
ਚੰਡੀਗੜ੍ਹ, 17 ਅਗਸਤ (ਵਿਸ਼ਵ ਵਾਰਤਾ)- ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਅਭਿਨੇਤਾ ਗਿੱਪੀ ਗਰੇਵਾਲ ਦੀ ਨਵੀਂ ਐਲਬਮ ਦਾ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ| ਆਪਣੀ ਆਉਣ ਵਾਲੀ ਐਲਬਮ ‘ਲਿਮਿਟੇਡ ਐਡੀਸ਼ਨ’ ਦੇ ਇੰਟਰੋ [ਕੈਪਸੂਲ] ਅਤੇ ਬੋਨਸ ਟਰੈਕ [2009 – ਰੀ ਹੀਟਿਡ] ਦੀ ਸਫਲਤਾਪੂਰਵਕ ਰਿਲੀਜ਼ ਤੋਂ ਬਾਅਦ ਗਿੱਪੀ ਗਰੇਵਾਲ ਨੇ ਨਵਾਂ ਟਰੈਕ ਪੇਸ਼ ਕੀਤਾ|
‘ਹੰਬਲ ਮਿਊਜ਼ਿਕ’ ਲੇਬਲ ਤੇ ‘ਹਥਿਆਰ 2’ ਨੂੰ ਰਿਲੀਜ਼ ਕੀਤਾ ਗਿਆ ਹੈ | ‘ਹਥਿਆਰ 2’ ਗਿੱਪੀ ਦੇ ਰਿਲੀਜ਼ ਹੋਏ ਪ੍ਰਸਿੱਧ ਗੀਤਾਂ ਵਿੱਚੋਂ ਇੱਕ ਦਾ ਸੀਕਵਲ ਹੈ, ਅੱਜ ਵੀ ‘ਹਥਿਆਰ’ ਗਾਣਾ ਦਰਸ਼ਕਾਂ ਦੀ ਪਲੇ ਲਿਸਟ ਵਿੱਚ ਸ਼ਾਮਲ ਹੈ। ਗਿੱਪੀ ਦੇ ਹੁਣ ਤਕ ਦੇ ਸਾਰੇ ਗਾਣੇ ਹਿੱਟ ਸਾਬਤ ਹੋਏ ਹਨ। ਹਥਿਆਰ ਗਾਣੇ ਦੇ ਰਿਲੀਜ਼ ਹੋਏ ਨੂੰ ਲਗਭਗ ਇੱਕ ਦਹਾਕਾ (10 ਸਾਲ) ਹੋ ਗਿਆ ਹੈ।
‘ਹਥਿਆਰ 2’ ਦੇ ਬੋਲ ਮਸ਼ਹੂਰ ਗੀਤਕਾਰ ਹੈਪੀ ਰਾਏਕੋਟੀ ਦੁਆਰਾ ਲਿਖਿਆ ਗਿਆ ਹੈ। ਬਲਜੀਤ ਸਿੰਘ ਦਿਓ ਨੇ ਵੀਡੀਓ ਦਾ ਨਿਰਦੇਸ਼ਨ ਕੀਤਾ ਹੈ। ਗਿੱਪੀ ਦੀ ਖੂਬਸੂਰਤ ਦਿੱਖ ਸੰਗੀਤ ਵੀਡੀਓ ਨੂੰ ਬਹੁਤ ਹੀ ਅਲੱਗ ਬਣਾ ਰਹੀ ਹੈ। ਮਸ਼ਹੂਰ ਮਾਡਲ ਅਤੇ ਇੰਫਲੂਏਂਸਰ ਨਵਪ੍ਰੀਤ ਬੰਗਾ ਆਪਣੀ ਹੌਟ ਅਤੇ ਕਾਤਲ ਅਦਾਵਾਂ ਨਾਲ ਗਾਣੇ ਦੀ ਵੀਡੀਓ ਨੂੰ ਹੋਰ ਜ਼ਿਆਦਾ ਦਿਲਚਸਪ ਬਣਾ ਰਹੀ ਹੈ। ਗਾਣੇ ਦਾ ਸੰਗੀਤ ਲਾਡੀ ਗਿੱਲ ਦੁਆਰਾ ਦਿੱਤਾ ਗਿਆ ਹੈ ਅਤੇ ਫੀਮੇਲ ਵੋਕਲ ‘ਮਨਪ੍ਰੀਤ ਕੌਰ’ ਦੀ ਹੈ।
ਗਾਣੇ ਦੀ ਗੱਲ ਕਰੀਏ ਤਾਂ ਇਹ ਸਾਬਤ ਹੋ ਗਿਆ ਹੈ ਕਿ ਗਾਣਾ ਸਾਰੇ ਰਿਕਾਰਡ ਤੋੜ ਦੇਵੇਗਾ | ਹਾਲਾਂਕਿ, ਗਿੱਪੀ ਨੇ ਐਲਬਮ ਵਿੱਚੋਂ ਪੂਰੀ ਟਰੈਕ ਲਿਸਟ ਦਾ ਅਜੇ ਐਲਾਨ ਨਹੀਂ ਕੀਤਾ ਹੈ। ਗੀਤ ‘ਹਥਿਆਰ 2’ ਦੇ ਰਿਲੀਜ਼ ਹੋਣ ਤੋਂ ਬਾਅਦ ਗਿੱਪੀ ਦੇ ਪ੍ਰਸ਼ੰਸਕ ਪੂਰੀ ਐਲਬਮ ਦੇ ਰਿਲੀਜ਼ ਹੋਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।






















