ਚੰਡੀਗੜ੍ਹ, 15 ਫਰਵਰੀ ਸੂਬੇ ਵਿੱਚ ਸਨਅਤਾਾ ਤੇ ਕਾਰੋਬਾਰ ਤੋਂ ਗ਼ੈਰਕਾਨੂੰਨੀ ਢੰਗ ਨਾਲ ਉਗਰਾਹੀ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਡੀਜੀਪੀ ਨੂੰ ਇਸ ਅਖੌਤੀ ਗੁੰਡਾ ਟੈਕਸ ਿਖ਼ਲਾਫ਼ ਸਖ਼ਤ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ | ਮੁੱਖ ਮੰਤਰੀ ਨੇ ਡੀਜੀਪੀ ਨੂੰ ਸਾਰੇ ਉਪਲੱਬਧ ਸਰੋਤਾਂ ਰਾਹੀਂ ਦੋਸ਼ੀਆਂ ਦੀ ਸ਼ਨਾਖ਼ਤ ਕਰਨ ਅਤੇ ਨਿਰਪੱਖ ਕਾਰਵਾਈ ਦਾ ਨਿਰਦੇਸ਼ ਦਿੱਤਾ ਹੈ |
ਕੈਬਨਿਟ ਮੀਟਿੰਗ ਵਿੱਚ ਮੰਤਰੀਆਾ ਨੇ ਇਹ ਮੁੱਦਾ ਉਠਾਉਂਦਿਆਾ ਮੁੱਖ ਮੰਤਰੀ ਨੂੰ ਗੁੰਡਾ ਟੈਕਸ ਬਾਰੇ ਰਿਪੋਰਟਾਾ ਦਾ ਨੋਟਿਸ ਲੈਣ ਲਈ ਬੇਨਤੀ ਕੀਤੀ | ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਸ ਘਟਨਾਕ੍ਰਮ ‘ਚ ਉਨ੍ਹਾਂ ਦੇ ਅਕਸ ਨੂੰ ਢਾਹ ਲਾਈ ਜਾ ਰਹੀ ਹੈ ਅਤੇ ਕਾਰੋਬਾਰੀ ਭਾਵਨਾਵਾਾ ਅਸਰਅੰਦਾਜ਼ ਹੋ ਰਹੀਆਾ ਹਨ, ਜਿਸ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਸਖ਼ਤ ਮੁਸ਼ੱਕਤ ਕਰ ਰਹੀ ਹੈ |
ਮੰਤਰੀਆਾ ਵੱਲੋਂ ਚਿੰਤਾ ਜ਼ਾਹਿਰ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਨੇ ਡੀਜੀਪੀ ਨੂੰ ਅਜਿਹਾ ਟੈਕਸ ਉਗਰਾਹੁਣ ਵਾਲਿਆਾ ਦੇ ਸਿਆਸੀ ਪ੍ਰਭਾਵ ਜਾਂ ਹੋਰ ਕਿਸੇ ਅਹੁਦੇ ਦੀ ਪ੍ਰਵਾਹ ਕੀਤੇ ਬਗ਼ੈਰ ਇਨ੍ਹਾਂ ਖਿਲਾਫ ਤੁਰੰਤ ਕਦਮ ਚੁੱਕਣ ਦਾ ਹੁਕਮ ਦਿੱਤਾ ਹੈ | ਮੁੱਖ ਮੰਤਰੀ ਨੇ ਡੀਜੀਪੀ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਇਹ ਸੰਦੇਸ਼ ਹਰੇਕ ਪੁਲੀਸ ਮੁਲਾਜ਼ਮ ਨੂੰ ਮਿਲ ਜਾਵੇ ਕਿ ਇਸ ਮਸਲੇ ‘ਚ ਕੋਈ ਢਿੱਲ ਜਾਂ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ |
ਮੁੱਖ ਮੰਤਰੀ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਸੂਬੇ ‘ਚ ਸਨਅਤਾਂ ਲਿਆਉਣ ਅਤੇ ਆਰਥਿਕ ਵਿਕਾਸ ਨੂੰ ਮੁੜ ਲੀਹ ‘ਤੇ ਚਾੜ੍ਹਨ ਬਾਰੇ ਸਰਕਾਰ ਦੇ ਯਤਨਾਂ ਵਿੱਚ ਵਿਘਨ ਪਾ ਰਹੀਆਾ ਹਨ | ਅਜਿਹੀਆਂ ਗਤੀਵਿਧੀਆਾ ਸੂਬੇ ‘ਚ ਨਿਵੇਸ਼ ਤੇ ਸਨਅਤਾਂ ਨੂੰ ਉਤਸ਼ਾਹਿਤ ਕਰਨ ਲਈ ਸਾਫ਼-ਸੁਥਰਾ ਅਤੇ ਪਾਰਦਰਸ਼ੀ ਮਾਹੌਲ ਮੁਹੱਈਆ ਕਰਾਉਣ ਅੱਗੇ ਵੀ ਅੜਿੱਕਾ ਹਨ | ਭਿ੍ਸ਼ਟਾਚਾਰ ਤੇ ਹਰੇਕ ਦੀਆਾ ਗ਼ੈਰਕਾਨੂੰਨੀ ਗਤੀਵਿਧੀਆਂ ਿਖ਼ਲਾਫ਼ ਸਰਕਾਰ ਦੀ ਅਸਹਿਣਯੋਗ ਨੀਤੀ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਸੂਬੇ ‘ਚ ਗ਼ੈਰਕਾਨੂੰਨੀ ਖਣਨ ਿਖ਼ਲਾਫ਼ ਕਾਇਮ ਕੀਤੀ ਕਮੇਟੀ ਦੇ ਕੰਮ ਦੀ ਨਿਗਰਾਨੀ ਕਰਨ ਲਈ ਕਿਹਾ ਹੈ |