ਭਾਰਤ ਦੀ ਸਟਾਰ ਟੈਨਿਸ ਪਲੇਅਰ ਸਾਨੀਆ ਮਿਰਜ਼ਾ ਯੂਐਸ ਓਪਨ ਤੋਂ ਬਾਹਰ
ਚੰਡੀਗੜ੍ਹ,5ਸਤੰਬਰ(ਵਿਸ਼ਵ ਵਾਰਤਾ)- ਭਾਰਤ ਦੀ ਸਟਾਰ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਅਤੇ ਉਸ ਦੇ ਅਮਰੀਕੀ ਸਾਥੀ ਰਾਜੀਵ ਰਾਮ ਮਿਕਸਡ ਡਬਲਜ਼ ਦੇ ਪਹਿਲੇ ਦੌਰ ਵਿੱਚ ਯੂਐਸ ਓਪਨ ਤੋਂ ਬਾਹਰ ਹੋ ਗਏ। ਭਾਰਤ-ਅਮਰੀਕਾ ਦੀ ਜੋੜੀ ਨੂੰ ਪਹਿਲੇ ਦੌਰ ਵਿੱਚ ਯੂਕਰੇਨ ਦੀ ਡਾਇਨਾ ਯਾਸਤ੍ਰੇਮਸਕਾ ਅਤੇ ਆਸਟਰੇਲੀਆ ਦੇ ਮੈਕਸ ਪੁਰਸੇਲ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।























