ਪੈਰਾਲੰਪਿਕਸ ਦੀ ਸੁਨਹਿਰੀ ਸਮਾਪਤੀ
ਭਾਰਤ ਨੇ ਆਖਰੀ ਦਿਨ ਜਿੱਤੇ 2 ਮੈਡਲ
ਸਮਾਪਤੀ ਸਮਾਰੋਹ ਵਿੱਚ ਅਵਨੀ ਲੇਖਰਾ ਬਣੀ ਭਾਰਤੀ ਟੀਮ ਦੀ ਝੰਡਾਬਰਦਾਰ
ਜਾਣੋ, ਕੁੱਲ ਕਿੰਨੇ ਮੈਡਲ ਪਏ ਭਾਰਤ ਦੀ ਝੋਲੀ ’ਚ
ਚੰਡੀਗੜ੍ਹ,6ਸਤੰਬਰ(ਵਿਸ਼ਵ ਵਾਰਤਾ) ਟੋਕਿਓ ਪੈਰਾਲੰਪਿਕਸ ਦੀ ਸੁਨਹਿਰੀ ਸਮਾਪਤੀ ਹੋ ਗਈ ਗਈ, ਅਵਨੀ ਲੇਖਰਾ ਇਸ ਸਮਾਪਤੀ ਸਮਾਰੋਹ ਵਿੱਚ ਭਾਰਤੀ ਦਲ ਦੀ ਝੰਡਾਬਰਦਾਰ ਬਣੀ।ਭਾਰਤ ਨੇ ਇਸ ਵਾਰ 5 ਸੋਨੇ ਸਮੇਤ 19 ਤਗਮੇ ਜਿੱਤੇ। ਕ੍ਰਿਸ਼ਨਾ ਨਗਰ ਨੇ ਭਾਰਤ ਨੂੰ 5 ਵਾਂ ਸੋਨ ਤਮਗਾ ਦਿਵਾਇਆ। ਪੈਰਾਲੰਪਿਕਸ ਵਿੱਚ ਇਹ ਭਾਰਤ ਦਾ ਹੁਣ ਤੱਕ ਦਾ ਸਰਬੋਤਮ ਪ੍ਰਦਰਸ਼ਨ ਹੈ। 19 ਸਾਲਾ ਨਿਸ਼ਾਨੇਬਾਜ਼ ਨੇ ਟੋਕੀਓ ਵਿੱਚ ਇੱਕ ਸੋਨੇ ਸਮੇਤ ਦੋ ਤਗਮੇ ਜਿੱਤੇ ਹਨ।
ਚੀਨ 207 ਮੈਡਲਾਂ ਨਾਲ ਪਹਿਲੇ, ਬ੍ਰਿਟੇਨ ਦੂਜੇ ਅਤੇ ਅਮਰੀਕਾ ਤੀਜੇ ਸਥਾਨ ‘ਤੇ ਰਿਹਾ।























