ਉਲੰਪਿਕ ਚੈਂਪਿਅਨਾਂ ਨਾਲ ਕੀਤਾ ਵਾਅਦਾ ਨਿਭਾਉਣਗੇ ਕੈਪਟਨ ਅਮਰਿੰਦਰ ਸਿੰਘ
ਅੱਜ ਮੁੱਖ ਮੰਤਰੀ ਖੁਦ ਤਿਆਰ ਕਰਕੇ ਖਿਡਾਰੀਆਂ ਨੂੰ ਕਰਵਾਉਣਗੇ ਸ਼ਾਹੀ ਭੋਜ
ਦੇਖੋ,ਕਿਹੜੇ ਖਾਸ ਪਕਵਾਨ ਸ਼ਾਮਿਲ ਹਨ ਕੈਪਟਨ ਦੇ ਸ਼ਾਹੀ ਭੋਜ ਵਿੱਚ

ਚੰਡੀਗੜ੍ਹ,8 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੋਕਿਓ ਉਲੰਪਿਕ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਹਰਿਆਣਾ ਨਾਲ ਸੰਬੰਧਿਤ ਨੀਰਜ ਚੋਪੜਾ ਸਮੇਤ ਪੰਜਾਬ ਦੇ ਤਮਾਮ ਖਿਡਾਰੀਆਂ ਨੂੰ ਖੁਦ ਤੋਂ ਤਿਆਰ ਕੀਤਾ ਹੋਇਆ ਡਿਨਰ ਕਰਵਾਉਣ ਦਾ ਵਾਅਦਾ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਟਵੀਟਰ ਰਾਹੀਂ ਜਾਣਕਾਰੀ ਦਿੱਤੀ ਕਿ ਅੱਜ ਕੈਪਟਨ ਵੱਲੋਂ ਉਹਨਾਂ ਸਾਰੇ ਖਿਡਾਰੀਆਂ ਨੂੰ ਸ਼ਾਹੀ ਭੋਜ ਦਿੱਤਾ ਜਾਵੇਗਾ।
ਦੱਸ ਦਈਏ, ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਕਿੰਗ ਦਾ ਬੇਹੱਦ ਸ਼ੌਂਕ ਹੈ।ਕੈਪਟਨ ਅਮਰਿੰਦਰ ਸਿੰਘ ਖਿਡਾਰੀਆਂ ਲਈ ਪੁਲਾਅ,ਚਿਕਨ ਲੈਂਬ, ਆਲੂ ਅਤੇ ਜ਼ੀਰਾ ਰਾਇਸ ਤਿਆਰ ਕਰਨਗੇ। ਕੈਪਟਨ ਪਹਿਲਾਂ ਵੀ ਸਮੇਂ ਸਮੇਂ ਤੇ ਸ਼ਾਹੀ ਭੋਜ ਤਿਆਰ ਕਰਦੇ ਰਹੇ ਹਨ।






















