• Latest
  • Trending
ਭਾਰਤੀ ਕਿਸਾਨ ਯੂਨੀਅਨ ਵੱਲੋਂ 40 ਥਾਵਾਂ ਤੇ ਮਨਾਇਆ ਗਿਆ ਕਿਸਾਨ ਮਜ਼ਦੂਰ ਮੁਕਤੀ-ਸੰਘਰਸ਼ ਦਿਵਸ

ਭਾਰਤੀ ਕਿਸਾਨ ਯੂਨੀਅਨ ਵੱਲੋਂ 40 ਥਾਵਾਂ ਤੇ ਮਨਾਇਆ ਗਿਆ ਕਿਸਾਨ ਮਜ਼ਦੂਰ ਮੁਕਤੀ-ਸੰਘਰਸ਼ ਦਿਵਸ

5 years ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ

6 minutes ago
ਮੁਅੱਤਲ DIG ਹਰਚਰਨ ਸਿੰਘ ਭੁੱਲਰ ਮਨੀ ਲਾਂਡਰਿੰਗ ਮਾਮਲਾ ; ED ਵੱਲੋਂ ਪੰਜਾਬ ਦੇ 7 IAS ਅਤੇ IPS ਅਧਿਕਾਰੀਆਂ ਨੂੰ ਸੰਮਨ

ਮੁਅੱਤਲ DIG ਹਰਚਰਨ ਸਿੰਘ ਭੁੱਲਰ ਮਨੀ ਲਾਂਡਰਿੰਗ ਮਾਮਲਾ ; ED ਵੱਲੋਂ ਪੰਜਾਬ ਦੇ 7 IAS ਅਤੇ IPS ਅਧਿਕਾਰੀਆਂ ਨੂੰ ਸੰਮਨ

41 minutes ago
Asia Cup Rising Stars : ਕਪਤਾਨ ਤਿਲਕ ਵਰਮਾ ਦਾ ਸੈਂਕੜਾ ਗਿਆ ਬੇਕਾਰ ; ਪਾਕਿਸਤਾਨ ਨੇ ਭਾਰਤ ਨੂੰ 48 ਦੌੜਾਂ ਨਾਲ ਹਰਾਇਆ

Asia Cup Rising Stars : ਕਪਤਾਨ ਤਿਲਕ ਵਰਮਾ ਦਾ ਸੈਂਕੜਾ ਗਿਆ ਬੇਕਾਰ ; ਪਾਕਿਸਤਾਨ ਨੇ ਭਾਰਤ ਨੂੰ 48 ਦੌੜਾਂ ਨਾਲ ਹਰਾਇਆ

60 minutes ago
ਭਾਰਤ-ਨੀਦਰਲੈਂਡ ਸਬੰਧ ਤਕਨਾਲੋਜੀ, ਸੈਮੀਕੰਡਕਟਰ ਅਤੇ ਰੱਖਿਆ ਖੇਤਰਾਂ ਤੱਕ ਫੈਲ ਰਹੇ ਹਨ: ਵਿਦੇਸ਼ ਮੰਤਰੀ ਜੈਸ਼ੰਕਰ

ਭਾਰਤ-ਨੀਦਰਲੈਂਡ ਸਬੰਧ ਤਕਨਾਲੋਜੀ, ਸੈਮੀਕੰਡਕਟਰ ਅਤੇ ਰੱਖਿਆ ਖੇਤਰਾਂ ਤੱਕ ਫੈਲ ਰਹੇ ਹਨ: ਵਿਦੇਸ਼ ਮੰਤਰੀ ਜੈਸ਼ੰਕਰ

1 hour ago
ਪਾਣੀ ਦਾ ਨਮੂਨਾ ਅਸੁਰੱਖਿਅਤ ਪਾਏ ਜਾਣ ‘ਤੇ FSSAI ਵੱਲੋਂ ਬਿਸਲੇਰੀ ਖਿਲਾਫ ਕਾਰਵਾਈ ਸ਼ੁਰੂ

