ਨਵਜੋਤ ਸਿੰਘ ਸਿੱਧੂ ਨੇ ਬਣਾਏ ਚਾਰ ਸਲਾਹਕਾਰ
ਮਾਲਵਿੰਦਰ ਸਿੰਘ ਮਾਲੀ ਸਮੇਤ ਹੋਰ ਕਿਹੜੇ ਕਿਹੜੇ ਬਣਾਏ ਸਲਾਹਕਾਰ ਪੜ੍ਹ ਲਓ
ਚੰਡੀਗੜ੍ਹ,11 ਅਗਸਤ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਨਵੀਂ ਪਿਰਤ ਪਾਉਂਦਿਆਂ ਆਪਣੇ ਚਾਰ ਸਲਾਹਕਾਰਾਂ ਦੀ ਨਿਯੁਕਤੀ ਕੀਤੀ ਹੈ। ਜਿਨ੍ਹਾਂ ਵਿੱਚ ਮੋਜੂਦਾ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ, ਇੱਕ ਰਿਟਾ. ਡੀਜੀਪੀ ਪੁਲਿਸ ਮੁਹੰਮਦ ਮੁਸਤਫ਼ਾ ਜੋ ਕਿ ਕੈਬਨਿਟ ਮੰਤਰੀ ਰਜੀਆ ਸੁਲਤਾਨਾ ਦੇ ਪਤੀ ਹਨ, ਇੱਕ ਉੱਘੇ ਟਿੱਪਣੀਕਾਰ ਡਾ.ਪਿਆਰੇ ਲਾਲ ਗਰਗ ਅਤੇ ਉੱਘੇ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਸ਼ਾਮਿਲ ਹਨ।
























