ਪੰਜ ਨੁਕਾਤੀ ਪ੍ਰੋਗਰਾਮ ਨੂੰ ਲੈ ਕੇ ਨਵਜੋਤ ਸਿੱਧੂ ਦਾ ਵੱਡਾ ਬਿਆਨ
ਵੱਡੇ ਤਿੰਨ ਚਾਰ ਮੁੱਦਿਆਂ ਤੇ ਅੱਜ ਹੀ ਹੋਵੇਗਾ ਫੈਸਲਾ-ਨਵਜੋਤ ਸਿੱਧੂ
ਅੱਜ ਰਾਤ 8 ਵਜੇ ਹੋਵੇਗੀ ਕੈਬਨਿਟ ਦੀ ਮੀਟਿੰਗ

ਚੰਡੀਗੜ੍ਹ,20 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਮੀਟਿੰਗ ਅੱਜ ਰਾਤ 8 ਵਜੇ ਹੋਵੇਗੀ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਨਵੀਂ ਕੈਬਨਿਟ ਹਾਈਕਮਾਨ ਵੱਲੋਂ ਸੌਂਪੇ 18 ਨੁਕਤਿਆਂ ਨੂੰ ਜਲਦ ਪੂਰਾ ਕਰੇਗੀ ,ਪਰ ਉਹਨਾਂ ਵਿੱਚ ਨਸ਼ੇ,ਬਿਜਲੀ ਸਮਝੌਤੇ ਬੇਅਦਬੀ ਵਰਗੇ ਵੱਡੇ 5 ਮਸਲਿਆਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਅੱਜ ਦੀ ਮੀਟਿੰੰਗ ਵਿੱਚ ਹੀ ਤਿੰਨ ਚਾਰ ਮੁੱਦਿਆਂ ਤੇ ਫੈਸਲਾ ਲੈ ਲਿਆ ਜਾਵੇਗਾ।






















