ਅੱਜ ਡੇਢ ਸਾਲ ਬਾਅਦ ਖੁੱਲ੍ਹਣਗੇ ਪੰਜਾਬ ਯੂਨੀਵਰਸਿਟੀ ਦੇ ਦਰਵਾਜ਼ੇ
ਚੰਡੀਗੜ੍ਹ, 13ਸਤੰਬਰ(ਵਿਸ਼ਵ ਵਾਰਤਾ)- ਪੰਜਾਬ ਯੂਨੀਵਰਸਿਟੀ (ਪੀਯੂ) ਦੇ ਦਰਵਾਜ਼ੇ ਡੇਢ ਸਾਲ ਬਾਅਦ ਅੱਜ ਵਿਦਿਆਰਥੀਆਂ ਲਈ ਖੁੱਲ੍ਹਣ ਜਾ ਰਹੇ ਹਨ। ਪਹਿਲੇ ਦਿਨ ਚਾਰ ਵਿਭਾਗਾਂ ਦੇ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਹੈ। ਇਨ੍ਹਾਂ ਵਿਭਾਗਾਂ ਵਿੱਚ ਲਗਭਗ 1500 ਵਿਦਿਆਰਥੀ ਪੜ੍ਹਦੇ ਹਨ।