ਪਾਣੀ ਦਾ ਨਮੂਨਾ ਅਸੁਰੱਖਿਅਤ ਪਾਏ ਜਾਣ ‘ਤੇ FSSAI ਵੱਲੋਂ ਬਿਸਲੇਰੀ ਖਿਲਾਫ ਕਾਰਵਾਈ ਸ਼ੁਰੂ

1 hour ago
Women’s Asian Champions Trophy :  ਮੌਜੂਦਾ ਚੈਂਪੀਅਨ ਭਾਰਤ ਨੇ ਥਾਈਲੈਂਡ ਨੂੰ 7-0 ਨਾਲ ਹਰਾਇਆ

Women’s Asian Champions Trophy :  ਮੌਜੂਦਾ ਚੈਂਪੀਅਨ ਭਾਰਤ ਨੇ ਥਾਈਲੈਂਡ ਨੂੰ 7-0 ਨਾਲ ਹਰਾਇਆ

1 hour ago
THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

THOUGHT OF THE DAY :🙏🌸 ਅੱਜ ਦਾ ਵਿਚਾਰ 🌸🙏

1 hour ago
Hukamnama Sri Darbar Sahib Today – 23 November 2026 | Ang 611 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 23 November 2026 | Ang 611 I ਅੱਜ ਦਾ ਹੁਕਮਨਾਮਾ

2 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

10 hours ago
Asia Cup Rising Stars 2026 : ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਜਾਰੀ ;  ਭਾਰਤ ਨੇ ਗਵਾਈਆਂ 2 ਵਿਕਟਾਂ

Asia Cup Rising Stars 2026 : ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਜਾਰੀ ;  ਭਾਰਤ ਨੇ ਗਵਾਈਆਂ 2 ਵਿਕਟਾਂ

11 hours ago
ਪ੍ਰਕਾਸ਼ ਪੁਰਬ ਮਨਾਉਣ ਗਏ ਜੱਥੇ ਦਾ ਪੱਛਮੀ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ ਸਵਾਗਤ

ਪ੍ਰਕਾਸ਼ ਪੁਰਬ ਮਨਾਉਣ ਗਏ ਜੱਥੇ ਦਾ ਪੱਛਮੀ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ ਸਵਾਗਤ

12 hours ago
ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਚ ਸਮਰਸਤਾ ਸੰਕਲਪ ਯਾਤਰਾ ਦਾ ਮੋਹਾਲੀ ਪਹੁਚੰਣ ‘ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ

ਕੇਵਲ ਸਿੰਘ ਢਿੱਲੋਂ ਦੀ ਅਗਵਾਈ ‘ਚ ਸਮਰਸਤਾ ਸੰਕਲਪ ਯਾਤਰਾ ਦਾ ਮੋਹਾਲੀ ਪਹੁਚੰਣ ‘ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ

12 hours ago
Hindi News
English News
Monday, November 23, 2026
No Result
View All Result
15 °c
Chandigarh
19 ° Tue
19 ° Wed
19 ° Thu
18 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਭਾਰਤੀ ਕਿਸਾਨ ਯੂਨੀਅਨ ਵੱਲੋਂ 40 ਥਾਵਾਂ ਤੇ ਮਨਾਇਆ ਗਿਆ ਕਿਸਾਨ ਮਜ਼ਦੂਰ ਮੁਕਤੀ-ਸੰਘਰਸ਼ ਦਿਵਸ

August 15, 2021
in ਖਬਰਾਂ, ਖੇਤੀਬਾੜੀ, ਪੰਜਾਬ
ਭਾਰਤੀ ਕਿਸਾਨ ਯੂਨੀਅਨ ਵੱਲੋਂ 40 ਥਾਵਾਂ ਤੇ ਮਨਾਇਆ ਗਿਆ ਕਿਸਾਨ ਮਜ਼ਦੂਰ ਮੁਕਤੀ-ਸੰਘਰਸ਼ ਦਿਵਸ

