ਸਰਕਾਰੀ ਮੁਲਾਜ਼ਮਾਂ ਤੇ ਮਿਹਰਬਾਨ ਹੋਈ ਪੰਜਾਬ ਸਰਕਾਰ
ਦੇਖੋ,ਕਿਹੜੇ ਕਿਹੜੇ ਭੱਤੇ ਕੀਤੇ ਦੁੱਗਣੇ ਤੇ ਕਿਹੜੀਆਂ ਕਿਸ਼ਤਾਂ ਦੀ ਰਾਸ਼ੀ ਕੀਤੀ ਗਈ ਜਾਰੀ

ਚੰਡੀਗੜ੍ਹ,7 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਸਰਕਾਰ ਨੇ ਅੱਜ ਲਗਾਤਾਰ ਦੂਜੇ ਦਿਨ ਸਰਕਾਰੀ ਮੁਲਾਜ਼ਮਾਂ ਲਈ 6ਵੇਂ ਪੇਅ ਕਮੀਸ਼ਨ ਦੀ ਕਿਵਾਇਦ ਤੇ 6 ਮੰਗਾਂ ਦੀਆਂ ਚਿੱਠੀਆਂ ਜਾਰੀ ਕੀਤੀਆਂ ਹਨ ਜਿਸ ਦੇ ਅਨੁਸਾਰ-
- ਫਿਕਸਡ ਮੈਡਿਕਲ ਅਲਾਉਂਸ 1000 ਰੁੁਪਏ
- ਮਹੀਨਾਵਾਰ ਯਾਤਰਾ ਭੱਤਾ-ਲੈਵਲ 6 ਦੇ ਮੁਲਾਜ਼ਮਾ ਲਈ 1000 ਰੁਪਏ ਅਤੇ ਉਸਤੋਂ ਉੱਤੇ ਦੇ ਮੁਲਾਜ਼ਮਾਂ ਲਈ ਲੈਵਲ 10 ਤੱਕ 1500 ਅਤੇ ਉਸਤੋਂ ਉੱਤੇ ਵਾਲ਼ਿਆਂ ਨੂੰ 2000 ਰੁਪਏ
- ਸਿਟੀ ਕੰਪਨਸੇਟਰੀ ਅਲਾਉਂਸ 100 ਤੋਂ ਵਧਾ ਕੇ 200 ਅਤੇ 120 ਤੋਂ ਵਧਾ ਕੇ 240 ਰੁਪਏ
- ਡਿਅਰਨੈੱਸ ਅਲਾਉਂਸ 1.1.2016 ਤੋਂ 00% ਅਤੇ 1.07.2019 ਤੱਕ ਕ੍ਰਮਵਾਰ 17 %
- ਐਲੋਪੈਥੀ ਡਾਕਟਰਾਂ ,ਹੋਮਿਓਪੈਥੀ ਮੈਡੀਕਲ ਅਫਸਰਾਂ,ਆਯੁਰਵੇਦ ਡਾਕਟਰਾ,ਪਸ਼ੂਆਂ ਦੇ ਡਾਕਟਰਾਂ ਨੂੰ ਐਨਪੀਏ ਵਿੱਚ ਸ਼ਾਮਲ ਕੀਤਾ ਗਿਆ ਹੈ।
- ਰੂਰਲ ਏਰੀਆ ਅਲਾਉਂਸ 1 ਜੁਲਾਈ ਤੋਂ 5 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ।























