ਸ਼ਾਸ਼ਤਰੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਸੈਕਟਰ 22, ਚੰਡੀਗੜ ਦੀ ਚੋਣ ਵਿੱਚ ਜਸਵਿੰਦਰ ਸਿੰਘ ਨਾਗਪਾਲ ਨੇ ਮਾਰੀ ਬਾਜ਼ੀ
ਆਪਣੇ ਵਿਰੋਧੀ ਮੁਕੇਸ਼ ਗੋਇਲ ਨੂੰ ਕੜੇ ਮੁਕਾਬਲੇ ਵਿਚ ਹਰਾਇਆ
ਚੰਡੀਗੜ,9ਸਤੰਬਰ (ਵਿਸ਼ਵ ਵਾਰਤਾ) ਸ਼ਾਸ਼ਤਰੀ ਮਾਰਕੀਟ ਦੀਆਂ ਚੋਣਾਂ ਵਿੱਚ ਵਿਰੋਧੀ ਮੁਕੇਸ਼ ਗੋਇਲ ਦੀ ਜਿੱਤ ਲਈ ਮੇਅਰ ਰਵੀ ਕਾਂਤ ਨੇ ਲਗਾਈ ਸੀ ਪੂਰੀ ਤਾਕਤ ਕਈ ਕਾਂਗਰਸੀਆਂ ਨੇ ਵੀ ਲਾਇਆ ਸੀ ਜ਼ੋਰ ਪਰ ਮਨਸੂਬਿਆਂ ਤੇ ਫਿਰਿਆ ਪਾਣੀ ਚੰਡੀਗੜ ਪ੍ਰਧਾਨ ਜਸਵਿੰਦਰ ਸਿੰਘ ਨਾਗਪਾਲ ਨੇ ਆਪਸੀ ਭਾਈਚਾਰੇ ਦੀ ਜਿੱਤ ਦੱਸਿਆ ਪ੍ਰਧਾਨਗੀ ਦੀ ਚੋਣ ਵਿੱਚ ਵਿਰੋਧੀ ਧਿਰ ਦਾ ਮੁਕੇਸ਼ ਗੋਇਲ ਜ਼ੋ ਕਿ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਨੂੰ ਜਸਵਿੰਦਰ ਸਿੰਘ ਨਾਗਪਾਲ ਨੇ 3 ਵੋਟਾਂ ਨਾਲ ਸਖਤ ਮੁਕਾਬਲੇ ਵਿਚ ਹਰਾਇਆ ਜਸਵਿੰਦਰ ਸਿੰਘ ਨਾਗਪਾਲ ਨੂੰ 157 ਵੋਟਾਂ ਪਈਆਂ ਜਦ ਕਿ ਮੁਕੇਸ਼ ਗੋਇਲ ਨੂੰ 154 ਵੋਟਾਂ ਪਈਆਂ ਮੁਕੇਸ਼ ਗੋਇਲ ਨੂੰ 3 ਵੋਟਾਂ ਦੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਮਾਰਕੀਟ ਦੀਆਂ 316 ਵੋਟਾਂ ਵਿੱਚੋਂ 3 ਵੋਟਾਂ ਕੈਂਸਰ ਹੋਈਆਂ ਜਦ ਕਿ 2 ਵਿਅਕਤੀ ਵੋਟ ਨਹੀਂ ਪਾ ਸਕੇ ਜਿੱਤਣ ਤੋਂ ਬਾਅਦ ਜਸਵਿੰਦਰ ਸਿੰਘ ਨਾਗਪਾਲ ਆਪਣੇ ਸਮੱਰਥਕਾਂ ਨਾਲ ਗੁਰਦੁਆਰਾ ਸੈਕਟਰ 22 ਵਿੱਚ ਪ੍ਰਮਾਤਮਾ ਦੇ ਸ਼ੁਕਰਾਨੇ ਦੀ ਅਰਦਾਸ ਕਰਵਾਈ ਅਤੇ ਗੁਰਦਵਾਰੇ ਦੇ ਮੀਤ ਗ੍ਰੰਥੀ ਤੋਂ ਸਿਰੋਪਾਓ ਦੀ ਦਾਤ ਹਾਂਸਲ ਕੀਤੀ ਇਸ ਮੋਕੇ ਬਬਲੂ, ਪ੍ਰਿੰਸ, ਜਸਪ੍ਰੀਤ ਸਿੰਘ ਜੱਸੀ, ਦਮਨਪ੍ਰੀਤ ਸਿੰਘ ਬਾਦਲ,ਚੇਤਇੰਦਰ ਸਿੰਘ , ਅਮਰਜੀਤ ਸਿੰਘ ਚੱਡਾ, ਗੁਰਪ੍ਰੀਤ ਸਿੰਘ, ਸੰਨੀ,ਨਿੰਦੀ ਬਾਊ, ਹਰਨਾਮ ਸਿੰਘ, ਹਰਪਾਲ ਸਿੰਘ, ਹਰਪ੍ਰੀਤ ਸਿੰਘ ਸੂਰਜ, ਪ੍ਰਿੰਸ,ਤੇ ਭਾਰੀ ਗਿਣਤੀ ਵਿੱਚ ਮਾਰਕੀਟ ਦੇ ਦੁਕਾਨਦਾਰ ਢੋਲ ਢਮੱਕੇ ਨਾਲ ਸਾਰੇ ਦੁਕਾਨਦਾਰਾਂ ਦਾ ਧੰਨਵਾਦ ਕੀਤਾ






















