ ਮੰਤਰੀ ਕੋਲੋਂ ਕੀਤੀ ਅਤੇ ਅਣਸੋਧੇ (ਅਨਰਿਵਾਈਜ਼ਡ) ਵਰਗ ਵੀ ਅਣਗੌਲੇ ਕਰਕੇ ਘੋਰ ਬੇਇਨਸਾਫ਼ੀ ਕੀਤੀ ਹੈ।
ਬਾਕਸ
‘ਸ਼ਾਹੀ ਆਦਤਾਂ ਤੋਂ ਮੁਕਤ ਨਹੀਂ ਹੋ ਸਕਦੇ ਕਾਂਗਰਸੀ’
ਚੰਡੀਗੜ –
ਨਵ- ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਚੰਡੀਗੜ ਤੋਂ ਨਵੀਂ ਦਿੱਲੀ ਲਈ ਵਰਤੇ ਗਏ ਚਾਰਟਿਡ ਪਲੇਨ (ਕਿਰਾਏ ਦੇ ਜਹਾਜ) ਬਾਰੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਈ ਵੀ ਵਿਅਕਤੀ ਵਿਸ਼ੇਸ਼ ਕਹਿਣ ਨਾਲ ‘ਆਮ ਆਦਮੀ’ ਨਹੀਂ ਹੋ ਜਾਂਦਾ, ਉਸ ਦੇ ਅਮਲ ਹੀ ਉਸਦੀ ਸਖ਼ਸ਼ੀਅਤ ਦਾ ਸੱਚ ਉਜਾਗਰ ਕਰਦੇ ਹਨ। ਇੱਕ ਦਿਨ ਪਹਿਲਾ ਖ਼ੁਦ ਨੂੰ ਗਰੀਬੜਾ ਜਿਹਾ ਆਮ ਆਦਮੀ ਕਹਿਣ ਵਾਲੇ ਚਰਨਜੀਤ ਸਿੰਘ ਚੰਨੀ ਅਤੇ ਸਿੱਧੂ-ਰੰਧਾਵਾ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ। ਚੀਮਾ ਨੇ ਕਿਹਾ ਕਿ ਕਾਂਗਰਸੀ ਆਪਣੀਆਂ ‘ਸ਼ਾਹੀ ਆਦਤਾਂ ‘ ਨਹੀਂ ਛੱਡ ਸਕਦੇ। ਉਨਾਂ ਕਿਹਾ ਕਿ ਚੰਨੀ, ਸਿੱਧੂ ਅਤੇ ਰੰਧਾਵਾ ਸਪੱਸ਼ਟ ਕਰਨ ਕਿ ਹਾਈਕਮਾਨ ਨੂੰ ਮਿਲਣ ਲਈ ਚਾਰਟਿਡ ਜਹਾਜ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿਚੋਂ ਜਾਂ ਫਿਰ ਪੰਜਾਬ ਕਾਂਗਰਸ ਕਮੇਟੀ ਦੇ ਖ਼ਜ਼ਾਨੇ ਵਿੱਚੋਂ ਕਿਰਾਏ ‘ਤੇ ਲਿਆ ਹੈ ਅਤੇ ਜਾਂ ਫਿਰ ਕਿਸੇ ਕਾਰਪੋਰੇਟ ਜਾਂ ਮਾਫ਼ੀਆ ਨੇ ਖਾਸ ਮਿਹਰਬਾਨੀ ਕੀਤੀ ਹੈ। ਹਰਪਾਲ ਸਿੰਘ ਚੀਮਾ ਨੇ ਪਿਛਲੀ ਕੈਪਟਨ ਸਰਕਾਰ ਦੀ ਥਾਂ ਨਵੀਂ ਚੰਨੀ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਦੇ ਹੈਲੀਕੈਪਟਰ ਦੀਆਂ ਕਾਂਗਰਸੀ ਇੰਚਾਰਜ ਹਰੀਸ਼ ਰਾਵਤ ਨੂੰ ਦਿੱਤੀਆਂ ਜਾ ਰਹੀਆਂ ਵਿਸ਼ੇਸ਼ ਸੇਵਾਵਾਂ ਨੂੰ ਵੀ ਖ਼ਜ਼ਾਨੇ ਦੀ ਲੁੱਟ ਅਤੇ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 11, 2026
0

ਚੰਡੀਗੜ੍ਹ, 11 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਪਰਾਲੀ ਨਾ ਸਾੜਨ ਵਾਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਮਿਲੀ ਕਰੀਅਰ ਦੀ ਨਵੀਂ ਦਿਸ਼ਾ, ਮਾਹਿਰਾਂ ਨੇ ਦਿਖਾਏ ਸੁਨਹਿਰੇ ਭਵਿੱਖ ਦੇ ਰਾਹ