ਭਾਰਤੀ ਕਿਸਾਨ ਯੂਨੀਅਨ ਵੱਲੋਂ 40 ਥਾਵਾਂ ਤੇ ਮਨਾਇਆ ਗਿਆ ਕਿਸਾਨ ਮਜ਼ਦੂਰ ਮੁਕਤੀ-ਸੰਘਰਸ਼ ਦਿਵਸ

ਭਾਰਤੀ ਕਿਸਾਨ ਯੂਨੀਅਨ ਵੱਲੋਂ 40 ਥਾਵਾਂ ਤੇ ਮਨਾਇਆ ਗਿਆ ਕਿਸਾਨ ਮਜ਼ਦੂਰ ਮੁਕਤੀ-ਸੰਘਰਸ਼ ਦਿਵਸ

ਚੰਡੀਗੜ੍ਹ,15 ਅਗਸਤ(ਵਿਸ਼ਵ ਵਾਰਤਾ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਅੱਜ ਪੰਜਾਬ ਭਰ ਵਿੱਚ ਸੈਂਕੜੇ ਪਿੰਡਾਂ ਸ਼ਹਿਰਾਂ ਵਿੱਚ ਦੀ ਝੰਡਾ ਮਾਰਚ ਕਰਦੇ ਹੋਏ ਤਿੰਨ ਵੱਡੇ ਰੋਹ ਭਰਪੂਰ ਇਕੱਠਾਂ ਨਾਲ 40 ਥਾਂਵਾਂ ‘ਤੇ ਕਿਸਾਨ ਮਜ਼ਦੂਰ ਮੁਕਤੀ-ਸੰਘਰਸ਼ ਦਿਵਸ ਮਨਾਇਆ ਗਿਆ। ਹਰ ਥਾਂ ਮੌਜੂਦਾ ਕਿਸਾਨ ਘੋਲ਼ ਦੇ 500 ਤੋਂ ਵੱਧ ਸ਼ਹੀਦਾਂ ਨੂੰ ਅਤੇ ਬਰਤਾਨਵੀ ਸਾਮਰਾਜ ਵਿਰੋਧੀ ਕਿਸਾਨ ਲਹਿਰ ਦੇ ਆਗੂ ਚਾਚਾ ਅਜੀਤ ਸਿੰਘ ਨੂੰ ਉਨ੍ਹਾਂ ਦੀ 74ਵੀਂ ਬਰਸੀ ਦੇ ਮੌਕੇ ‘ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਨ ਰਾਹੀਂ ਸਟੇਜ ਦੀ ਸ਼ੁਰੂਆਤ ਕੀਤੀ ਗਈ।

ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਅਡਾਨੀ ਸੈਲੋ ਡਗਰੂ (ਮੋਗਾ), ਅਡਾਨੀ ਸੋਲਰ ਪਾਵਰ ਪਲਾਂਟ ਸਰਦਾਰਗੜ੍ਹ (ਬਠਿੰਡਾ) ਅਤੇ ਟੌਲ ਪਲਾਜ਼ਾ ਕਾਲਾਝਾੜ (ਸੰਗਰੂਰ) ਤਿੰਨੀ ਥਾਂਈਂ ਹਜ਼ਾਰਾਂ ਦੀ ਤਾਦਾਦ ਵਿੱਚ ਔਰਤਾਂ ਤੇ ਨੌਜਵਾਨਾਂ ਸਮੇਤ ਦਹਿ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦੇ ਠਾਠਾਂ ਮਾਰਦੇ ਰੋਹ ਭਰਪੂਰ ਇਕੱਠ ਦੇਖੇ ਗਏ। ਨਿੱਜੀਕਰਨ ਦੀਆਂ ਸਾਮਰਾਜੀ ਨੀਤੀਆਂ ਦੀ ਮਾਰ ਹੇਠ ਨਪੀੜੇ ਜਾ ਰਹੇ ਹਰ ਤਬਕੇ ਦੇ ਠੇਕਾ ਕਾਮੇ, ਕੱਚੇ ਅਧਿਆਪਕ/ਲੈਕਚਰਾਰ, ਪੱਕੇ ਅਧਿਆਪਕ, ਪੈਨਸ਼ਨਰ, ਬੇਰੁਜ਼ਗਾਰ, ਆਂਗਣਵਾੜੀ ਵਰਕਰਾਂ, ਆਸ਼ਾ ਵਰਕਰਾਂ, ਮਗਨਰੇਗਾ ਕਾਮੇ, ਪੇਂਡੂ ਖੇਤ ਮਜ਼ਦੂਰ, ਬਿਜਲੀ ਕਾਮੇ, ਜਲ ਸਪਲਾਈ ਕਾਮੇ ਅਤੇ ਹੋਰ ਸੰਘਰਸ਼ਸ਼ੀਲ ਲੋਕ ਵੀ ਹਮਾਇਤ ਵਿੱਚ ਸ਼ਾਮਲ ਹੋਏ। 

ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਕਾਲ਼ੇ ਖੇਤੀ ਕਾਨੂੰਨ, ਬਿਜਲੀ ਬਿੱਲ 2020 ਅਤੇ ਪਰਾਲ਼ੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਕੇ ਸਾਰੇ ਲੋੜਵੰਦ ਲੋਕਾਂ ਨੂੰ ਸਾਰੀਆਂ ਜ਼ਰੂਰੀ ਵਸਤਾਂ ਸਸਤੇ ਰੇਟਾਂ ‘ਤੇ ਦੇਣ ਦੀ ਗਰੰਟੀ ਕਰਨ ਅਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਨੂੰ ਦੇਸ਼ ਤੋਂ ਬਾਹਰ ਕਰਨ ਵਰਗੀਆਂ ਫੌਰੀ ਤੇ ਬੁਨਿਆਦੀ ਮੰਗਾਂ ਉੱਤੇ ਪੂਰਾ ਜ਼ੋਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੇ ਹੁਕਮਰਾਨਾਂ ਵੱਲੋਂ ਆਜ਼ਾਦੀ ਦੇ ਜਸ਼ਨਾਂ ਦੇ ਪਰਦੇ ਹੇਠ ਇੱਕ ਬਰਤਾਨਵੀ ਸਾਮਰਾਜੀ ਕੰਪਨੀ ਦੀ ਥਾਂ ਅਨੇਕਾਂ ਦੇਸੀ ਵਿਦੇਸ਼ੀ ਸਾਮਰਾਜੀ ਬਹੁਕੌਮੀ ਕੰਪਨੀਆਂ ਨੂੰ ਕਿਰਤੀ ਕਿਸਾਨਾਂ ਦੀ ਨਵੇਂ ਖੇਤੀ ਕਾਨੂੰਨਾਂ ਅਤੇ ਲੇਬਰ ਕੋਡ ਸੋਧਾਂ, ਪੈਨਸ਼ਨ ਸਕੀਮ ਸੋਧਾਂ ਆਦਿ ਰਾਹੀਂ ਦੋਹੀਂ ਹੱਥੀਂ ਲੁੱਟਣ ਦੇ ਨਿਉਂਦੇ ਦਿੱਤੇ ਜਾ ਰਹੇ ਹਨ। ਧੜਾਧੜ ਮੜ੍ਹੀਆਂ ਜਾ ਰਹੀਆਂ ਨਵੇਂ ਆਰਥਿਕ ਸੁਧਾਰਾਂ ਦੀਆਂ ਨੀਤੀਆਂ ਨੇ ਤਾਂ ਮਜ਼ਦੂਰਾਂ ਕਿਸਾਨਾਂ ਤੇ ਹੋਰ ਕਿਰਤੀਆਂ ਦੀ ਆਰਥਿਕ ਲੁੱਟ ਇਤਨੀ ਤਿੱਖੀ ਕਰ ਦਿੱਤੀ ਹੈ ਕਿ ਉਹ ਲੱਕਤੋੜ ਕਰਜ਼ਿਆਂ, ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਹੇਠ ਲੱਖਾਂ ਦੀ ਤਾਦਾਦ ਵਿੱਚ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਦੀਆਂ ਜ਼ਮੀਨਾਂ ਖੁੱਸ ਕੇ ਸ਼ਾਹੂਕਾਰਾਂ ਜਗੀਰਦਾਰਾਂ ਕੋਲ ਜਾ ਰਹੀਆਂ ਹਨ। ਇਨ੍ਹਾਂ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਖ਼ਤਮ ਕਰਨ ਦੀ ਬਜਾਏ ਸਰਕਾਰੀ ਖ਼ਜ਼ਾਨਾ ਵੀ ਅਡਾਨੀ ਅੰਬਾਨੀ ਵਰਗੇ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਖਜ਼ਾਨੇ ਹੋਰ ਭਰਨ ਲਈ ਦੋਹੀਂ ਹੱਥੀਂ ਲੁਟਾਇਆ ਜਾ ਰਿਹਾ ਹੈ। ਨਿੱਜੀਕਰਨ ਠੇਕਾ ਪ੍ਰਣਾਲੀ ਰਾਹੀਂ ਸਿੱਖਿਆ, ਸਿਹਤ, ਬਿਜਲੀ, ਪਾਣੀ, ਆਵਾਜਾਈ ਸਮੇਤ ਸਾਰੀਆਂ ਜਨਤਕ ਸਹੂਲਤਾਂ ਅਤੀ ਮਹਿੰਗੀਆਂ ਕਰਕੇ ਆਮ ਕਿਸਾਨਾਂ ਮਜ਼ਦੂਰਾਂ ਤੇ ਗਰੀਬ ਲੋਕਾਂ ਤੋਂ ਖੋਹੀਆਂ ਜਾ ਰਹੀਂਆਂ ਹਨ। ਮੰਨੂਵਾਦ ਰਾਹੀਂ ਮੜ੍ਹੀ ਫਿਰਕਾਪ੍ਰਸਤੀ ਤੇ ਜਾਤ-ਪਾਤ ਤੋਂ ਇਲਾਵਾ ਗੁੰਡਾਗਰਦੀ ਤੇ ਨਸ਼ਿਆਂ ਦੇ ਵਪਾਰ ਨੇ ਅੱਤ ਮਚਾ ਰੱਖੀ ਹੈ। ਦਲਿਤਾਂ ਔਰਤਾਂ ਨਾਲ ਵਧੀਕੀਆਂ ਹੱਦਾਂ ਬੰਨੇ ਪਾਰ ਕਰ ਰਹੀਆਂ ਹਨ। ਹੱਕ, ਸੱਚ, ਇਨਸਾਫ਼ ਦੀ ਆਵਾਜ਼ ਉਠਾਉਣ ਵਾਲਿਆਂ ਦੇ ਜਮਹੂਰੀ ਹੱਕ ਕੁਚਲੇ ਜਾ ਰਹੇ ਹਨ। 

