ਓਮ ਪ੍ਰਕਾਸ਼ ਸੋਨੀ ਹੋਣਗੇ ਪੰਜਾਬ ਦੇ ਦੂਸਰੇ ਉਪ ਮੁੱਖ ਮੰਤਰੀ
ਕੱਲ੍ਹ ਸੁਖਜਿੰਦਰ ਰੰਧਾਵਾ ਤੇ ਬ੍ਰਹਮ ਮੋਹਿੰਦਰਾ ਨੂੰ ਉੁਪ ਮੁੱਖ ਮੰਤਰੀ ਲਗਾਉਣ ਦੇ ਸੀ ਚਰਚੇ

ਚੰਡੀਗੜ੍ਹ,20 ਸਤੰਬਰ(ਵਿਸ਼ਵ ਵਾਰਤਾ) ਚਰਨਜੀਤ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਮਹਿਜ਼ ਅੱਧਾ ਘੰਟਾਂ ਪਹਿਲਾਂ ਉੱਪ ਮੁੱਖ ਮੰਤਰੀ ਦੇ ਨਾਵਾਂ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਬ੍ਰਹਮ ਮੋਹਿੰਦਰਾ ਦੀ ਜਗ੍ਹਾ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ।






















