ਤਾਲਿਬਾਨ ਦੇ ਖੌਫਨਾਕ ਅੱਤਵਾਦੀ ਅਫਗਾਨਿਸਤਾਨ ਵਾਪਸ ਪਰਤੇ
ਓਸਾਮਾ ਦੇ ਹਥਿਆਰ ਸਪਲਾਇਰ ਅਤੇ ਰਾਜਦਾਰ ਦੀ ਵਾਪਸੀ

ਚੰਡੀਗੜ੍ਹ, 31ਅਗਸਤ(ਵਿਸ਼ਵ ਵਾਰਤਾ)ਹਥਿਆਰ ਸਪਲਾਇਰ ਅਮੀਨ-ਉਲ-ਹੱਕ, ਜੋ ਅਲ-ਕਾਇਦਾ ਦੇ ਸਾਬਕਾ ਨੇਤਾ ਓਸਾਮਾ ਬਿਨ ਲਾਦੇਨ ਦਾ ਕਰੀਬੀ ਹੈ, 20 ਸਾਲਾਂ ਬਾਅਦ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਵਿੱਚ ਆਪਣੇ ਘਰ ਪਰਤਿਆ ਹੈ। ਬਿਨ ਲਾਦੇਨ 9/11 ਦੇ ਹਮਲੇ ਤੋਂ ਕੁਝ ਦੇਰ ਬਾਅਦ ਤੋਰਾਬੋਰਾ ਦੀਆਂ ਗੁਫਾਵਾਂ ਵਿੱਚ ਲੁਕ ਗਿਆ ਸੀ। ਉਸ ਸਮੇਂ ਅਮੀਨ ਵੀ ਉਸ ਦੇ ਨਾਲ ਸੀ।






