ਪਰਾਲੀ ਨਾ ਸਾੜਨ ਵਾਲੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਮਿਲੀ ਕਰੀਅਰ ਦੀ ਨਵੀਂ ਦਿਸ਼ਾ, ਮਾਹਿਰਾਂ ਨੇ ਦਿਖਾਏ ਸੁਨਹਿਰੇ ਭਵਿੱਖ ਦੇ ਰਾਹ

by Navjot
November 11, 2026
0

    ਸੁਲਤਾਨਪੁਰ ਲੋਧੀ, 11 ਨਵੰਬਰ(ਵਿਸ਼ਵ ਵਾਰਤਾ) ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਵਾਤਾਵਰਣ ਦੀ ਸੰਭਾਲ ਨੂੰ ਤਰਜੀਹ ਦੇਣ ਵਾਲੇ...

ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ, ਹਰਜੋਤ ਸਿੰਘ ਬੈਂਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਰਾਸ਼ਟਰੀ ਸਨਮਾਨ ਕੀਤਾ ਪ੍ਰਾਪਤ

ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ, ਹਰਜੋਤ ਸਿੰਘ ਬੈਂਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਰਾਸ਼ਟਰੀ ਸਨਮਾਨ ਕੀਤਾ ਪ੍ਰਾਪਤ

by Ankit
November 11, 2026
0

ਅਨੰਦਪੁਰ ਸਾਹਿਬ ਬਣਿਆ ਪੰਜਾਬ ਦਾ ਸਭ ਤੋਂ ਸਾਫ਼-ਸੁਥਰਾ ਸ਼ਹਿਰ, ਹਰਜੋਤ ਸਿੰਘ ਬੈਂਸ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਰਾਸ਼ਟਰੀ ਸਨਮਾਨ ਕੀਤਾ...

ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡ ਚੰਦੂ ਵਡਾਲਾ ਦੇ ਖੇਤਾਂ ’ਚੋਂ ਪਿਸਟਲ ਤੇ ਦੋ ਮੈਗਜ਼ੀਨ ਬਰਾਮਦ

ਭਾਰਤ-ਪਾਕਿਸਤਾਨ ਸਰਹੱਦ ਨੇੜਲੇ ਪਿੰਡ ਚੰਦੂ ਵਡਾਲਾ ਦੇ ਖੇਤਾਂ ’ਚੋਂ ਪਿਸਟਲ ਤੇ ਦੋ ਮੈਗਜ਼ੀਨ ਬਰਾਮਦ

by Navjot
November 11, 2026
0

    ਗੁਰਦਾਸਪੁਰ,11 ਨਵੰਬਰ (ਵਿਸ਼ਵ ਵਾਰਤਾ) ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨੇੜੇ ਪੈਂਦੇ ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਖੇਤਰ ਵਿੱਚੋਂ ਇੱਕ ਪਿਸਟਲ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 11, 2026
0

ਚੰਡੀਗੜ੍ਹ, 11 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

Most Popular

ਮਲਿਕਾਰਜੁਨ ਖੜਗੇ ਦੀਆਂ ਟਿੱਪਣੀਆਂ ‘ਤੇ ਸਿਆਸੀ ਹੰਗਾਮਾ; ਭਾਜਪਾ ਵੱਲੋਂ ਰੋਸ ਪ੍ਰਦਰਸ਼ਨ

ਮਲਿਕਾਰਜੁਨ ਖੜਗੇ ਦੀਆਂ ਟਿੱਪਣੀਆਂ ‘ਤੇ ਸਿਆਸੀ ਹੰਗਾਮਾ; ਭਾਜਪਾ ਵੱਲੋਂ ਰੋਸ ਪ੍ਰਦਰਸ਼ਨ

by Jaspreet Kaur
2 weeks ago
0

ਮਲਿਕਾਰਜੁਨ ਖੜਗੇ ਦੀਆਂ ਟਿੱਪਣੀਆਂ 'ਤੇ ਸਿਆਸੀ ਹੰਗਾਮਾ; ਭਾਜਪਾ ਵੱਲੋਂ ਰੋਸ ਪ੍ਰਦਰਸ਼ਨ ਨਵੀ ਦਿੱਲੀ, 26 ਅਕਤੂਬਰ 2026 (ਵਿਸ਼ਵ ਵਾਰਤਾ): ਕਾਂਗਰਸ ਪ੍ਰਧਾਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 