ਦੇਸ਼ ਅੱਜ ਮਨਾ ਰਿਹਾ ਹੈ ਆਪਣਾ 75 ਵਾਂ ਆਜ਼ਾਦੀ ਦਿਵਸ
ਪ੍ਰਧਾਨ ਮੰਤਰੀ ਕੁਝ ਸਮੇਂ ਵਿੱਚ ਲਾਲ ਕਿਲ੍ਹੇ ਤੇ ਲਹਿਰਾਉਣਗੇ ਤਿਰੰਗਾ
ਦੇਸ਼ ਨੂੰ ਕਰਨਗੇ ਸੰਬੋਧਨ
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਸੁਤੰਤਰਤਾ ਦਿਵਸ ਦੀ ਵਧਾਈ

ਨਵੀਂ ਦਿੱਲੀ, 15ਅਗਸਤ(ਵਿਸ਼ਵ ਵਾਰਤਾ)- ਦੇਸ਼ ਅੱਜ ਆਪਣਾ 75 ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਟਵੀਟ ਰਾਹੀਂ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ ਹੈ।

ਉਨ੍ਹਾਂ ਨੇ ਟਵੀਟ ਕੀਤਾ ਕਿ ਤੁਹਾਨੂੰ ਸਾਰਿਆਂ ਨੂੰ 75 ਵੇਂ ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਸੁਤੰਤਰਤਾ ਦੇ ਅੰਮ੍ਰਿਤ ਉਤਸਵ ਦਾ ਇਹ ਸਾਲ ਦੇਸ਼ ਵਾਸੀਆਂ ਵਿੱਚ ਨਵੀਂ ਊਰਜਾ ਅਤੇ ਨਵੀਂ ਚੇਤਨਾ ਲਿਆਵੇ।






