ਵੱਖ-ਵੱਖ ਥਾਵਾਂ ‘ਤੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਕੱਤਰ ਹਰਦੀਪ ਸਿੰਘ ਟੱਲੇਵਾਲ, ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਗੁਰਪ੍ਰੀਤ ਕੌਰ ਬਰਾਸ, ਸਰੋਜ ਦਿਆਲਪੁਰਾ, ਕੁਲਦੀਪ ਕੌਰ ਕੁੱਸਾ ਸਮੇਤ ਸੰਬੰਧਿਤ ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰ ਅਤੇ ਹੋਰ ਆਗੂ ਸ਼ਾਮਲ ਸਨ। ਉਨ੍ਹਾਂ ਨੇ ਕਿਸਾਨਾਂ ਮਜ਼ਦੂਰਾਂ ਲਈ ਅਮਲੀ ਰੂਪ ‘ਚ ਆਜ਼ਾਦੀ ਵਾਸਤੇ ਦੇਸੀ ਵਿਦੇਸ਼ੀ ਧੜਵੈਲ ਕਾਰਪੋਰੇਸ਼ਨਾਂ ਦੇ ਸਾਰੇ ਕਾਰੋਬਾਰਾਂ ਦਾ ਕੌਮੀਕਰਣ ਕਰਨ; ਸੰਸਾਰ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਸਾਮਰਾਜੀ ਸੰਸਥਾਵਾਂ ਵਿੱਚੋਂ ਸਾਡੇ ਦੇਸ਼ ਨੂੰ ਬਾਹਰ ਲਿਆ ਕੇ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਛੰਡਣ ਤੇ ਸਾਰੇ ਆਰਥਿਕ ਸਮਾਜਿਕ ਖੇਤਰਾਂ ਵਿੱਚ ਪਈਆਂ ਖਾਲੀ ਅਸਾਮੀਆਂ ਤੁਰੰਤ ਪੱਕੇ ਤੌਰ ‘ਤੇ ਭਰਨ; ਜ਼ਮੀਨੀ ਸੁਧਾਰ ਸਹੀ ਅਰਥਾਂ ਵਿੱਚ ਲਾਗੂ ਕਰਕੇ ਕਾਨੂੰਨ ਮੁਤਾਬਕ ਵਾਧੂ ਜ਼ਮੀਨਾਂ ਬੇਜ਼ਮੀਨੇ ਅਤੇ ਥੁੜ-ਜ਼ਮੀਨੇ ਮਜ਼ਦੂਰਾਂ ਕਿਸਾਨਾਂ ਵਿੱਚ ਵੰਡਣ; ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਸ਼ਾਹੂਕਾਰਾ ਤੇ ਬੈਂਕ ਕਰਜ਼ੇ ਖਤਮ ਕਰਨ; ਨਿੱਜੀ ਕੰਪਨੀਆਂ ਦੇ ਅੰਨ੍ਹੇ ਮੁਨਾਫ਼ੇ ਛਾਂਗ ਕੇ ਸਸਤੀਆਂ ਖੇਤੀ ਲਾਗਤ ਵਸਤਾਂ ਅਤੇ ਖੇਤੀ ਲਈ ਸਸਤੇ ਬੈਂਕ ਕਰਜ਼ਿਆਂ ਦੀ ਨੀਤੀ ਲਾਗੂ ਕਰਨ; ਸਾਰੇ ਲੋੜਵੰਦ ਬੇਰੁਜ਼ਗਾਰ ਮਰਦਾਂ ਔਰਤਾਂ ਨੂੰ ਬੌਧਿਕ ਤੇ ਸਰੀਰਕ ਸਮਰੱਥਾ ਮੁਤਾਬਕ ਪੱਕਾ ਰੁਜ਼ਗਾਰ ਦੇਣ ਅਤੇ ਉਸਤੋਂ ਪਹਿਲਾਂ ਗੁਜ਼ਾਰੇਯੋਗ ਬੇਰੁਜ਼ਗਾਰੀ ਭੱਤਾ ਦੇਣ ਤੋਂ ਇਲਾਵਾ ਕਿਸਾਨ ਮਜ਼ਦੂਰ ਮੁਕਤੀ ਲਈ ਚੱਲਣ ਵਾਲੇ ਮਹਾਨ ਲੋਕ ਸੰਗਰਾਮ ਵਾਸਤੇ ਜਮਹੂਰੀ ਹੱਕਾਂ ਦੀ ਗਰੰਟੀ ਕਰਨ ਦੀਆਂ ਮੰਗਾਂ ਉੱਤੇ ਜ਼ੋਰ ਦਿੱਤਾ। ਸਮੂਹਕ ਤੌਰ’ਤੇ ਮੌਜੂਦਾ ਮੁਲਕ ਵਿਆਪੀ ਕਿਸਾਨ ਘੋਲ਼ ਨੂੰ ਹਰ ਪੱਧਰ’ਤੇ ਤੇਜ਼ੀ ਨਾਲ ਹੋਰ ਵਿਸ਼ਾਲ ਅਤੇ ਸਖ਼ਤ ਕਰਨ ਦਾ ਅਹਿਦ ਕੀਤਾ ਗਿਆ।

