ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਪੈਣੀਆਂ ਸ਼ੁਰੂ
ਕਿੰਨੇ ਵਾਰਡਾਂ ਵਿਚ ਹੋ ਰਹੀ ਹੈ ਚੋਣ ?ਕਿੰਨੇ ਉਮੀਦਵਾਰ ਅਜਮਾ ਰਹੇ ਨੇ ਆਪਣੀ ਕਿਸਮਤ ? ਕਿੰਨੇ ਨੇ ਕੁੱਲ ਵੋਟਰ ਤੇ ਹੋਰ ਜਾਣਕਾਰੀ ਪੜ੍ਹ ਲਓ ਵਿਸ਼ਵ ਵਾਰਤਾ ਦੀ ਖਾਸ ਰਿਪੋਰਟ

ਨਵੀਂ ਦਿੱਲੀ, 22 ਅਗਸਤ(ਵਿਸ਼ਵ ਵਾਰਤਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਅੱਜ ਸਵੇਰੇ 8ਵਜੇ 46 ਵਾਰਡਾਂ ਵਿੱਚ ਸ਼ੁਰੂ ਹੋ ਗਿਆ ਹੈ,ਜੋ ਸ਼ਾਮ 5 ਵਜੇ ਤੱਕ ਜਾਰੀ ਰਹੇਗਾ। ਇਥੋਂ ਦੇ ਸਰਕਾਰੀ ਸਕੂਲਾਂ ਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਚੋਣ ਬੂਥਾਂ ਉੱਪਰ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। 46 ਸੀਟਾਂ ਲਈ ਕੁੱਲ 312 ਉਮੀਦਵਾਰ ਮੈਦਾਨ ਵਿਚ ਹਨ। ਇਹਨਾਂ ਚੋਣਾਂ ਵਿਚ 3.42 ਲੱਖ ਵੋਟਰ ਵੋਟਿੰਗ ਕਰਨਗੇ। 556 ਬੂਥ ਬਣਾਏ ਗਏ ਹਨ।
ਇਹਨਾਂ ਵੋਟਾਂ ਦੀ ਗਿਣਤੀ 25ਅਗਸਤ ਨੂੰ ਹੋਵੇਗੀ ਤੇ ਉਸ ਦਿਨ ਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਵੋਟਰ ਸੂਚੀ ਵਿੱਚ 1 ਲੱਖ 70ਹਜ਼ਾਰ 695 ਪੁਰਸ਼ ਵੋਟ ਕਰਨਗੇ। ਇਸ ਦੇ ਨਾਲ ਹੀ 1 ਲੱਖ 71 ਹਜ਼ਾਰ 370 ਔਰਤਾਂ ਵੋਟ ਕਰਨਗੀਆਂ। ਇਸ ਤੋਂ ਇਲਾਵਾ ਵੋਟਰ ਸੂਚੀ ਵਿੱਚ ਫੋਟੋ ਵਾਲੇ ਵੋਟਰਾਂ ਦੀ ਗਿਣਤੀ 2 ਲੱਖ 71 ਹਜ਼ਾਰ 205 ਹੈ, ਜਦੋਂ ਕਿ ਇਸ ਵਾਰ 90 ਹਜ਼ਾਰ ਦੇ ਕਰੀਬ ਫਰਜ਼ੀ ਵੋਟਾਂ ਨੂੰ ਕੱਟਿਆ ਗਿਆ ਹੈ।ਇਸ ਤੋਂ ਇਲਾਵਾ 47ਹਜ਼ਾਰ 500 ਨਵੇਂ ਵੋਟਰਾਂ ਦੇ ਨਾਂਅ ਵੀ ਸੂਚੀ ਵਿੱਚ ਜੋੜੇ ਗਏ ਹਨ।






















