ਭਾਰਤੀ ਹਵਾਈ ਫੌਜ ਹੈਲੀਕਾਪਟਰ ਕਰੈਸ਼ ਮਾਮਲਾ:
ਕਰੀਬ 12 ਦਿਨਾਂ ਬਾਅਦ ਮਿਲੀ ਪਾਇਲਟ ਦੀ ਮ੍ਰਿਤਕ ਦੇਹ
ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਡਿੱਗਿਆ ਸੀ ਹੈਲੀਕਾਪਟਰ
ਲਗਾਤਾਰ ਜਾਰੀ ਸੀ ਸਰਚ ਅਭਿਆਨ

ਚੰਡੀਗੜ੍ਹ, 16ਅਗਸਤ(ਵਿਸ਼ਵ ਵਾਰਤਾ)-ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਫੌਜ ਦਾ ਧਰੁਵ ਹੈਲੀਕਾਪਟਰ ਏਐਲਐਚ ਮਾਰਕ -4 3ਅਗਸਤ ਨੂੰ ਫੌਜ ਵੱਲੋਂ ਕੀਤੀ ਜਾਂਦੀ ਰੁਟੀਨ ਹਵਾਈ ਗਸ਼ਤ ਦੌਰਾਨ ਕਿਸੇ ਤਕਨੀਕੀ ਖ਼ਰਾਬੀ ਕਾਰਨ ਡੈਮ ਦੀ ਝੀਲ ਵਿੱਚ ਡਿੱਗ ਪਿਆ ਸੀ। ਹਾਦਸਾਗ੍ਰਸਤ ਹੋਣ ਦੇ 12 ਦਿਨਾਂ ਬਾਅਦ ਪਾਇਲਟ ਦੀ ਮ੍ਰਿਤਕ ਦੇਹ ਮਿਲੀ ਹੈ। ਮ੍ਰਿਤਕ ਦੇਹ ਨੂੰ ਮਿਲਟਰੀ ਹਸਪਤਾਲ ਵਿੱਚ ਰਖਵਾਇਆ ਗਿਆ ਹੈ।
ਇਸ ਹਾਦਸੇ ਤੋਂ ਬਾਅਦ ਜਹਾਜ਼ ਵਿੱਚ ਮੌਜੂਦ ਪਾਇਲਟ ਤੇ ਕੋ-ਪਾਇਲਟ ਨੂੰ ਲੱਭਣ ਲਈ 12 ਦਿਨਾਂ ਤੋਂ ਮੁਹਿੰਮ ਚਲਾਈ ਗਈ ਸੀ। ਪਾਇਲਟ ਲੈਫਟੀਨੈਂਟ ਕਰਨਲ ਐਸ ਬਾਥ ਅਤੇ ਸਹਿ ਪਾਇਲਟ ਕੈਪਟਨ ਜਯੰਤੀ ਜੋਸ਼ੀ ਨੂੰ ਲੱਭਣ ਲਈ ਸੈਨਾ ਹਵਾਈ ਸੈਨਾ ਅਤੇ ਜਲ ਸੈਨਾ ਦੇ ਗੋਤਾਖੋਰ ਫੌਜ ਦੇ ਅਧਿਕਾਰੀਆਂ ਦੀ ਤਲਾਸ਼ੀ ਮੁਹਿੰਮ ਵਿੱਚ ਲੱਗੇ ਹੋਏ ਸਨ।

ਵਰਨਣਯੋਗ ਹੈ ਕਿ ਮੀਂਹ ਪੈਣ ਕਾਰਨ ਵੀ ਗੋਤਾਖੋਰਾਂ ਨੂੰ ਸਰਚ ਮੁਹਿੰਮ ਵਿੱਚ ਮੁਸ਼ਕਲ ਹੋ ਰਹੀ ਸੀ। ਇਸ ਮੁਹਿੰਮ ਵਿੱਚ ਲਗਭਗ 150 ਜਵਾਨ ਸ਼ਾਮਲ ਸਨ। ਪਰ ਅੱਜ ਪੂਰੇ 12 ਦਿਨਾਂ ਬਾਅਦ ਪਾਇਲਟ ਦੀ ਮ੍ਰਿਤਕ ਦੇਹ ਬਰਾਮਦ ਹੋਈ ਹੈ।






