Share197Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ

by Navjot
November 23, 2026
0

ਚੰਡੀਗੜ੍ਹ, 23 ਨਵੰਬਰ (ਵਿਸ਼ਵ ਵਾਰਤਾ) ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ….. 🌹🙏Hukamnama Sri Darbar...

ਮੁਅੱਤਲ DIG ਹਰਚਰਨ ਸਿੰਘ ਭੁੱਲਰ ਮਨੀ ਲਾਂਡਰਿੰਗ ਮਾਮਲਾ ; ED ਵੱਲੋਂ ਪੰਜਾਬ ਦੇ 7 IAS ਅਤੇ IPS ਅਧਿਕਾਰੀਆਂ ਨੂੰ ਸੰਮਨ

ਮੁਅੱਤਲ DIG ਹਰਚਰਨ ਸਿੰਘ ਭੁੱਲਰ ਮਨੀ ਲਾਂਡਰਿੰਗ ਮਾਮਲਾ ; ED ਵੱਲੋਂ ਪੰਜਾਬ ਦੇ 7 IAS ਅਤੇ IPS ਅਧਿਕਾਰੀਆਂ ਨੂੰ ਸੰਮਨ

by Navjot
November 23, 2026
0

ਚੰਡੀਗੜ੍ਹ, 23 ਨਵੰਬਰ (ਵਿਸ਼ਵ ਵਾਰਤਾ)  ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨਾਲ ਜੁੜੇ ਮਨੀ ਲਾਂਡਰਿੰਗ ਦੇ ਇੱਕ...

Asia Cup Rising Stars : ਕਪਤਾਨ ਤਿਲਕ ਵਰਮਾ ਦਾ ਸੈਂਕੜਾ ਗਿਆ ਬੇਕਾਰ ; ਪਾਕਿਸਤਾਨ ਨੇ ਭਾਰਤ ਨੂੰ 48 ਦੌੜਾਂ ਨਾਲ ਹਰਾਇਆ

Asia Cup Rising Stars : ਕਪਤਾਨ ਤਿਲਕ ਵਰਮਾ ਦਾ ਸੈਂਕੜਾ ਗਿਆ ਬੇਕਾਰ ; ਪਾਕਿਸਤਾਨ ਨੇ ਭਾਰਤ ਨੂੰ 48 ਦੌੜਾਂ ਨਾਲ ਹਰਾਇਆ

by Navjot
November 23, 2026
0

ਦੋਹਾ, 23 ਨਵੰਬਰ (ਵਿਸ਼ਵ ਵਾਰਤਾ) ਐਤਵਾਰ ਨੂੰ ਦੋਹਾ ਦੇ ਵੈਸਟ ਐਂਡ ਪਾਰਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ 'ਏਸ਼ੀਆ ਕੱਪ...

ਭਾਰਤ-ਨੀਦਰਲੈਂਡ ਸਬੰਧ ਤਕਨਾਲੋਜੀ, ਸੈਮੀਕੰਡਕਟਰ ਅਤੇ ਰੱਖਿਆ ਖੇਤਰਾਂ ਤੱਕ ਫੈਲ ਰਹੇ ਹਨ: ਵਿਦੇਸ਼ ਮੰਤਰੀ ਜੈਸ਼ੰਕਰ

ਭਾਰਤ-ਨੀਦਰਲੈਂਡ ਸਬੰਧ ਤਕਨਾਲੋਜੀ, ਸੈਮੀਕੰਡਕਟਰ ਅਤੇ ਰੱਖਿਆ ਖੇਤਰਾਂ ਤੱਕ ਫੈਲ ਰਹੇ ਹਨ: ਵਿਦੇਸ਼ ਮੰਤਰੀ ਜੈਸ਼ੰਕਰ

by Navjot
November 23, 2026
0

ਨਵੀਂ ਦਿੱਲੀ, 23 ਨਵੰਬਰ (ਵਿਸ਼ਵ ਵਾਰਤਾ) - ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਅਤੇ ਨੀਦਰਲੈਂਡ ਵਿਚਕਾਰ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ

by Navjot
November 23, 2026
0

ਚੰਡੀਗੜ੍ਹ, 23 ਨਵੰਬਰ (ਵਿਸ਼ਵ ਵਾਰਤਾ) ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ (Morning News) ਹੇਠ ਦਿੱਤੇ ਅਨੁਸਾਰ ਹਨ….. 🌹🙏Hukamnama Sri Darbar...

Most Popular

Hukamnama Sri Darbar Sahib Today – 13 November 2026 | Ang 682 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 13 November 2026 | Ang 682 I ਅੱਜ ਦਾ ਹੁਕਮਨਾਮਾ

by Ankit
1 week ago
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 13-11-2026 |...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 