ਭਾਰਤ-ਇੰਗਲੈਂਡ ਦਾ ਚੌਥਾ ਟੈਸਟ ਅੱਜ ਤੋਂ ਓਵਲ ਵਿੱਚ
ਸਟੈਂਡਬਾਏ ਖਿਡਾਰੀ ਪ੍ਰਸਿੱਧ ਕ੍ਰਿਸ਼ਨਾ ਨੂੰ ਚੌਥੇ ਮੈਚ ਤੋਂ ਪਹਿਲਾਂ ਟੀਮ ਵਿੱਚ ਕੀਤਾ ਗਿਆ ਸ਼ਾਮਲ

ਚੰਡੀਗੜ੍ਹ, 2ਸਤੰਬਰ(ਵਿਸ਼ਵ ਵਾਰਤਾ)-ਭਾਰਤ ਅਤੇ ਇੰਗਲੈਂਡ ਵਿਚਾਲੇ ਚੌਥਾ ਟੈਸਟ ਮੈਚ ਅੱਜ ਤੋਂ ਓਵਲ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਚੌਥੇ ਮੈਚ ਤੋਂ ਪਹਿਲਾਂ, ਸਟੈਂਡਬਾਏ ਖਿਡਾਰੀ ਪ੍ਰਸਿੱਧ ਕ੍ਰਿਸ਼ਨਾ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਲੰਡਨ ਦੇ ਦਿ ਓਵਲ, ਵਿੱਚ ਹੋਣ ਵਾਲੇ ਇਸ ਮੈਚ ਵਿੱਚ ਦੋਵੇਂ ਟੀਮਾਂ ਪੂਰੀ ਤਾਕਤ ਨਾਲ ਜਿੱਤਣ ਲਈ ਯਤਨ ਕਰਨਗੀਆਂ। ਵਿਸ਼ਵ ਟੈਸਟ ਚੈਂਪੀਅਨਸ਼ਿਪ ਅਧੀਨ ਚੱਲ ਰਹੀ ਇਹ ਲੜੀ ਦੋਵਾਂ ਲਈ ਮਹੱਤਵਪੂਰਨ ਹੈ। ਅਜਿਹੀ ਸਥਿਤੀ ਵਿੱਚ, ਚੌਥਾ ਟੈਸਟ ਜਿੱਤਣ ਵਾਲੀ ਟੀਮ ਸੀਰੀਜ਼ ਵਿੱਚ ਲੀਡ ਲਵੇਗੀ ਅਤੇ ਇੱਕ ਮਜ਼ਬੂਤ ਸਥਿਤੀ ਤੇ ਪਹੁੰਚੇਗੀ, ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਇਹ ਜਾਣਕਾਰੀ ਦਿੱਤੀ। ਤੇਜ਼ ਗੇਂਦਬਾਜ਼ ਕ੍ਰਿਸ਼ਨਾ ਨੂੰ ਓਵਲ ਟੈਸਟ ਵਿੱਚ ਇਸ਼ਾਂਤ ਸ਼ਰਮਾ ਦੀ ਜਗ੍ਹਾ ਪਲੇਇੰਗ ਇਲੈਵਨ ਵਿੱਚ ਮੌਕਾ ਮਿਲ ਸਕਦਾ ਹੈ, ਕਿਉਂਕਿ ਲੀਡਸ ਟੈਸਟ ਦੌਰਾਨ ਇਸ਼ਾਂਤ ਇੱਕ ਵੀ ਵਿਕਟ ਨਹੀਂ ਲੈ ਸਕਿਆ ਸੀ।





















